ਚੰਡੀਗੜ੍ਹ: 20 ਫਰਵਰੀ ਤੋਂ ਸ਼ੁਰੂ ਹੋਏ ਬਜਟ ਇਜਲਾਸ ਨੂੰ ਜਿੱਥੇ ਸੁਚਾਰੂ ਢੰਗ ਨਾਲ ਚਲਾਉਣ ਦੀ ਪੰਜਾਬ ਸਰਕਾਰ ਦੀ ਕੋਸ਼ਿਸ਼ ਹੋਵੇਗੀ ਉਥੇ ਹੀ ਵਿਰੋਧੀ ਧਿਰ ਆਮ ਆਦਮੀ ਪਾਰਟੀ ਇਜਲਾਸ ਦੌਰਾਣ ਸਰਕਾਰ ਨੂੰ ਸਵਾਲਾਂ ਨਾਲ ਘੇਰਨ ਦੀ ਤਿਆਰੀ 'ਚ ਹੈ।
ਸਾਲ 2019-20 ਦੇ ਬਜਟ 'ਚ ਕੀਤੇ ਗਏ ਐਲਾਨੇ ਬਾਰੇ ਪੁੱਛਣ 'ਤੇ ਆਮ ਆਦਮੀ ਪਾਰਟੀ ਦੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਵਾਅਦੇ ਚਾਹੇ ਬਜਟ ਸੈਸ਼ਨ ਦੇ ਰਹੇ ਹੋਣ ਜਾਂ ਫਿਰ ਮੈਨੀਫੈਸਟੋ ਦੇ ਕਾਂਗਰਸ ਸਰਕਾਰ ਆਪਣੇ ਸਾਰੇ ਹੀ ਵਾਅਦੇ ਪੂਰੇ ਕਰਨ ਦੇ ਵਿੱਚ ਫੇਲ੍ਹ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਆਪ ਆਪਣੇ ਮੂੰਹੋਂ ਦੱਸ ਦੇਵੇਗੀ ਉਨ੍ਹਾਂ ਨੇ ਕੀ ਅਜਿਹਾ ਕੰਮ ਕੀਤਾ ਜਿਸ ਤੋਂ ਪੰਜਾਬ ਦੇ ਲੋਕ ਖ਼ੁਸ਼ ਹੋਣ।
ਕੈਪਟਨ ਸਰਕਾਰ ਝੂਠ ਬੋਲ ਕੇ ਜਨਤਾ ਨੂੰ ਕਰ ਰਹੀ ਹੈ ਗੁੰਮਰਾਹ: ਅਮਨ ਅਰੋੜਾ ਉਨ੍ਹਾਂ ਕਿਹਾ ਪੰਜਾਬ ਦੇ ਮੁੱਖ ਮੰਤਰੀ ਦਿੱਲੀ ਵਿੱਚ ਜਾ ਕੇ 11 ਲੱਖ ਨੌਕਰੀਆਂ ਦੇਣ ਅਤੇ 5500 ਸਮਾਰਟ ਸਕੂਲ ਬਣਾਉਣ ਦੀ ਗੱਲ ਕਰਦੇ ਹਨ ਪਰ ਮੇਰੇ ਹਲਕੇ ਸੁਨਾਮ 'ਚ ਅਜੇ ਤੱਕ ਇੱਕ ਵੀ ਸਰਕਾਰੀ ਸਕੂਲ ਜੋ ਕਿ ਸਮਾਰਟ ਬਣ ਗਿਆ ਹੋਵੇ ਨਹੀਂ ਮਿਲਿਆ। ਉਨ੍ਹਾਂ ਕਿਹਾ ਮੁਲਾਜ਼ਮ ਤਾਂ ਧਰਨਾ ਲਗਾ ਰਹੇ ਨੇ ਤੇ ਕਿਸਾਨ ਖੁਦਕੁਸ਼ੀ ਕਰ ਰਿਹਾ ਹੈ, ਸਰਕਾਰ ਕਿਸ ਮੂੰਹ ਨਾਲ ਕਹਿ ਰਹੀ ਹੈ ਕਿ ਉਨ੍ਹਾਂ ਨੇ ਬਜਟ ਵਿੱਚ ਆਪਣੇ ਕੀਤੇ ਵਾਅਦੇ ਪੂਰੇ ਕੀਤੇ ਨੇ ਜਦਕਿ ਆਮ ਆਦਮੀ ਪਾਰਟੀ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਬਜਟ ਸੈਸ਼ਨ ਦੇ ਵਿੱਚ ਸਰਕਾਰ ਨੂੰ ਘੇਰਨ ਦੇ ਲਈ ਤਿਆਰ ਹੈ।
ਕਾਬਿਲੇਗੌਰ ਹੈ ਕਿ 20 ਫਰਵਰੀ ਤੋਂ 4 ਮਾਰਚ ਤੱਕ ਚੱਲਣ ਵਾਲੇ ਬਜਟ ਇਜਲਾਸ ਦੌਰਾਣ ਖਜ਼ਾਣਾ ਮੰਤਰੀ ਮਨਪ੍ਰੀਤ ਬਾਦਲ 28 ਫਰਵਰੀ ਨੂੰ ਬਜਟ ਪੇਸ਼ ਕਰਨਗੇ।
ਇਹ ਵੀ ਪੜ੍ਹੋ: ਪੰਜਾਬ ਬਜਟ ਤੋਂ ਪਹਿਲਾਂ ਸ਼ਰਨਜੀਤ ਢਿੱਲੋਂ ਨੇ ਕਾਂਗਰਸ 'ਤੇ ਚੁੱਕੇ ਸਵਾਲ