ਪੰਜਾਬ

punjab

ETV Bharat / city

ਮ੍ਰਿਤਕ ਅੰਦੋਲਨਕਾਰੀ ਮਕੈਨਿਕ ਦੇ ਪਰਿਵਾਰ ਦੀ ਮਦਦ ਲਈ ਆਪ ਨੇ ਇਕੱਠੇ ਕੀਤੇ 10 ਲੱਖ - death of mechanic in farmer protest

ਖੇਤੀ ਕਾਨੂੰਨਾਂ ਦੇ ਵਿਰੋਧ 'ਚ ਮੈਕੇਨਿਕ ਦੀ ਮੌਤ ਤੋਂ ਬਾਅਦ ਆਪ ਪਾਰਟੀ ਨੇ ਪਰਿਵਾਰ ਦੀ ਮਦਦ ਲਈ ਕਸਮ ਚੁੱਕਿਆ ਤੇ 72 ਘੰਟਿਆਂ 'ਚ 10 ਲੱਖ ਰੁਪਏ ਦੀ ਰਾਸ਼ੀ ਇੱਕਠੀ ਕੀਤੀ।

ਕਿਸਾਨ ਅੰਦੋਲਨ: ਮਕੈਨਿਕ ਦੀ ਮੌਤ ਦੇ ਪਰਿਵਾਰ ਦੀ ਮਦਦ ਲਈ ਇੱਕਠੇ ਕੀਤੇ 10 ਲੱਖ
ਕਿਸਾਨ ਅੰਦੋਲਨ: ਮਕੈਨਿਕ ਦੀ ਮੌਤ ਦੇ ਪਰਿਵਾਰ ਦੀ ਮਦਦ ਲਈ ਇੱਕਠੇ ਕੀਤੇ 10 ਲੱਖ

By

Published : Dec 2, 2020, 5:47 PM IST

ਚੰਡੀਗੜ੍ਹ: ਖੇਤੀ ਕਾਨੂੰਨਾਂ ਦੇ ਵਿਰੋਧ 'ਚ ਮੈਕੇਨਿਕ ਦੀ ਮੌਤ ਤੋਂ ਬਾਅਦ ਆਪ ਪਾਰਟੀ ਨੇ ਪਰਿਵਾਰ ਦੀ ਮਦਦ ਲਈ ਕਦਮ ਚੁੱਕਿਆ ਤੇ 72 ਘੰਟਿਆਂ 'ਚ 10 ਲੱਖ ਰੁਪਏ ਦੀ ਰਾਸ਼ੀ ਇੱਕਠੀ ਕੀਤੀ। ਜ਼ਿਕਰਯੋਗ ਹੈ ਕਿ ਆਪ ਪਾਰਟੀ ਨੇ ਸੋਸ਼ਲ ਮੀਡੀਆ 'ਤੇ ਇੱਕ ਮੁਹਿੰਮ ਚਲਾਈ ਤੇ ਜਿਸ ਤੋਂ ਬਾਅਦ 72 ਘੰਟਿਆਂ ਬਾਅਦ 10 ਲੱਖ ਦੀ ਰਾਸ਼ੀ ਇੱਕਠੀ ਹੋ ਚੁੱਕੀ ਸੀ।

ਅੰਦੋਲਨ ਦੌਰਾਨ ਹੋਈ ਸੀ ਮੌਤ

ਜ਼ਿਲ੍ਹਾ ਬਰਨਾਲਾ ਦੇ ਕਸਬੇ ਧਨੌਲਾ ਨਾਲ ਸਬੰਧਿਤ ਇੱਕ ਬਜ਼ੁਰਗ ਦੀ ਦਿੱਲੀ ਸੰਘਰਸ਼ ਦੌਰਾਨ ਮੌਤ ਹੋ ਗਈ। ਦੱਸ ਦਈਏ ਕਿ ਬਜ਼ੁਰਗ ਕਿਸਾਨਾਂ ਦੇ ਟਰੈਕਟਰ ਠੀਕ ਕਰਨ ਵਿੱਚ ਮਦਦ ਕਰਨ ਦੇ ਲਈ ਗਿਆ ਸੀ ਤੇ ਰਾਤ ਆਪਣੀ ਕਾਰ ਵਿੱਚ ਹੀ ਸੌਂ ਗਿਆ। ਅਚਨਚੇਤ ਕਾਰ ਨੂੰ ਅੱਗ ਲੱਗ ਗਈ ਉੱਤੇ ਉਹ ਜਿਉਂਦਾ ਹੀ ਕਾਰ ਵਿੱਚ ਸੜ੍ਹ ਗਿਆ।

ਕਿਸਾਨ ਅੰਦੋਲਨ: ਮਕੈਨਿਕ ਦੀ ਮੌਤ ਦੇ ਪਰਿਵਾਰ ਦੀ ਮਦਦ ਲਈ ਇੱਕਠੇ ਕੀਤੇ 10 ਲੱਖ

ਆਪ ਪਾਰਟੀ ਨੇ ਚਲਾਈ ਮਦਦ ਮੁਹਿੰਮ

ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੀ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ ਅਤੇ ਯੂਥ ਵਿੰਗ ਦੀ ਸਹਿ-ਪ੍ਰਧਾਨ ਅਨਮੋਲ ਗਗਨ ਮਾਨ ਨੇ ਇਹ ਮੁਹਿੰਸ ਚਲਾਈ। ਜਿਸ ਵਿੱਚ ਹਰ ਕਿਸੇ ਨੇ ਦਿਲ ਖੋਲ੍ਹ ਕੇ ਦਾਨ ਕੀਤਾ ਤੇ ਪੀੜਤ ਪਰਿਵਾਰ ਲਈ 10 ਲੱਖ ਦੀ ਰਾਸ਼ੀ ਇੱਕਠੀ ਕੀਤੀ। ਜ਼ਿਕਰਯੋਗ ਹੈ ਕਿ ਕਿਸਾਨ ਜਥੇਬੰਦੀਆਂ ਨੇ ਕਿਹਾ ਸੀ ਕਿ ਜੱਦ ਤੱਕ ਪਰਿਵਾਰ ਨੂੰ ਮੁਆਵਜ਼ਾ ਨਹੀਂ ਮਿਲਦਾ, ਉਹ ਮਕੈਨਿਕ ਦਾ ਸਸਕਾਰ ਨਹੀਂ ਕਰਨਗੇ।

ABOUT THE AUTHOR

...view details