ਪੰਜਾਬ

punjab

ETV Bharat / city

ਅੰਦੋਲਨ ਦੇ ਸ਼ਹੀਦ ਕਿਸਾਨ ਗੱਜਣ ਸਿੰਘ ਦੇ ਪਰਿਵਾਰ ਲਈ 'ਆਪ' ਵੱਲੋਂ 2 ਲੱਖ ਰੁਪਏ ਦਾ ਐਲਾਨ - aap announces rs 2 lakh for the family of gajjan singh

ਆਮ ਆਦਮੀ ਪਾਰਟੀ ਪੰਜਾਬ ਦੇ ਕਿਸਾਨ ਵਿੰਗ ਨੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਖੱਟੜਾਂ (ਸਮਰਾਲਾ) ਦੇ ਕਿਸਾਨ ਗੱਜਣ ਸਿੰਘ ਦੇ ਪਰਿਵਾਰ ਲਈ 2 ਲੱਖ ਰੁਪਏ ਦੀ ਮਾਲੀ ਮਦਦ ਦਾ ਐਲਾਨ ਕੀਤਾ ਹੈ।

ਅੰਦੋਲਨ ਦੇ ਸ਼ਹੀਦ ਕਿਸਾਨ ਗੱਜਣ ਸਿੰਘ ਦੇ ਪਰਿਵਾਰ ਲਈ 'ਆਪ' ਵੱਲੋਂ 2 ਲੱਖ ਰੁਪਏ ਦਾ ਐਲਾਨ
ਅੰਦੋਲਨ ਦੇ ਸ਼ਹੀਦ ਕਿਸਾਨ ਗੱਜਣ ਸਿੰਘ ਦੇ ਪਰਿਵਾਰ ਲਈ 'ਆਪ' ਵੱਲੋਂ 2 ਲੱਖ ਰੁਪਏ ਦਾ ਐਲਾਨ

By

Published : Dec 5, 2020, 9:09 PM IST

ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਦੇ ਕਿਸਾਨ ਵਿੰਗ ਨੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਖੱਟੜਾਂ (ਸਮਰਾਲਾ) ਦੇ ਕਿਸਾਨ ਗੱਜਣ ਸਿੰਘ ਦੇ ਪਰਿਵਾਰ ਲਈ 2 ਲੱਖ ਰੁਪਏ ਦੀ ਮਾਲੀ ਮਦਦ ਦਾ ਐਲਾਨ ਕੀਤਾ ਹੈ।

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਠੰਢ ਅਤੇ ਹਾਦਸਿਆਂ ਦੌਰਾਨ ਕਿਸਾਨਾਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ, ਪਰੰਤੂ ਮੋਦੀ ਸਰਕਾਰ ਆਪਣੀ ਜ਼ਿੱਦ ਛੱਡਣ ਲਈ ਤਿਆਰ ਨਹੀਂ।

ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਸਰਕਾਰਾਂ ਤੋਂ ਮੰਗ ਕੀਤੀ ਕਿ ਜੇਕਰ ਅੰਦੋਲਨ ਦੌਰਾਨ ਕੋਈ ਵੀ ਅੰਦੋਲਨਕਾਰੀ ਕਿਸਾਨ ਸ਼ਹੀਦੀ ਪਾਉਂਦਾ ਹੈ ਤਾਂ ਅਜਿਹੇ ਹਰ ਸ਼ਹੀਦ ਕਿਸਾਨ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਸੰਪੂਰਨ ਕਰਜ਼ਾ ਮੁਆਫ਼ੀ ਅਤੇ ਢੁੱਕਵਾਂ ਮੁਆਵਜ਼ਾ ਐਲਾਨਿਆ ਜਾਵੇ।

ਸੰਧਵਾਂ ਨੇ ਕਿਹਾ ਕਿ ਪਾਰਟੀ ਦੇ ਕਿਸਾਨ ਵਿੰਗ ਨੇ ਗੱਜਣ ਸਿੰਘ ਦੇ ਪਰਿਵਾਰ ਦੀ 2 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਪ੍ਰਬੰਧ ਕੀਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਕਿਸਾਨਾਂ ਦੇ ਇਸ ਅੰਦੋਲਨ 'ਚ ਸੇਵਾਦਾਰਾਂ ਵਜੋਂ ਕੰਮ ਕਰ ਰਹੀ ਹੈ। ਇਸ ਤਹਿਤ ਪਾਰਟੀ ਵੱਲੋਂ ਪਹਿਲ ਕਰਦਿਆਂ ਬੀਤੇ ਦਿਨੀਂ ਹਾਦਸੇ ਦਾ ਸ਼ਿਕਾਰ ਹੋਏ ਅੰਦੋਲਨਕਾਰੀ ਮਕੈਨਿਕ ਦੇ ਪਰਿਵਾਰ ਲਈ 10 ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਵੀ ਜੁਟਾਈ ਗਈ ਸੀ।

ABOUT THE AUTHOR

...view details