ਪੰਜਾਬ

punjab

ETV Bharat / city

ਆਪ' ਨੇ 'ਮੈਂ ਵੀ ਮਨਜੀਤ ਸਿੰਘ ਹਾਂ' ਮੁਹਿੰਮ ਕੀਤੀ ਸ਼ੁਰੂ, ਭਗਵੰਤ ਮਾਨ ਨੇ ਘਰ ਦੇ ਬਾਹਰ ਕੀਤਾ ਪ੍ਰਦਰਸ਼ਨ - “ਮੈਂ ਵੀ ਮਨਜੀਤ ਸਿੰਘ ਹਾਂ”

“ਮੈਂ ਵੀ ਮਨਜੀਤ ਸਿੰਘ ਹਾਂ” ਮੁਹਿੰਮ ਤਹਿਤ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਆਪਣੇ ਘਰ ਦੇ ਬਾਹਰ ਬੈਠ ਕੇ "ਮੈਂ ਵੀ ਮਨਜੀਤ ਸਿੰਘ" ਦੀ ਤਖ਼ਤੀ ਫੜ੍ਹ ਪ੍ਰਦਰਸ਼ਨ ਕੀਤਾ।

ਆਪ' ਨੇ “ਮੈਂ ਵੀ ਮਨਜੀਤ ਸਿੰਘ ਹਾਂ” ਮੁਹਿੰਮ ਕੀਤੀ ਸ਼ੁਰੂ, 12 ਤੋਂ 1 ਵਜੇ ਤੱਕ ਪ੍ਰਦਰਸ਼ਨ ਕਰ ਦਾ ਕੀਤਾ ਐਲਾਨ
ਆਪ' ਨੇ “ਮੈਂ ਵੀ ਮਨਜੀਤ ਸਿੰਘ ਹਾਂ” ਮੁਹਿੰਮ ਕੀਤੀ ਸ਼ੁਰੂ, 12 ਤੋਂ 1 ਵਜੇ ਤੱਕ ਪ੍ਰਦਰਸ਼ਨ ਕਰ ਦਾ ਕੀਤਾ ਐਲਾਨ

By

Published : May 1, 2020, 12:14 PM IST

Updated : May 1, 2020, 1:02 PM IST

ਚੰਡੀਗੜ੍ਹ: ਆਮ ਆਦਮੀ ਪਾਰਟੀ ਵੱਲੋਂ PRTC ਬੱਸ ਦੇ ਡਰਾਇਵਰ ਮਨਜੀਤ ਸਿੰਘ ਦੇ ਪਰਿਵਾਰ ਨੂੰ 50 ਲੱਖ ਰੁਪਏ ਦੀ ਆਰਥਿਕ ਸਹਾਇਤਾ ਦਿਵਾਉਣ ਲਈ ਅੱਜ ਦੁਪਹਿਰ 12 ਵਜੇ ਤੋਂ “ਮੈਂ ਵੀ ਮਨਜੀਤ ਸਿੰਘ ਹਾਂ” ਮੁਹਿੰਮ ਤਹਿਤ ਰੋਸ-ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸੇ ਤਹਿਤ ਹੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਆਪਣੇ ਘਰ ਦੇ ਬਾਹਰ ਬੈਠ ਕੇ "ਮੈਂ ਵੀ ਮਨਜੀਤ ਸਿੰਘ" ਦੀ ਤਖ਼ਤੀ ਫੜ੍ਹ ਕੇ ਪ੍ਰਦਰਸ਼ਨ ਕੀਤਾ।

ਇਸ ਮੌਕੇ ਉਨ੍ਹਾਂ ਨੇ ਕਾਲੀਆਂ ਪੱਟੀਆਂ ਬੰਨ੍ਹੀਆ ਹੋਈਆਂ ਸਨ। ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਵਾਅਦੇ ਅਨੁਸਾਰ ਡਰਾਇਵਰ ਮਨਜੀਤ ਸਿੰਘ ਦੇ ਪਰਿਵਾਰ ਨੂੰ 50 ਲੱਖ ਦੀ ਸਹਾਇਤਾ ਰਾਸ਼ੀ ਅਤੇ ਘਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਵੇ।

ਆਪ' ਨੇ 'ਮੈਂ ਵੀ ਮਨਜੀਤ ਸਿੰਘ ਹਾਂ' ਮੁਹਿੰਮ ਕੀਤੀ ਸ਼ੁਰੂ, ਕੈਪਟਨ ਸਰਕਾਰ ਖ਼ਿਲਾਫ ਕੀਤਾ ਜਾਵੇਗਾ ਪ੍ਰਦਰਸ਼ਨ

ਭਗਵੰਤ ਮਾਨ ਨੇ ਸੂਬਾ ਸਰਕਾਰ 'ਤੇ ਇਲਜ਼ਾਮ ਲਗਾਇਆ ਕਿ ਸਰਕਾਰ ਆਪਣੇ ਵਾਅਦੇ ਤੋਂ ਭੱਜ ਰਹੀ ਹੈ। ਸਰਕਾਰ ਨੇ ਕੋਰੋਨਾ ਖ਼ਿਲਾਫ਼ ਜੰਗ ਲੜ੍ਹ ਰਹੇ ਯੋਧਿਆਂ ਨੂੰ 50 ਲੱਖ ਦੇਣ ਦਾ ਐਲਾਨ ਕੀਤਾ ਸੀ। ਪਰ ਮਨਜੀਤ ਸਿੰਘ ਦੇ ਮਾਮਲੇ ਵਿੱਚ ਸਰਕਾਰ ਨੇ 10 ਲੱਖ ਦੇ ਕੇ ਬੁੱਤਾ ਸਾਰਨ ਦੀ ਕੋਸ਼ਿਸ਼ ਕੀਤੀ ਹੈ।

ਇਸੇ ਲਈ ਉਨ੍ਹਾਂ ਕਿਹਾ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਸਮੂਹ ਆਗੂ, ਪੰਜਾਬ ਦੇ ਲੋਕ ਅੱਜ ਸਰਕਾਰ ਦੇ ਕੰਨਾਂ ਤੱਕ ਮਨਜੀਤ ਸਿੰਘ ਦੇ ਪਰਿਵਾਰ ਦੀ ਅਵਾਜ ਪਹੁੰਚਾਉਣ ਲਈ ਆਪਣੇ ਘਰਾਂ ਦੇ ਬਾਹਰ ਕਾਲੀਆਂ ਪੱਟੀਆਂ ਬੰਨ੍ਹ ਵਿਰੋਧ ਪ੍ਰਦਰਸ਼ਨ ਕਰਨ।

Last Updated : May 1, 2020, 1:02 PM IST

ABOUT THE AUTHOR

...view details