ਚੰਡੀਗੜ੍ਹ:ਭਗਵੰਤ ਮਾਨ ਸਰਕਾਰ ਦੇ ਮੰਤਰੀ ਅਜੇ ਵੀ ਭੰਬਲਭੂਸੇ ਵਿੱਚ (confusion over ministers' departments) ਹਨ। ਉਨ੍ਹਾਂ ਨੂੰ ਸਹੁੰ ਚੁੱਕਿਆਂ ਦੋ ਦਿਨ ਹੋ ਗਏ ਹਨ ਪਰ ਅਜੇ ਤੱਕ ਮਹਿਕਮਿਆਂ ਦੀ ਵੰਡ ਨਹੀਂ ਕੀਤੀ ਗਈ ਹੈ। ਸਮੁੱਚੇ ਪੰਜਾਬ ਅਤੇ ਇਨ੍ਹਾਂ ਮੰਤਰੀਆਂ ਦੇ ਹਲਕਿਆਂ ਦੇ ਲੋਕਾਂ ਦੀਆਂ ਨਜ਼ਰਾਂ ਇਸੇ ਵੱਲ ਹਨ ਕਿ ਕਿਸ ਨੂੰ ਕਿਹੜਾ ਮਹਿਕਮਾ ਮਿਲੇਗਾ ਪਰ ਪਾਰਟੀ ਤੇ ਸਰਕਾਰ ਵੱਲੋਂ ਇਸ ਬਾਰੇ ਕੋਈ ਫੈਸਲਾ ਨਹੀਂ ਲਿਆ ਜਾ ਰਿਹਾ ਹੈ।
ਮਿਲ ਗਿਆ ਸਟਾਫ
ਸੋਮਵਾਰ ਦੁਪਿਹਰ ਤੋਂ ਪਹਿਲਾਂ ਹੀ ਪੰਜਾਬ ਦੇ ਮਹਿਕਮਾ ਰਹਿਤ ਮੰਤਰੀਆਂ (department less ministers)ਨੂੰ ਸਰਕਾਰ ਨੇ ਸਟਾਫ ਅਲਾਟ ਕਰ ਦਿੱਤਾ। ਸਾਰੇ ਮੰਤਰੀਆਂ ਨੂੰ ਇੱਕ-ਇੱਕ ਨਿਜੀ ਸਕੱਤਰ, ਇੱਕ-ਇੱਕ ਨਿਜੀ ਸਹਾਇਕ ਅਤੇ ਇੱਕ ਹੋਰ ਸਟਾਫ ਮੈਂਬਰ ਦੇ ਦਿੱਤਾ ਗਿਆ ਹੈ। ਇਸ ਸਬੰਧੀ ਹੁਕਮ ਆਮ ਰਾਜ ਪ੍ਰਬੰਧ ਮਹਿਕਮੇ ਵੱਲੋਂ ਜਾਰੀ ਕੀਤੇ ਗਏ ਹਨ ਕਿ ਪ੍ਰਬੰਧਕੀ ਜਰੂਰਤਾਂ ਦੇ ਮੱਦੇਨਜਰ ਬਦਲੀਆਂ ਤੇ ਤਾਇਨਾਤੀਆਂ ਕੀਤੀਆਂ ਜਾ ਰਹੀਆਂ ਹਨ ਤੇ ਹੁਕਮ ਤੁਰੰਤ ਲਾਗੂ ਮੰਨੇ ਜਾਣਗੇ। ਇਨ੍ਹਾਂ ਵਿੱਚ ਸੀਐਮ ਭਗਵੰਤ ਮਾਨ ਲਈ ਵੀ ਇੱਕ ਅਮਲਾ ਲਗਾਇਆ ਗਿਆ ਹੈ।
ਰਾਜਪਾਲ ਨੇ ਦਿਵਾਈ ਸੀ ਸਹੁੰ
ਸੀਐੱਮ ਭਗਵੰਤ ਮਾਨ ਦੇ 10 ਮੰਤਰੀਆਂ ਨੇ ਸਹੁੰ ਚੁੱਕ (10 ministers take oath in Punjab CM Bhagwant Mann's cabinet) ਲਈ ਹੈ। ਰਾਜਭਵਨ ਵਿਖੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ 10 ਮੰਤਰੀਆਂ ਨੂੰ ਸਹੁੰ ਚੁਕਾਈ ਗਈ ਸੀ। ਇਸ ਦੌਰਾਨ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਵੀ ਸ਼ਾਮਲ ਹੋਏ ਸੀ। ਸੂਬੇ ਦੇ ਮੁੱਖ ਸਕੱਤਰ ਅਨਿਰੁਧ ਤਿਵਾੜੀ ਨੇ ਸਹੁੰ ਚੁੱਕ ਸਮਾਗਮ ਦੀ ਕਾਰਵਾਈ ਚਲਾਈ। ਨਵੇਂ ਬਣੇ 10 ਕੈਬਨਿਟ ਮੰਤਰੀਆਂ ਨੂੰ ਅਹੁਦਾ ਦਾ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ।