ਪੰਚਕੂਲਾ : ਚੰਡੀਗੜ੍ਹ 'ਚ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਇੱਕ 6 ਸਾਲਾ ਬੱਚੀ ਦੇ ਢਿੱਡ ਵਿੱਚੋਂ 1,5 ਕਿਲੋ ਵਾਲਾਂ ਦਾ ਗੁੱਛਾ ਨਿਕਲਿਆ ਹੈ। ਇਸ ਬੱਚੀ ਦੇ ਢਿੱਡ ਵਿੱਚ ਕਾਫੀ ਸਮੇਂ ਤੋਂ ਦਰਦ ਰਹਿੰਦਾ ਸੀ , ਜਦੋਂ ਪੰਚਕੂਲਾ ਦੇ ਸੈਕਟਰ 6 'ਚ ਡਾਕਟਰਾਂ ਵੱਲੋਂ ਇਸ ਬੱਚੀ ਦਾ ਆਪਰੈਸ਼ਨ ਕੀਤਾ ਗਿਆ ਤਾਂ ਉਸ ਦੇ ਦੌਰਾਨ ਡਾਕਟਰਾਂ ਨੇ ਉਸ ਦੇ ਪੇਟ ਚੋਂ ਇਹ ਵਾਲ ਕੱਢੇ। ਇਸ ਨੂੰ ਦੇਖ ਕੇ ਡਾਕਟਰ ਵੀ ਹੈਰਾਨ ਰਹਿ ਗਏ।
6 ਸਾਲਾ ਬੱਚੀ ਦੇ ਢਿੱਡ ਚੋਂ ਮਿਲਿਆ 1.5 ਕਿਲੋ ਵਾਲਾਂ ਦਾ ਗੁੱਛਾ - ਚੰਡੀਗੜ੍ਹ
ਇੱਕ 6 ਸਾਲਾ ਬੱਚੀ ਦੇ ਢਿੱਡ ਵਿੱਚੋਂ 1,5 ਕਿਲੋ ਵਾਲਾਂ ਦਾ ਗੁੱਛਾ ਨਿਕਲਿਆ ਹੈ। ਮਾਂ ਨੇ ਦੱਸਿਆ ਕਿ ਪਿਛਲੇ ਢਾਈ ਸਾਲ ਤੋਂ ਵਾਲ ਖਾ ਰਹੀ ਸੀ।
6 ਸਾਲਾ ਬੱਚੀ ਦੇ ਢਿੱਡ ਚੋਂ ਮਿਲਿਆ 1.5 ਕਿਲੋ ਵਾਲਾਂ ਦਾ ਗੁੱਛਾ
ਚੰਡੀਗੜ੍ਹ ਦੀ ਗੁਰਲੀਨ ਜੋ ਮਹਿਜ਼ 6 ਸਾਲਾਂ ਦੀ ਹੈ, ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਉਸਦਾ ਪਰਿਵਾਰ ਮੌਲੀਜਾਗਰਾਂ 'ਚ ਰਹਿੰਦਾ ਹੈ। ਗੁਰਲੀਨ ਦੀ ਮਾਂ ਨੇ ਦੱਸਿਆ ਕਿ ਪਿਛਲੇ ਢਾਈ ਸਾਲ ਤੋਂ ਵਾਲ ਖਾ ਰਹੀ ਸੀ। ਸਾਨੂੰ ਇਸ ਬਾਰੇ ਜਾਣਕਾਰੀ ਨਹੀਂ ਸੀ। ਪਿਛਲੇ 10-15 ਦਿਨਾਂ ਤੋਂ ਇਸ ਦੇ ਢਿੱਡ 'ਚ ਦਰਦ ਹੋ ਰਿਹਾ ਸੀ। ਹਸਪਤਾਲ ਜਾਣ ਤੋਂ ਬਾਅਦ ਪਰਿਵਾਰ ਨੂੰ ਇਸ ਬਾਰੇ ਪਤਾ ਚੱਲਿਆ।
ਇਹ ਵੀ ਪੜ੍ਹੋ:ਬੀਜੇਪੀ ਲੀਡਰ ਹਰਜੀਤ ਗਰੇਵਾਲ ਦੇ ਖੇਤ ਵਿੱਚੋਂ ਕਿਸਾਨਾਂ ਨੇ ਪੱਟਿਆ ਝੋਨਾ