ਪੰਜਾਬ

punjab

ETV Bharat / city

Punjab Election 2022 Results: ਪੰਜਾਬ 'ਚ ਹੂੰਝਾ ਫੇਰ ਜਿੱਤ ਵੱਲ 'ਆਪ' - ਪੰਜਾਬ ਵਿਧਾਨ ਸਭਾ ਚੋਣਾਂ

ਆਮ ਆਦਮੀ ਪਾਰਟੀ ਦੇ ਉਮੀਦਵਾਰ ਕਈ ਹਲਕਿਆਂ ਤੋਂ ਲਗਾਤਾਰ ਅੱਗੇ ਚੱਲ ਰਹੇ ਹਨ। ਭਗਵੰਤ ਮਾਨ ਸਮੇਤ ਕਈ ਆਪ ਲੀਡਰ ਮਜਬੂਤੀ ਨਾਲ ਲੀਡ ਕਰ ਰਹੇ ਹਨ। ਇਸ ਦੌਰਾਨ ਪੰਜਾਬ ਦੀ ਸਿਆਸਤ ਦੇ ਕਈ ਦਿੱਗਜ ਆਗੂ ਪਿੱਛੇ ਚੱਲ ਰਹੇ ਹਨ। ਇਸ 'ਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ,ਕੈਪਟਨ ਅਮਰਿੰਦਰ ਸਿੰਘ, ਬਿਕਰਮ ਮਜੀਠੀਆ ਅਤੇ ਨਵਜੋਤ ਸਿੱਧੂ ਦੇ ਨਾਮ ਸ਼ਾਮਲ ਹਨ।

ਪੰਜਾਬ 'ਚ ਹੂੰਝਾ ਫੇਰ ਜਿੱਤ ਵੱਲ ਵਧੀ 'ਆਪ'
ਪੰਜਾਬ 'ਚ ਹੂੰਝਾ ਫੇਰ ਜਿੱਤ ਵੱਲ ਵਧੀ 'ਆਪ'

By

Published : Mar 10, 2022, 11:58 AM IST

Updated : Mar 10, 2022, 12:19 PM IST

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਰਹੇ ਹਨ। ਜਿਸ 'ਚ ਆਮ ਆਦਮੀ ਪਾਰਟੀ ਹੂੰਝਾ ਫੇਰ ਜਿੱਤ ਵੱਲ ਵੱਧ ਰਹੀ ਹੈ। ਇਸ ਵਿਚਾਲੇ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਨਜ਼ਰ ਆ ਰਹੀ ਹੈ।

ਆਮ ਆਦਮੀ ਪਾਰਟੀ ਦੇ ਉਮੀਦਵਾਰ ਕਈ ਹਲਕਿਆਂ ਤੋਂ ਲਗਾਤਾਰ ਅੱਗੇ ਚੱਲ ਰਹੇ ਹਨ। ਭਗਵੰਤ ਮਾਨ ਸਮੇਤ ਕਈ ਆਪ ਲੀਡਰ ਮਜਬੂਤੀ ਨਾਲ ਲੀਡ ਕਰ ਰਹੇ ਹਨ। ਇਸ ਦੌਰਾਨ ਪੰਜਾਬ ਦੀ ਸਿਆਸਤ ਦੇ ਕਈ ਦਿੱਗਜ ਆਗੂ ਪਿੱਛੇ ਚੱਲ ਰਹੇ ਹਨ। ਇਸ 'ਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ,ਕੈਪਟਨ ਅਮਰਿੰਦਰ ਸਿੰਘ, ਬਿਕਰਮ ਮਜੀਠੀਆ ਅਤੇ ਨਵਜੋਤ ਸਿੱਧੂ ਦੇ ਨਾਮ ਸ਼ਾਮਲ ਹਨ।

ਇਸ ਦੌਰਾਨ ਮਨੀਸ਼ ਸਿਸੋਦੀਆ ਨੇ ਕਿਹਾ ਕਿ ਪੰਜਾਬ ਨੇ ਕੇਜਰੀਵਾਲ ਦੇ ਸ਼ਾਸਨ ਮਾਡਲ ਨੂੰ ਸਵੀਕਾਰ ਕਰ ਲਿਆ ਹੈ। ਇਸ ਨੂੰ ਰਾਸ਼ਟਰੀ ਪੱਧਰ 'ਤੇ ਮਾਨਤਾ ਮਿਲੀ ਹੈ। 'ਆਪ' ਨੇਤਾ ਮਨੀਸ਼ ਸਿਸੋਦੀਆ ਦਾ ਕਹਿਣਾ ਹੈ ਕਿ ਪੂਰੇ ਦੇਸ਼ ਦੇ ਲੋਕ ਸ਼ਾਸਨ ਦੇ ਇਸ ਮਾਡਲ ਦੀ ਭਾਲ ਕਰਨਗੇ।

ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਅਰਵਿੰਦ ਕੇਜਰੀਵਾਲ-ਭਗਵੰਤ ਮਾਨ ਦੀ ਜੋੜੀ ਨੂੰ ਪਸੰਦ ਕਰਦੇ ਹਨ, ਨਾ ਕਿ ਕਿਸੇ ਹੋਰ ਪਾਰਟੀ ਦੀ ਜੋੜੀ। ਬਾਕੀ ਸਾਰੀਆਂ ਪਾਰਟੀਆਂ ਨੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕੇਜਰੀਵਾਲ ਜੀ ਨੂੰ ਅੱਤਵਾਦੀ ਕਿਹਾ, ਪਰ ਜਨਤਾ ਨੇ ਸਾਬਤ ਕਰ ਦਿੱਤਾ ਕਿ ਉਹ 'ਸ਼ਿਕਸ਼ਕ-ਵਾਦੀ' ਹਨ।

ਉਨ੍ਹਾਂ ਕਿਹਾ ਕਿ ਪੰਜਾਬ ਨੂੰ ਹੁਣ ਤੋਂ 'ਉੜਤਾ ਪੰਜਾਬ' ਨਹੀਂ ਸਗੋਂ 'ਉਠਤਾ ਪੰਜਾਬ' ਵਜੋਂ ਜਾਣਿਆ ਜਾਵੇਗਾ। ਸਾਰਾ ਸਿਹਰਾ 'ਆਪ' ਵਰਕਰਾਂ ਨੂੰ ਜਾਂਦਾ ਹੈ, ਉਨ੍ਹਾਂ ਨੇ ਨਾ ਦਿਨ ਦੇਖਿਆ, ਨਾ ਰਾਤ, ਨਾ ਗਰਮੀ ਨਾ ਸਰਦੀ, ਪਾਰਟੀ ਲਈ ਕੰਮ ਕਰਦੇ ਰਹੇ। ਆਮ ਆਦਮੀ ਪਾਰਟੀ ਹਰ ਇੱਕ ਲਈ ਕੰਮ ਕਰੇਗੀ।

ਇਸ ਦੌਰਾਨ ਰਾਘਵ ਚੱਢਾ ਨੇ ਕਿਹਾ ਕਿ ਪਹਿਲੇ ਦਿਨ ਤੋਂ ਕਹਿ ਰਿਹਾ ਸੀ ਕਿ 'ਆਪ' ਪੂਰਨ ਬਹੁਮਤ ਨਾਲ ਸਰਕਾਰ ਬਣਾਏਗੀ। ਪੰਜਾਬ 'ਤੇ ਦਹਾਕਿਆਂ ਤੱਕ ਰਾਜ ਕਰਨ ਵਾਲੇ ਲੋਕਾਂ ਦਾ ਸਿੰਘਾਸਣ ਹਿੱਲ ਰਿਹਾ ਹੈ। ਚੱਢਾ ਨੇ ਕਿਹਾ ਕਿ ਭਵਿੱਖ 'ਚ ਅਰਵਿੰਦ ਕੇਜਰੀਵਾਲ ਭਾਜਪਾ ਲਈ ਮੁੱਖ ਚੁਣੌਤੀ ਹੋਣਗੇ, 'ਆਪ' ਕਾਂਗਰਸ ਦੀ ਥਾਂ ਹੋਵੇਗੀ।

ਰਾਘਵ ਚੱਢਾ ਨੇ ਕਿਹਾ ਅਸੀਂ 'ਆਮ ਆਦਮੀ' ਹਾਂ ਪਰ ਜਦੋਂ 'ਆਮ ਆਦਮੀ' ਉੱਠਦਾ ਹੈ ਤਾਂ ਸਭ ਤੋਂ ਸ਼ਕਤੀਸ਼ਾਲੀ ਤਖ਼ਤ ਹਿੱਲ ਜਾਂਦਾ ਹੈ। ਅੱਜ ਦਾ ਦਿਨ ਭਾਰਤ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਦਿਨ ਹੈ, ਨਾ ਸਿਰਫ ਇਸ ਲਈ ਕਿ 'ਆਪ' ਇੱਕ ਹੋਰ ਸੂਬਾ ਜਿੱਤ ਰਹੀ ਹੈ, ਸਗੋਂ ਕਿਉਂਕਿ ਇਹ ਇੱਕ ਰਾਸ਼ਟਰੀ ਤਾਕਤ ਬਣ ਗਈ ਹੈ।

ਇਸ ਜਿੱਤ ਵੱਲ ਵੱਧ ਰਹੀ ਆਮ ਆਦਮੀ ਪਾਰਟੀ ਦੇ ਉਤਸ਼ਾਹੀ ਵਰਕਰ ਅਤੇ ਸਮਰਥਕ ਨੱਚ ਕੇ ਅਤੇ ਮਠਿਆਈਆਂ ਵੰਡ ਕੇ ਜਸ਼ਨ ਮਨਾ ਰਹੇ ਹਨ ਕਿਉਂਕਿ ਪਾਰਟੀ ਪੰਜਾਬ ਚੋਣਾਂ ਵਿੱਚ ਪੂਰਨ ਬਹੁਮਤ ਨਾਲ ਜਿੱਤ ਪ੍ਰਾਪਤ ਕਰਨ ਵੱਲ ਵੱਧ ਰਹੀ ਹੈ। ਜਿਥੇ ਵੱਖ-ਵੱਖ ਥਾਵਾਂ 'ਤੇ ਖੁਸ਼ੀ ਮਨਾਉਂਦੇ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਹਨ।

ਇਹ ਵੀ ਪੜ੍ਹੋ:Election results in Punjab: ਨਤੀਜਿਆਂ 'ਚ ਅੱਗੇ ਜਾਣ 'ਤੇ ਆਪ ਵਰਕਰਾਂ 'ਚ ਖੁਸ਼ੀ

Last Updated : Mar 10, 2022, 12:19 PM IST

ABOUT THE AUTHOR

...view details