ਚੰਡੀਗੜ : ਆਮ ਆਦਮੀ ਪਾਰਟੀ ਨੇ ਸਾਫ ਸ਼ਬਦਾ 'ਚ ਕਿਹਾ ਹੈ ਕਿ ਪੰਜਾਬ ਸਰਕਾਰ ਨੂੰ ਭ੍ਰਿਸ਼ਟਾਚਾਰੀਆਂ ਤੇ ਕਾਰਵਾਈ ਕਰਨ ਲਈ ਕਿਸੇ ਦੇ ਸਬੂਤਾਂ ਤੇ ਨਿਰਭਰ ਰਹਿਣ ਦੀ ਲੋੜ ਨਹੀਂ ਹੈ ਕਿਉਂਕਿ ਪੰਜਾਬ ਸਰਕਾਰ ਅਜਿਹੇ ਅਨਸਰਾਂ ਖ਼ਿਲਾਫ ਕਾਰਵਾਈ ਕਰ ਰਹੀ ਹੈ | ਪਰ ਜੇਕਰ ਕੈਪਟਨ ਕਹਿੰਦੇ ਸਨ ਕਿ ਜੇਕਰ ਮੁੱਖ ਮੰਤਰੀ ਮਾਨ ਉਨ੍ਹਾਂ ਕੋਲੋਂ ਭ੍ਰਿਸ਼ਟਾਚਾਰੀਆਂ ਦੇ ਨਾਂਅ ਮੰਗਣਗੇ ਤਾਂ ਉਹ ਜ਼ਰੂਰ ਦੇਣਗੇ ਤਾਂ ਹੁਣ ਉਹ ਆਮ ਆਦਮੀ ਪਾਰਟੀ ਵੱਲੋਂ ਉਨ੍ਹਾਂ ਨੂੰ ਅਪੀਲ ਕਰਦੇ ਹਨ ਕਿ ਪਿਛਲੀ ਸਰਕਾਰ ਦੌਰਾਨ ਜਿਹੜੇ ਮੰਤਰੀਆਂ ਅਤੇ ਵਿਧਾਇਕਾਂ ਨੇ ਭ੍ਰਿਸ਼ਟਾਚਾਰ ਕੀਤਾ ਹੈ, ਉਨ੍ਹਾਂ ਦੇ ਨਾਂਅ ਸਾਹਮਣੇ ਲਿਆਓ ਅਤੇ ਪੰਜਾਬ ਦੇ ਭਲੇ ਵਿੱਚ ਯੋਗਦਾਨ ਪਾਓ ਕਿਉਕਿ ਪੰਜਾਬ ਸਰਕਾਰ ਇਸ ਕੰਮ 'ਚ ਲੱਗੀ ਹੋਈ ਹੈ |
ਕਾਂਗਰਸ ਪਾਰਟੀ ਨੂੰ ਲੁੱਟਣ ਦੀ ਆਦਤ : ਇਸ ਬਾਰੇ ਗੱਲ ਕਰਦਿਆਂ ਕਿਹਾ ਕਿ ਕਾਂਗਰਸ ਦੇ ਪ੍ਰਕਾਸ਼ ਸਿੰਘ ਬਾਜਵਾ ਨੇ ਇੱਕੋ ਛੱਤ ਥੱਲੇ ਰਹਿੰਦੀਆਂ ਆਪਣੇ ਸਿਆਸੀ ਹਿੱਤ ਲਈ ਦੋ ਪਾਰਟੀਆਂ ਦੇ ਝੰਡੇ ਲਗਾਏ, ਅਤੇ ਆਪਣੀਆਂ ਸਿਆਸੀ ਰੋਟੀਆਂ ਸੇਕੀਆਂ ਹਨ, ਇਹ ਕਿਉਂ ਨਹੀਂ ਰਾਣਾ ਗੁਰਜੀਤ ਅਤੇ ਮੰਤਰੀ ਧਰਮਸੋਤ, ਸਿਟੀ ਸੈਂਟਰ ਸਕੈਮ ਅਤੇ ਐਕਸਾਈਜ਼ ਮਾਫ਼ੀਆ ਬਾਰੇ ਗੱਲ ਕਰਦੇ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਹਿੱਸੇਦਾਰੀਆਂ ਕਰਕੇ ਸੂੱਬੇ ਨੂੰ ਲੁੱਟਣ ਦੀ ਆਦਤ ਹੈ ਇਸ ਲਈ ਇਨ੍ਹਾਂ ਨੂੰ ਹੁਣ ਤਕਲੀਫ਼ ਹੋ ਰਹੀ ਹੈ |