ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਵਿਹੜੇ ਵਿੱਚ ਅੱਜ ਨਵੇਂ ਮਹਿਮਾਨਾਂ ਨੇ ਐਂਟਰੀ ਕੀਤੀ ਹੈ ਜਿਸ ਵਿੱਚ ਮੁੱਖ ਤੌਰ 'ਤੇ ਪੰਜਾਬੀ ਗਾਇਕ ਅਨਮੋਲ ਗਗਨ ਮਾਨ ਸ਼ਾਮਲ ਹੋਏ ਹਨ। ਇਸ ਸਮਾਗਮ ਦੀ ਖ਼ੁਸ਼ੀ ਵਿੱਚ ਆਮ ਆਦਮੀ ਪਾਰਟੀ ਦੀ ਲੀਡਰਸ਼ਿੱਪ ਨੇ ਸੋਸ਼ਲ ਡਿਸਟੈਂਸ ਦੀਆਂ ਜਮ ਕੇ ਧੱਜੀਆਂ ਉਡਾਈਆਂ।
ਇਸ ਮੌਕੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਨਾਲ ਈਟੀਵੀ ਭਾਰਤ ਦੀ ਟੀਮ ਨੇ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਕਈ ਨਾਮਵਰ ਹਸਤੀਆਂ ਆਮ ਆਦਮੀ ਪਾਰਟੀ ਦੇ ਨਾਲ ਜੁੜਨਾ ਚਾਹੁੰਦੀਆਂ ਹਨ ਕਿਉਂਕਿ ਆਮ ਆਦਮੀ ਪਾਰਟੀ ਨੇ ਜੋ ਕਿਹਾ ਹੈ ਉਹ ਕਰਕੇ ਦਿਖਾਉਂਦੀ ਹੈ।
ਗਾਇਕਾ ਨੂੰ ਪਾਰਟੀ 'ਚ ਸ਼ਾਮਲ ਕਰਵਾਉਣ ਦੇ ਚਾਅ 'ਚ 'ਝਾੜੂ' ਆਲ਼ੇ ਭੁੱਲੇ ਸੋਸ਼ਲ ਡਿਸਟੈਂਸਿੰਗ ਪੰਜਾਬ ਮੁੱਦਿਆਂ ਬਾਰੇ ਬੋਲਦੇ ਹੋਏ ਜਰਨੈਲ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁੱਦੇ ਉਹੀ ਹਨ ਜੋ ਪਿਛਲੇ ਸਮਿਆਂ ਤੋਂ ਚੱਲੇ ਆ ਰਹੇ ਹਨ, ਜੋ ਸਰਕਾਰਾਂ ਵੱਲੋਂ ਵਾਅਦੇ ਤਾਂ ਕੀਤੇ ਜਾਂਦੇ ਰਹੇ ਪਰ ਪੂਰੇ ਨਹੀਂ ਕੀਤੇ ਜਾਂਦੇ। ਆਮ ਆਦਮੀ ਪਾਰਟੀ ਆ ਕੇ ਉਨ੍ਹਾਂ ਵਾਅਦਿਆਂ ਨੂੰ ਪੂਰਾ ਕਰੇਗੀ।
ਅਨਮੋਲ ਗਗਨ ਮਾਨ 'ਆਪ' 'ਚ ਹੋਈ ਸ਼ਾਮਲ ਇਸ ਦੌਰਾਨ ਜਦੋਂ ਜਰਨੈਲ ਸਿੰਘ ਤੋਂ ਸੋਸ਼ਲ ਡਿਸਟੈਂਸ ਦੀ ਉਲੰਘਣਾ ਕਰਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਉਹ ਤਾਂ ਬੇਨਤੀ ਕਰ ਸਕਦੇ ਹਨ, ਮੰਨਣਾ ਜਾਂ ਨਹੀਂ ਇਹ ਤਾਂ ਲੋਕਾਂ ਦੀ ਮਰਜ਼ੀ ਹੈ, ਇਕੱਲਾ ਇੱਕ ਬੰਦਾ ਕੀ ਕਰ ਸਕਦਾ ਹੈ।