ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਮਹਾਂਮਾਰੀ ਦੇ ਪ੍ਰਭਾਵ ਦੇ ਘੱਟਣ ਨਾਲ ਜਿੱਥੇ ਪੰਜਾਬ ਵਿੱਚ ਸਿੱਖਿਆ ਅਦਾਰੇ ਇੱਕ ਵਾਰ ਤੋਂ ਫਿਰ ਖੁੱਲ੍ਹੇ ਚੁੱਕੇ ਹਨ, ਪਰ ਦੂਜੇ ਪਾਸੇ ਫੀਸਾਂ ਦੇ ਵਾਧੇ ਕਾਰਨ ਬਹੁਤ ਸਾਰੇ ਅਧਿਆਪਕ ਵਾਧੂ ਪੜ੍ਹਾਈ ਤੋਂ ਵਾਂਂਝੇ ਰਹਿ ਜਾਂਦੇ ਹਨ।
ਅਜਿਹੀ ਹੀ ਇੱਕ ਵਾਧੂ ਪੜ੍ਹਾਈ ਦੀ ਫੀਸਾਂ ਵਿੱਚ ਰਾਹਤ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਜੋ ਕਿ ਜਗਤ ਗੁਰੂ ਨਾਨਕ ਦੇਵ ਸਟੇਟ ਓਪਨ ਯੂਨੀਵਰਸਿਟੀ’ ਤੋਂ ਹੈ। ਜਿਸ ਵੱਲੋਂ ਪੰਜਾਬ ਸਿੱਖਿਆ ਵਿਭਾਗ ਦੇ ਅਧਿਆਪਕਾਂ ਨੂੰ ਇੱਕ ਵਿਸ਼ੇਸ ਕੋਰਸ ਕਰਵਾਉਣ ਦੀ ਪੇਸ਼ਕਸ ਦਿੱਤੀ ਗਈ ਹੈ, ਜਿਸ ਵਿੱਚ ਕਿ 5 ਤਰ੍ਹਾਂ ਦੇ ਕੋਰਸ ਹਨ।