ਚੰਡੀਗੜ੍ਹ: ਉੱਤਰ ਪ੍ਰਦੇਸ਼ (Uttar Pradesh) ਦੇ ਲਖੀਮਪੁਰ ਖੀਰੀ (Lakhimpur Khiri) ਵਿੱਚ ਪੀੜਤ ਕਿਸਾਨ ਪਰਿਵਾਰ ਨੂੰ ਮਿਲਣ ਲਈ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Deputy CM Sukhjinder Singh Randhawa) ਉਤਰ ਪ੍ਰਦੇਸ਼ ਲਈ ਰਵਾਨਾ ਹੋਏ। ਉਨ੍ਹਾਂ ਨਾਲ ਵਿਧਾਇਕ ਕੁਲਜੀਤ ਸਿੰਘ ਨਾਗਰਾ, ਕੁਲਬੀਰ ਸਿੰਘ ਜ਼ੀਰਾ, ਬਰਿੰਦਰਮੀਤ ਸਿੰਘ ਪਾਹੜਾ, ਕੁਲਦੀਪ ਸਿੰਘ ਵੈਦ, ਪਰਮਿੰਦਰ ਸਿੰਘ ਪਿੰਕੀ ਤੇ ਅੰਗਦ ਸਿੰਘ ਸੈਣੀ ਉਤਰ ਪ੍ਰਦੇਸ਼ ਲਈ ਰਵਾਨਾ ਹੋਏ।
ਉਤਰ ਪ੍ਰਦੇਸ਼ ਸਰਕਾਰ (Government of Uttar Pradesh) ਵੱਲੋਂ ਹਵਾਈ ਅੱਡੇ ਉਤੇ ਪਹੁੰਚਣ ਅਤੇ ਹੈਲੀਕਾਪਟਰ ਰਾਹੀਂ ਪੁੱਜਣ ਉਤੇ ਵੀ ਰੋਕ ਲਗਾਉਣ ਕਾਰਨ ਉਪ ਮੁੱਖ ਮੰਤਰੀ ਤੇ ਵਿਧਾਇਕ ਸੜਕ ਰਾਸਤੇ ਰਾਹੀਂ ਰਵਾਨਾ ਹੋਏ ਹਨ। ਡਿਪਟੀ ਸੀਐਮ ਰੰਧਾਵਾ ਦਾ ਅਗਵਾਈ ਵਿੱਚ ਕਾਂਗਰਸ ਦਾ ਵਫਦ (Congress delegation) ਜਗਾਧਰੀ ਤੇ ਯਮੁਨਾਨਗਰ ਦੇ ਰਾਸਤੇ ਲਖੀਮਪੁਰ ਜਾਵੇਗਾ।
ਪੂਰੇ ਘਟਨਾ ਕ੍ਰਮ ਨੂੰ ਲੈ ਕੇ ਡਿਪਟੀ ਰੰਧਾਵਾ ਸੀਐਮ (Deputy CM Sukhjinder Singh Randhawa) ਨੇ ਟਵੀਟ ਕਰਕੇ ਕਿਹਾ ਸੀ ਸਾਨੂੰ ਇਹ ਹਰ ਤਰੀਕੇ ਦੇ ਨਾਲ ਰੋਕ ਰਹੇ ਹਨ। ਪਰ ਅਸੀ ਹਰ ਹਾਲ ਵਿੱਚ ਲਖੀਮਪੁਰ ਜਾਣ ਦੀ ਕੋਸ਼ਿਸ਼ ਕਰਾਂਗੇ,ਜੇਕਰ ਲੋੜ ਪਈ ਤਾਂ ਅਸੀ ਆਪਣੇ ਕਿਸਾਨਾਂ ਦੇ ਲਈ ਗਿਰਫਤਾਰੀ ਵੀ ਦੇਵਾਂਗੇ।