ਚੰਡੀਗੜ੍ਹ: ਸੂਬੇ ’ਚ ਹਾਲਾਤ ਲਗਾਤਾਰ ਖ਼ਰਾਬ ਹੁੰਦੇ ਜਾ ਰਹੇ ਹਨ ਆਕਸੀਜਨ ਦੀ ਘਾਟ ਹੋਣ ਕਾਰਨ 9619 ਮਰੀਜ਼ ਆਕਸੀਜਨ ਤੇ ਆ ਚੁੱਕੇ ਹਨ ਜਿਨ੍ਹਾਂ ਵਿਚੋਂ 429 ਦੀ ਹਾਲਾਤ ਗੰਭੀਰ ਹੈ ਤਾਂ 15 ਜ਼ਿਲਿਆ ਨੂੰ ਕੰਟਨਮੈਂਟ ਜੋਨ ਬਣਾਇਆ ਗਿਆ ਹੈ।
ਗੌਰਤਲੱਬ ਹੈ ਕਿ ਸਿਹਤ ਮੰਤਰੀ ਦੇ ਹਲਕੇ ਵਿਚ 25 ਤੋਂ ਵੱਧ ਥਾਵਾਂ ਨੂੰ ਕੰਟਨਮੈਂਟ ਜ਼ੌਨ ਬਣਾਇਆ ਗਿਆ ਹੈ, ਜਿਸਦੀ ਆਬਾਦੀ 126950 ਹੈ।
ਜਦਕਿ ਅੰਮ੍ਰਿਤਸਰ ਦੇ 40 ਇਲਾਕਿਆਂ ਨੂੰ ਮਾਈਕਰੋ ਕੰਟਨਮੈਂਟ ਜ਼ੋਨ ਬਣਾਇਆ ਗਿਆ ਹੈ ਜੋ ਕੀ ਬੀਤੇ ਕੱਲ੍ਹ 32 ਸੀ ਜਿਸਦੀ ਆਬਾਦੀ 11984 ਹੈ ਜਦਕਿ ਵੱਖ ਵੱਖ ਜ਼ਿਲਿਆ ਦੇ 65 ਤੋਂ 64 ਕੰਟੈਨਮੈਂਟ ਹੋ ਗਏ ਹਨ ਅਤੇ 171 ਤੋਂ 192 ਮਾਈਕਰੋ ਕਾਂਟੇਨਮੈਂਟ ਜ਼ੋਨ ਬਣ ਗਏ ਹਨ।
ICU ਵਿੱਚ ਅੱਜ ਨਵੇਂ 21 ਮਰੀਜ਼ ਭਰਤੀ ਹੋਏ ਜਿਨ੍ਹਾਂ ਵਿਚੋਂ 1 ਲੁਧਿਆਣਾ, 9 ਜਲੰਧਰ, 3 ਪਟਿਆਲਾ ਅਤੇ 8 ਅੰਮ੍ਰਿਤਸਰ ਵਿਖੇ ਦਾਖਿਲ ਹੋਏ ਜਦਕਿ ਕੱਲ 14 ਸੀ ਅੱਜ 2 ਨਵੇਂ ਮਰੀਜ਼ਾਂ ਨੂੰ ਵੈਂਟੀਲੇਟਰ ਦੀ ਸਪੋਰਟ ’ਤੇ ਰੱਖਿਆ ਗਿਆ ਅਤੇ ਸੂਬੇ ਭਰ ’ਚ ਬੀਤੇ ਕੱਲ੍ਹ 4971 ਮਰੀਜ਼ ਅਤੇ ਅੱਜ 8237 ਡਿਸਚਾਰਜ ਕੀਤੇ ਗਏ ਤਾਂ ਉਥੇ ਹੀ ਕੱਲ 197 ਅਤੇ ਅੱਜ 184 ਮੌਤਾਂ ਦਰਜ਼ ਕੀਤੀਆਂ ਗਈਆਂ।
ਸੂਬੇ ’ਚ 8494 ਨਵੇਂ ਪੋਜਿਟਿਵ ਮਰੀਜ਼ ਆਏ ਹਨ ਜਿਸ ਨਾਲ ਸੁੱਬੇ ਵਿੱਚ ਪੌਜੀਟਿਵ ਮਰੀਜ਼ਾਂ ਦੀ ਗਿਣਤੀ 12.85 ਫੀਸਦੀ ਹੋ ਗਈ ਹੈ ਜਿਨ੍ਹਾਂ ਵਿਚੋਂ ਲੁਧਿਆਣਾ ਚ ਸਭ ਤੋਂ ਵੱਧ 1335 ਕੇਸ ਆਏ ਹਨ ਅਤੇ 79950 ਸੁੱਬੇ ਭਰ ਚ ਐਕਟਿਵ ਕੇਸ ਹਨ ਜਦਕਿ 384702 ਠੀਕ ਹੋ ਚੁੱਕੇ ਹਨ ਅਤੇ ਹੁਣ ਤੱਕ 11297 ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਸਿਹਤ ਵਿਭਾਗ ਦਾ ਕਾਰਨਾਮਾ: ਲਾਸ਼ ਬੈਡ ’ਤੇ ..ਪਰ ਜਿਉਂਦੇ ਨੂੰ ਜ਼ਮੀਨ ’ਤੇ ਲਿਟਾਇਆ