ਕੋਰੋਨਾ ਦੇ ਤਾਜਾ ਮਾਮਲਿਆਂ ਵਿੱਚ ਸੋਮਵਾਰ ਨੂੰ ਮਾਮੂਲੀ ਰਾਹਤ ਦਰਜ ਕੀਤੀ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਭਾਰਤ ਵਿੱਚ 3,66,161 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 3,754 ਲੋਕਾਂ ਦੀ ਮੌਤ ਹੋਈ ਹੈ। ਪਿਛਲੇ 4 ਦਿਨਾਂ ਤੋਂ ਦੇਸ਼ ਵਿੱਚ 4 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਸੀ ਲੰਘੇ ਦਿਨੀਂ ਦੇ ਦਰਜ ਹੋਏ ਅੰਕੜਿਆਂ ਵਿੱਚ ਕਾਫੀ ਕਟੌਤੀ ਹੋਈ ਹੈ।
ਕੋਰੋਨਾ 'ਚ ਥੋੜੀ ਰਾਹਤ: ਭਾਰਤ 'ਚ ਐਤਵਾਰ ਨੂੰ ਕੋਰੋਨਾ ਦੇ 3,66,161 ਨਵੇਂ ਮਾਮਲੇ, 3,754 ਮੌਤਾਂ - ਕੋਰੋਨਾ ਦਾ ਕਹਿਰ ਸੂਬੇ ਭਰ ਵਿੱਚ ਜਾਰੀ
10:11 May 10
ਕੋਰੋਨਾ ਰਫਤਾਰ ਹੋਈ ਧੀਮੀ: ਪਿਛਲੇ 24 ਘੰਟਿਆਂ 'ਚ ਭਾਰਤ 'ਚ 3,66,161 ਨਵੇਂ ਮਾਮਲੇ, 3,754 ਮੌਤਾਂ
07:32 May 10
ਦਿੱਲੀ: ਪਿਛਲੇ 24 ਘੰਟਿਆ 'ਚ 13,336 ਨਵੇਂ ਮਾਮਲੇ, 5 ਦਿਨਾਂ ਬਾਅਦ 300 ਤੋਂ ਘੱਟ ਮੌਤਾਂ
ਦਿੱਲੀ: ਕੋਰੋਨਾ ਮਹਾਂਮਾਰੀ ਦੇ ਮਦੇਨਜ਼ਰ ਦਿੱਲੀ ਦੀ ਸਥਿਤੀ ਹੁਣ ਪਟਰੀ ਉੱਤੇ ਆਉਂਦੀ ਦਿਖ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਦਿੱਲੀ ਵਿੱਚ ਹਰ ਰੋਜ 17 ਹਜ਼ਾਰ ਦੇ ਕਰੀਬ ਮਾਮਲੇ ਸਾਹਮਣੇ ਆ ਰਹੇ ਸਨ। ਲੰਘੇ ਦਿਨੀ ਦਿੱਲੀ ਦੇ ਜਾਰੀ ਹੋਏ ਕੋਵਿਡ ਬੁਲੇਟਿਨ ਵਿੱਚ ਪਿਛਲੇ 24 ਘੰਟਿਆਂ ਵਿੱਚ 13 ਹਜ਼ਾਰ 336 ਮਾਮਲੇ ਦਰਜ ਹੋਏ ਹਨ। ਇਸ ਨਾਲ ਦਿੱਲੀ ਵਿੱਚ ਪੌਜ਼ੀਟਿਵਿਟੀ ਰੇਟ 21.67 ਫੀਸਦ ਹੋ ਗਿਆ ਹੈ। ਇਸ ਦੇ ਨਾਲ ਹੀ ਰੋਜ਼ਾਨਾ 300 ਤੋਂ ਵਧ ਹੋ ਰਹੀਆਂ ਮੌਤਾਂ ਦੇ ਅੰਕੜੇ ਵਿੱਚ ਵੀ ਕਟੌਤੀ ਦਰਜ ਕੀਤੀ ਗਈ ਹੈ। ਲੰਘੇ ਦਿਨੀਂ ਦਿੱਲੀ ਵਿੱਚ 273 ਕੋਰੋਨਾ ਮਰੀਜ਼ਾਂ ਦੀ ਮੌਤ ਹੋਈ ਹੈ।
06:57 May 10
ਪੰਜਾਬ 'ਚ ਐਤਵਾਰ ਨੂੰ ਕੋਰੋਨਾ ਦੇ 8,531 ਨਵੇਂ ਕੇਸ, 191 ਮੌਤਾਂ
ਚੰਡੀਗੜ੍ਹ: ਪੰਜਾਬ ਵਿੱਚ ਹੁਣ ਤੱਕ ਦੀਆਂ ਸਭ ਤੋਂ ਵੱਧ ਕੋਰੋਨਾ ਮੌਤਾਂ ਪਿੱਛਲੇ 24 ਘੰਟੇ ਦੌਰਾਨ ਦਰਜ ਹੋਈਆਂ ਹਨ। ਅੰਕੜਿਆਂ ਮੁਤਾਬਿਕ ਪਿਛਲੇ 24 ਘੰਟੇ ਵਿੱਚ 191 ਮੌਤਾਂ ਹੋਈਆਂ ਹਨ। ਕੋਰੋਨਾ ਦਾ ਸਭ ਤੋਂ ਵੱਧ ਕਹਿਰ ਜ਼ਿਲ੍ਹਾ ਲੁਧਿਆਣਾ ਵਿੱਚ ਦੇਖਿਆ ਗਿਆ ਹੈ। ਇੱਥੇ 22 ਲੋਕਾਂ ਨੇ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਕਾਰਨ ਦਮ ਤੋੜਿਆ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ 8531 ਨਵੇਂ ਕੋਰੋਨਾ ਕੇਸ ਵੀ ਸਾਹਮਣੇ ਆਏ ਹਨ। ਸੂਬੇ ਵਿੱਚ ਹੁਣ ਐਕਟਿਵ ਕੋਰੋਨਾ ਕੇਸਾਂ ਦੀ ਗਿਣਤੀ 74343 ਹੋ ਗਈ ਹੈ।
ਕੋਰੋਨਾ ਦਾ ਕਹਿਰ ਸੂਬੇ ਭਰ ਵਿੱਚ ਜਾਰੀ
ਪਿਛਲੇ 24 ਘੰਟਿਆਂ ਦੌਰਾਨ ਜ਼ਿਲ੍ਹਾ ਅੰਮ੍ਰਿਤਸਰ -20, ਬਰਨਾਲਾ -3, ਬਠਿੰਡਾ -17, ਫਰੀਦਕੋਟ -3, ਫਾਜ਼ਿਲਕਾ -9, ਫਿਰੋਜ਼ਪੁਰ -6, ਫਤਿਹਗੜ੍ਹ ਸਾਹਿਬ -2, ਗੁਰਦਾਸਪੁਰ -7, ਹੁਸ਼ਿਆਰਪੁਰ -6, ਜਲੰਧਰ -12, ਲੁਧਿਆਣਾ -22, ਕਪੂਰਥਲਾ -3, ਮਾਨਸਾ -3, ਮੋਗਾ -2, ਐਸ.ਏ.ਐੱਸ.ਨਗਰ (ਮੁਹਾਲੀ) -17, ਮੁਕਤਸਰ -9, ਪਠਾਨਕੋਟ -4, ਪਟਿਆਲਾ -18, ਰੋਪੜ -14, ਸੰਗਰੂਰ -12 ਅਤੇ ਤਰਨ ਤਾਰਨ -2 ਲੋਕਾਂ ਦੀ ਮੌਤ ਹੋਈ ਹੈ।
ਪੰਜਾਬ ਵਿੱਚ ਹੁਣ ਤੱਕ 4,42,125 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਹੋ ਚੁੱਕੇ ਹਨ। ਇਸ ਦੇ ਨਾਲ ਹੀ ਐਕਟਿਵ ਮਰੀਜ਼ਾ ਦੀ ਗਿਣਤੀ 74,343 ਹੋ ਗਈ ਹੈ। ਪੰਜਾਬ ਵਿੱਚ ਮਰਨ ਵਾਲਿਆਂ ਦੀ ਕੁੱਲ੍ਹ ਗਿਣਤੀ 10,506 ਹੋ ਗਈ ਹੈ। 9,384 ਇਸ ਵਕਤ ਆਕਸੀਜਨ ਸਪੋਰਟ ਤੇ ਹਨ ਜਦਕਿ 296 ਮਰੀਜ਼ ਵੈਂਟੀਲੇਟਰ ਤੇ ਗੰਭੀਰ ਹਨ। ਚੰਗੀ ਗੱਲ ਇਹ ਹੈ ਕਿ 357276 ਮਰੀਜ਼ ਕੋਰੋਨਾ ਨਾਲ ਜੰਗ ਜਿੱਤ ਕੇ ਸਹਿਤਯਾਬ ਵੀ ਹੋ ਚੁੱਕੇ ਹਨ। ਹੁਣ ਤੱਕ ਪੰਜਾਬ ਵਿੱਚ ਕੁੱਲ੍ਹ 7767351 ਸੈਂਪਲ ਲਏ ਗਏ ਹਨ।