ਚੰਡੀਗੜ੍ਹ: ਭਾਰਤੀ ਆਸਟ੍ਰੇਲੀਅਨ ਮਾਡਲ (Indian Australian model) ਦੀ ਵਿਦੇਸ਼ ਵਿਚ ਇਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਹਾਦਸਾ ਆਸਟ੍ਰੇਲੀਆ (Australia) ਵਿਚ ਵਾਪਰਿਆ ਹੈ, ਮਾਡਲ ਰੀਮਾ ਆਪਣੀ ਕਾਰ ਵਿਚ ਸਵਾਰ ਸੀ ਅਤੇ ਉਸ ਦੀ ਕਾਰ ਰੇਲ ਗੱਡੀ ਨਾਲ ਟਕਰਾ ਜਾਣ ਤੋਂ ਬਾਅਦ ਮੌਤ ਹੋ ਗਈ। ਪੁਲਿਸ ਵਲੋਂ ਉਸ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।
ਰੀਮਾ ਸੋਸ਼ਲ ਮੀਡੀਆ 'ਤੇ ਫਿਟਨੈੱਸ ਨੂੰ ਲੈ ਕੇ ਕਰਦੀ ਸੀ ਵੀਡੀਓ ਸ਼ੇਅਰ
ਭਾਰਤੀ ਮੂਲ ਦੀ ਮਾਡਲ ਰੀਮਾ ਮੋਂਗਾ ( Reema Monga) ਦੀ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ। ਇਹ ਹਾਦਸਾ ਪਰਥ ਦੇ ਕੁਈਨ ਪਾਰਕ ਇਲਾਕੇ ਵਿਚ ਵਾਪਰਿਆ ਹੈ, ਜਿੱਥੇ ਰੀਮਾ ਆਪਣੀ ਕਾਰ ਵਿਚ ਸਵਾਰ ਸੀ ਅਤੇ ਉਸ ਦੀ ਕਾਰ ਇਕ ਟਰੇਨ ਨਾਲ ਟਕਰਾ ਗਈ, ਜਿਸ ਕਾਰਣ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਰੀਮਾ ਪੰਜਾਬ ਦੇ ਜਲੰਧਰ ਸ਼ਹਿਰ ਨਾਲ ਸਬੰਧਿਤ ਹੈ, ਉਸ ਦੀ ਮੌਤ ਦੀ ਖਬਰ ਸੁਣ ਕੇ ਉਸ ਦਾ ਪਰਿਵਾਰ ਸਦਮੇ ਵਿਚ ਹੈ।