ਪੰਜਾਬ

punjab

ETV Bharat / city

ਮੋਹਾਲੀ ਨਿਗਮ ਚੋਣਾਂ ਲਈ 1503 ਨਾਮਜ਼ਦਗੀ ਪੱਤਰ ਦਾਖ਼ਲ - ਮੁਹਾਲੀ 'ਚ ਨਿਗਮ ਚੋਣਾਂ

ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਨਾਮਜ਼ਦਗੀ ਪੱਤਰ ਦਾਖਲ ਕਰਨ ਸਬੰਧੀ ਜਾਣਕਾਰੀ ਦਿੱਤੀ।

ਮੋਹਾਲੀ ਨਿਗਮ ਚੋਣਾਂ ਲਈ 1503 ਨਾਮਜ਼ਦਗੀ ਪੱਤਰ ਦਾਖ਼ਲ
ਮੋਹਾਲੀ ਨਿਗਮ ਚੋਣਾਂ ਲਈ 1503 ਨਾਮਜ਼ਦਗੀ ਪੱਤਰ ਦਾਖ਼ਲ

By

Published : Feb 3, 2021, 9:27 PM IST

ਚੰਡੀਗੜ੍ਹ: ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਨਾਮਜ਼ਦਗੀ ਪੱਤਰ ਦਾਖਲ ਕਰਨ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ ਅੱਜ ਮਿਊਂਸੀਪਲ ਕਾਰਪੋਰੇਸ਼ਨ ਐਸਏਐਸ ਨਗਰ ਤੋਂ 138, ਨਯਾਂ ਗਾਓ ਤੋਂ 101, ਬਨੂੰੜ ਤੋਂ 27, ਕੁਰਾਲੀ ਤੋਂ 56, ਡੇਰਾਬੱਸੀ ਤੋਂ 81, ਜਰੀਕਪੁਰ ਤੋਂ 130, ਲਾਲੜੂ ਤੋਂ 26, ਖਰੜ ਤੋਂ 91 ਕੁੱਲ 650 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ।

ਇਸ ਦੇ ਨਾਲ ਹੀ 30 ਜਨਵਰੀ ਤੋਂ 3 ਫਰਵਰੀ ਤੱਕ ਨਿਗਮ ਚੋਣਾਂ ਲਈ ਕੁੱਲ 1503 ਨਾਮਜ਼ਦਗੀ ਪੱਤਰ ਦਾਖਲ ਹੋਏ ਹਨ। ਇਨ੍ਹਾਂ ਵਿੱਚ ਐਮਸੀ ਮੋਹਾਲੀ ਤੋਂ 419, ਨਯਾਂ ਗਾਓ ਤੋਂ 179, ਬਨੂੰੜ ਤੋਂ 57, ਕੁਰਾਲੀ ਤੋਂ 106, ਡੇਰਾਬੱਸੀ ਤੋਂ 150, ਜਰੀਕਪੁਰ ਤੋਂ 229, ਲਾਲੜੂ ਤੋਂ 129, ਖਰੜ ਤੋਂ 234 ਉਮੀਦਵਾਰਾਂ ਵੱਲੋਂ ਭਰੇ ਨਾਮਜ਼ਦਗੀ ਪੱਤਰ ਸ਼ਾਮਿਲ ਹਨ।

ABOUT THE AUTHOR

...view details