ਆਪ ਆਗੂ ਸੰਜੇ ਸਿੰਘ ਨੇ ਭੋਲਾ ਡਰੱਗ ਕੇਸ ਦੀ ਫਾਈਲ ਸੰਮਨ ਕਰਨ ਲਈ ਹਾਈ ਕੋਰਟ ਵਿੱਚ ਪਟੀਸ਼ਨ ਕੀਤੀ ਦਾਖਲ - Jagjit Chahal and Bhola case
ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਖ਼ਲ ਕਰ ਲੁਧਿਆਣਾ ਦੇ ਐਡੀਸ਼ਨਲ ਸੀਜੀਐਮ ਦੇ ਉਸ ਆਦੇਸ਼ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ ਜਿਸ ਦੇ ਤਹਿਤ ਐਡੀਸ਼ਨਲ ਸੀਜੀਐਮ ਨੇ ਉਨ੍ਹਾਂ ਦੇ ਵੱਲੋਂ ਜਗਜੀਤ ਚਹਿਲ ਅਤੇ ਭੋਲਾ ਕੇਸ ਜਿਹੜਾ ਕਿ ਸੀਬੀਆਈ ਕੋਰਟ ਵਿੱਚ ਚੱਲ ਰਿਹਾ ਹੈ ਉਸ ਦੀ ਕੇਸ ਫਾਯਿਲ ਸੰਮਨ ਕੀਤੇ ਜਾਣ ਦੀ ਮੰਗ ਕੀਤੀ ਸੀ।
ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਖ਼ਲ ਕਰ ਲੁਧਿਆਣਾ ਦੇ ਐਡੀਸ਼ਨਲ ਸੀਜੀਐਮ ਦੇ ਉਸ ਆਦੇਸ਼ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ ਜਿਸ ਦੇ ਤਹਿਤ ਐਡੀਸ਼ਨਲ ਸੀਜੀਐਮ ਨੇ ਉਨ੍ਹਾਂ ਦੇ ਵੱਲੋਂ ਜਗਜੀਤ ਚਹਿਲ ਅਤੇ ਭੋਲਾ ਕੇਸ ਜਿਹੜਾ ਕਿ ਸੀਬੀਆਈ ਕੋਰਟ ਵਿੱਚ ਚੱਲ ਰਿਹਾ ਹੈ ਉਸ ਦੀ ਕੇਸ ਫਾਯਿਲ ਸੰਮਨ ਕੀਤੇ ਜਾਣ ਦੀ ਮੰਗ ਕੀਤੀ ਸੀ।
ਜਸਟਿਸ ਜੀਐਸ ਸੰਧਾਵਾਲੀਆ ਨੇ ਪਟੀਸ਼ਨ ਤੇ ਰਿਸਪੌਂਡੈਂਟਸ ਨੂੰ ਨੋਟਿਸ ਜਾਰੀ ਕਰ ਜਵਾਬ ਮੰਗ ਲਿਆ ਹੈ। ਜ਼ਿਕਰਯੋਗ ਹੈ ਕਿ ਸੰਜੇ ਸਿੰਘ ਨੇ 5 ਸਤੰਬਰ 2015 ਵਿੱਚ ਮੋਗਾ ਵੇ ਵਿੱਚ ਹੋਈ ਰੈਲੀ ਦੌਰਾਨ ਬਿਕਰਮ ਸਿੰਘ ਮਜੀਠੀਆ ਦੇ ਖ਼ਿਲਾਫ਼ ਨਸ਼ਾ ਤਸਕਰੀ ਦੇ ਇਲਜ਼ਾਮ ਲਾਏ ਸੀ ਅਤੇ ਕਿਹਾ ਸੀ ਕਿ ਸਾਲ 2017 ਵਿੱਚ ਜਦ ਉਨ੍ਹਾਂ ਦੀ ਸਰਕਾਰ ਬਣੇਗੀ ਤਾਂ ਉਨ੍ਹਾਂ ਦਾ ਪਹਿਲਾ ਕੰਮ ਹੋਵੇਗਾ ਮਜੀਠੀਆ ਨੂੰ ਗ੍ਰਿਫ਼ਤਾਰ ਕਰਨਾ, ਜਿਹੜਾ ਕਿ ਕਈ ਅਖ਼ਬਾਰਾਂ ਵਿੱਚ ਵੀ ਛਪਿਆ ਸੀ। ਇਸ ਮਾਮਲੇ ਵਿਚ ਮਜੀਠੀਆ ਨੇ ਸੰਜੇ ਸਿੰਘ ਦੇ ਖਿਲਾਫ ਲੁਧਿਆਣਾ ਕੋਰਟ ਵਿਚ 12 ਜਨਵਰੀ 2016 ਨੂੰ ਮਾਣਹਾਨੀ ਦੀ ਸ਼ਿਕਾਇਤ ਦਰਜ ਕਰਵਾ ਦਿੱਤੀ ਸੀ , ਇਹ ਕੇਸ ਲੁਧਿਆਣਾ ਕੋਰਟ ਵਿਚ ਚੱਲ ਰਿਹਾ ਹੈ ।
ਇਸ ਕੇਸ ਵਿਚ ਸੰਜੇ ਸਿੰਘ ਨੇ ਲੁਧਿਆਣਾ ਦੇ ਐਡੀਸ਼ਨਲ ਸੀਜੀਐਮ ਦੇ ਸਾਹਮਣੇ ਅਰਜ਼ੀ ਦੇ ਕੇ ਜਗਜੀਤ ਚਹਿਲ ਅਤੇ ਭੋਲਾ ਕੇਸ ਜਿਹੜੇ ਕਿ ਮੁਹਾਲੀ ਦੀ ਸੀਬੀਆਈ ਕੋਰਟ ਵਿੱਚ ਚੱਲ ਰਿਹਾ ਹੈ, ਉਸਦੀ ਕੇਸ ਫਾਈਲ ਸੰਮਨ ਕੀਤੇ ਜਾਣ ਅਤੇ ਸ਼ਿਕਾਇਤਕਰਤਾ ਦੇ ਕਰਾਸ ਐਗਜਾਮੀਨੇਸ਼ਨ ਦੀ ਮੰਗ ਕੀਤੀ ਸੀ ।ਜਿਸ ਨੂੰ ਲੁਧਿਆਣਾ ਦੇ ਅਡੀਸ਼ਨਲ ਸੀਜੀਐਮ 25 ਨੇ ਫ਼ਰਵਰੀ ਨੂੰ ਖਾਰਿਜ ਕੀਤਾ ਸੀ ।ਲੁਧਿਆਣਾ ਦੇ ਸੀਜੀਐਮ ਦੇ ਇਸ ਆਦੇਸ਼ ਨੂੰ ਰੱਦ ਕਰ ਇਸ ਕੇਸ ਦੀ ਕੇਸ ਫਾਈਲ ਸੰਮਨ ਕੀਤੇ ਜਾਣ ਦੀ ਹੁਣ ਸੰਜੇ ਸਿੰਘ ਨੇ ਹਾਈਕੋਰਟ ਤੋਂ ਮੰਗ ਕੀਤੀ ਹੈ ।ਜਿਸ ਤੇ ਹਾਈ ਕੋਰਟ ਨੇ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੰਜੇ ਸਿੰਘ ਨੇ ਸ਼ਿਕਾਇਤ ਨੂੰ ਰੱਦ ਕੀਤੇ ਜਾਣ ਤੇ ਹਾਈ ਕੋਰਟ ਤੋਂ ਮੰਗ ਕੀਤੀ ਸੀ ਜਿਸ ਨੂੰ ਹਾਈ ਕੋਰਟ ਨੇ ਪਿਛਲੇ ਸਾਲ ਦਸੰਬਰ ਵਿੱਚ ਖਾਰਜ ਕਰ ਦਿੱਤਾ ਸੀ।