ਚੰਡੀਗੜ: ਪੰਜਾਬ ਰਾਜ ਵਿੱਚ ਅੱਜ ਝੋਨੇ ਦੀ ਖਰੀਦ ਦੇ ਚੌਥੇ ਦਿਨ ਸਰਕਾਰੀ ਏਜੰਸੀਆਂ (Government agencies) ਵੱਲੋਂ 93266.413 ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਪੰਜਾਬ ਸ੍ਰੀ ਭਾਰਤ ਭੂਸ਼ਨ ਆਸ਼ੂ (Punjab Food and Civil Supplies Minister Punjab Shri Bharat Bhushan Ashu) ਨੇ ਦੱਸਿਆ ਕਿ ਖਰੀਦ ਦੇ ਚੌਥੇ ਦਿਨ ਸੂਬੇ ਦੀਆਂ ਮੰਡੀਆਂ ਵਿੱਚ 232915.333 ਮੀਟ੍ਰਿਕ ਟਨ ਝੋਨਾ ਸਰਕਾਰੀ ਏਜੰਸੀਆਂ ਵਲੋਂ ਅਤੇ 8310 ਮੀਟ੍ਰਿਕ ਟਨ (Metric tons) ਮਿਲਰਜ ਵਲੋਂ ਖਰੀਦਿਆ ਗਿਆ ਹੈ।
ਕਿਸਾਨਾਂ ਦੀ 158.32 ਕਰੋੜ ਦੀ ਰਾਸ਼ੀ ਕੀਤੀ ਗਈ ਕਲੀਅਰ : ਕੈਬਨਿਟ ਮੰਤਰੀ
ਉਨਾਂ ਦੱਸਿਆ ਕਿ ਸੂਬੇ ਦੀਆਂ ਮੰਡੀਆਂ ਵਿੱਚ ਖਰੀਦ ਦੇ ਤੀਜੇੇ ਦਿਨ 98353.50 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ। ਆਸ਼ੂ ਨੇ ਦੱਸਿਆ ਕਿ ਹੁਣ ਤੱਕ ਸੂਬੇ ਵਿੱਚ ਕੁੱਲ 278483.25 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ ਜਿਸ ਵਿੱਚੋ 241225.30 ਮੀਟ੍ਰਿਕ ਟਨ (Metric tons) ਝੋਨੇ ਦੀ ਖਰੀਦ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਵਿਭਾਗ (Department) ਵੱਲੋਂ ਕਿਸਾਨਾਂ ਦੇ 158.32 ਕਰੋੜ ਦੀ ਰਾਸ਼ੀ ਕਲੀਅਰ (Clear the amount) ਕਰ ਦਿੱਤੀ ਗਈ ਹੈ।
ਝੋਨੇ ਦੀ ਖਰੀਦ ਨੂੰ ਲੈ ਕੇ ਪੰਜਾਬ ਕਾਂਗਰਸ ਨੇ ਕੀਤਾ ਟਵੀਟ