ਪੰਜਾਬ

punjab

ETV Bharat / city

ਮੀਂਹ ਨੇ ਧੋ ਸੁੱਟੇ ਕੈਪਟਨ ਅਤੇ ਬਾਦਲਾਂ ਦੇ ਵਿਕਾਸ ਦੇ ਦਾਅਵੇ: ਚੀਮਾ - ਹਰਸਿਮਰਤ ਕੌਰ ਬਾਦਲ

ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਜਾਰੀ ਕੀਤੇ ਬਿਆਨ ਵਿੱਚ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਮੀਂਹ ਪੈਣ ਨਾਲ ਸਰਕਾਰ ਦੇ ਦਾਅਵਿਆ ਦੀ ਪੋਲ ਖੁੱਲ੍ਹ ਗਈ ਹੈ।

ਹਰਪਾਲ ਚੀਮਾ
ਹਰਪਾਲ ਚੀਮਾ

By

Published : Jul 22, 2020, 6:24 PM IST

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇੱਕ ਮੀਂਹ ਨੇ ਹੀ ਨਾ ਕੇਵਲ ਕੈਪਟਨ ਅਮਰਿੰਦਰ ਸਿੰਘ ਸਗੋਂ ਬਾਦਲਾਂ ਦੀ ਪਿਛਲੀ 10 ਸਾਲਾ ਸਰਕਾਰ ਦੇ ਵਿਕਾਸ ਦੇ ਫੋਕੇ ਦਾਅਵਿਆਂ ਨੂੰ ਧੋ ਸੁੱਟਿਆ ਹੈ।

ਤਾਜ਼ਾ ਖ਼ਰਚੇ 50 ਕਰੋੜ ਦੀ ਹੋਵੇ ਜੁਡੀਸ਼ੀਅਲ ਜਾਂਚ

ਹਰਪਾਲ ਸਿੰਘ ਚੀਮਾ ਨੇ ਕਿਹਾ, ''ਅਜੇ ਕੁੱਝ ਦਿਨ ਪਹਿਲਾਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਰਸਾਤਾਂ ਦੇ ਮੱਦੇਨਜ਼ਰ 50 ਕਰੋੜ ਰੁਪਏ ਖ਼ਰਚੇ ਜਾਣ ਦਾ ਦਾਅਵਾ ਕੀਤਾ ਸੀ, ਕੀ ਕੈਪਟਨ ਅਮਰਿੰਦਰ ਸਿੰਘ ਜਨਤਾ ਦੇ ਇਸ ਪੈਸੇ ਦੀ ਜਾਂਚ ਕਰਾਉਣਗੇ ਕਿ ਕਿਥੇ ਖ਼ਰਚਿਆ ਦਿਖਾਇਆ ਗਿਆ ਹੈ?''

ਚੀਮਾ ਨੇ ਕਿਹਾ ਕਿ ਹਰ ਸਾਲ ਮਾਨਸੂਨ ਤੋਂ ਪਹਿਲਾਂ ਕਰੋੜ-ਅਰਬਾਂ ਰੁਪਏ ਪਿੰਡਾਂ-ਸ਼ਹਿਰਾਂ ਦੇ ਨਿਕਾਸੀ ਅਤੇ ਬਰਸਾਤੀ ਨਾਲਿਆਂ ਦੀ ਸਾਫ-ਸਫਾਈ ਅਤੇ ਦਰਿਆਵਾਂ ਦੇ ਬੰਨ੍ਹਾਂ ਦੀ ਮਜ਼ਬੂਤੀ ਲਈ ਖ਼ਰਚ ਹੁੰਦੇ ਹਨ, ਪਰ ਮੁੱਖ ਮੰਤਰੀ ਦਫ਼ਤਰ ਤੋਂ ਲੈ ਕੇ ਹੇਠਾਂ ਤੱਕ ਫੈਲੇ ਅੱਤ ਦੇ ਭ੍ਰਿਸ਼ਟਾਚਾਰ ਕਾਰਨ ਇਹ ਖ਼ਰਚ ਸਿਰਫ਼ ਕਾਗ਼ਜ਼ੀ ਹੁੰਦਾ ਹੈ। ਜਿਸ ਦੀ ਜੁਡੀਸ਼ੀਅਲ ਜਾਂਚ ਹੋਣੀ ਚਾਹੀਦੀ ਹੈ।

ਮੀਂਹ ਨੇ ਪੰਜਾਬ ਬਣਾਇਆ ਵੈਨਿਸ !

ਹਰਪਾਲ ਸਿੰਘ ਚੀਮਾ ਨੇ ਪਿਛਲੀ ਬਾਦਲ ਸਰਕਾਰ ਬਾਰੇ ਤਿੱਖੀ ਟਿੱਪਣੀ ਕਰਦੇ ਹੋਏ ਕਿਹਾ, ''ਬੀਬਾ ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਬਠਿੰਡਾ ਨੂੰ ਪੈਰਿਸ ਅਤੇ ਪੰਜਾਬ ਨੂੰ ਕੈਲੇਫੋਰਨੀਆ ਬਣਾਉਣ ਦੇ ਦਾਅਵੇ ਕਰਦੇ ਰਹੇ ਹਨ। ਇੱਕ ਮੀਂਹ ਨੇ ਹੀ ਜਿੱਥੇ ਬਠਿੰਡਾ ਸਮੇਤ ਅਬੋਹਰ, ਸ੍ਰੀ ਮੁਕਤਸਰ ਸਾਹਿਬ, ਫ਼ਾਜ਼ਿਲਕਾ, ਮਾਨਸਾ, ਪਟਿਆਲਾ, ਨਾਭਾ ਆਦਿ ਨੂੰ ਵੈਨਿਸ ਬਣਾ ਦਿੱਤਾ ਹੈ।'' ਵੈਨਿਸ਼ ਯੂਰਪ ਦਾ ਉਹ ਸ਼ਹਿਰ ਹੈ ਜਿੱਥੇ ਸੜਕਾਂ-ਗਲੀਆਂ ਦੀ ਥਾਂ ਨਦੀਆਂ ਹਨ ਅਤੇ ਲੋਕ ਆਵਾਜਾਈ ਲਈ ਕਿਸ਼ਤੀਆਂ ਦਾ ਇਸਤੇਮਾਲ ਕਰਦੇ ਹਨ।

ਫ਼ਸਲਾਂ ਦੇ ਨੁਕਸਾਨ ਦੀ 100 ਫ਼ੀਸਦੀ ਭਰਪਾਈ ਲਈ ਕਰਵਾਈ ਜਾਵੇ ਵਿਸ਼ੇਸ਼ ਗਿਰਦਾਵਰੀ

ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਹਜ਼ਾਰਾਂ ਏਕੜ ਫ਼ਸਲ ਪਾਣੀ ਦੀ ਮਾਰ ਥੱਲੇ ਆ ਗਈ ਹੈ। ਜਿਸ ਦੇ ਨੁਕਸਾਨ ਦੀ 100 ਫ਼ੀਸਦੀ ਭਰਪਾਈ ਲਈ ਪੰਜਾਬ ਸਰਕਾਰ ਨੂੰ ਤੁਰੰਤ ਗਿਰਦਾਵਰੀ ਅਤੇ ਪਾਣੀ ਦੀ ਨਿਕਾਸੀ ਲਈ ਜੰਗੀ ਪੱਧਰ 'ਤੇ ਕੰਮ ਕਰਨ ਦੀ ਲੋੜ ਹੈ।

ਬਠਿੰਡੇ ਦੇ ਲੋਕਾਂ ਤੋਂ ਮਾਫ਼ੀ ਮੰਗਣ ਬਾਦਲ

ਚੀਮਾ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਕਿਹਾ ਕਿ ਉਹ ਪੂਰੇ ਪੰਜਾਬ ਦੇ ਲੋਕਾਂ ਤੋਂ ਨਾ ਸਹੀ ਘੱਟੋ-ਘੱਟ ਬਠਿੰਡਾ ਦੇ ਲੋਕਾਂ ਤੋਂ ਹੀ ਝੂਠੇ ਵਾਅਦੇ ਅਤੇ ਦਾਅਵੇ ਕਰਨ ਬਾਰੇ ਮਾਫ਼ੀ ਮੰਗ ਕੇ ਆਪਣੇ ਉਸ ਹਲਕੇ ਦਾ ਜਾ ਕੇ ਹਾਲ ਦੇਖਣ ਜਿਸ ਨੇ ਲਗਾਤਾਰ ਹਾਰਦੇ ਆ ਰਹੇ ਮਨਪ੍ਰੀਤ ਸਿੰਘ ਬਾਦਲ ਨੂੰ ਤਰਸ ਖਾ ਕੇ ਅਤੇ ਵੱਡੀਆਂ ਉਮੀਦਾਂ ਨਾਲ ਵਿਧਾਨ ਸਭਾ ਭੇਜਿਆ ਸੀ।

ABOUT THE AUTHOR

...view details