ਚੰਡੀਗੜ੍ਹ: ਸ਼ੁਕਰਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 726 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 20 ਮਰੀਜ਼ਾਂ ਦੀ ਮੌਤ ਹੋਈ ਹੈ। ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1, 54, 788 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 7785 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 4882 ਲੋਕਾਂ ਦੀ ਮੌਤ ਹੋਈ ਹੈ।
ਪੰਜਾਬ 'ਚ ਕੋਰੋਨਾ ਦੇ 726 ਨਵੇਂ ਮਾਮਲੇ ਆਏ ਸਾਹਮਣੇ, 20 ਦੀ ਮੌਤ - 4882 deaths
ਪੰਜਾਬ ਵਿੱਚ ਸ਼ੁਕਰਵਾਰ ਨੂੰ ਕੋਰੋਨਾ ਵਾਇਰਸ ਦੇ 726 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1, 54, 788 ਹੋ ਗਈ ਹੈ। ਸੂਬੇ ਵਿੱਚ ਹੁਣ ਤੱਕ 4882 ਲੋਕਾਂ ਦੀ ਮੌਤ ਹੋਈ ਹੈ।
ਸ਼ੁਕਰਵਾਰ ਨੂੰ ਜੋ ਨਵੇਂ 726 ਮਾਮਲੇ ਆਏ ਹਨ, ਉਨ੍ਹਾਂ ਵਿੱਚ 100 ਲੁਧਿਆਣਾ, 126 ਜਲੰਧਰ, 58 ਅੰਮ੍ਰਿਤਸਰ, 60 ਪਟਿਆਲਾ, 3 ਸੰਗਰੂਰ, 133 ਮੋਹਾਲੀ, 50 ਬਠਿੰਡਾ, 27 ਗੁਰਦਾਸਪੁਰ, 7 ਫ਼ਿਰੋਜ਼ਪੁਰ, 12 ਮੋਗਾ, 30 ਹੁਸ਼ਿਆਰਪੁਰ, 26 ਪਠਾਨਕੋਟ, 5 ਬਰਨਾਲਾ, 4 ਫ਼ਤਿਹਗੜ੍ਹ ਸਾਹਿਬ, 8 ਕਪੂਰਥਲਾ, 12 ਫ਼ਰੀਦਕੋਟ, 2 ਤਰਨਤਾਰਨ, 15 ਰੋਪੜ, 11 ਫ਼ਾਜ਼ਿਲਕਾ, 12 ਨਵਾਂਸ਼ਹਿਰ, 10 ਮੁਕਤਸਰ ਸਾਹਿਬ, 15 ਮਾਨਸਾ ਸ਼ਾਮਲ ਹਨ।
ਜੇਕਰ ਰਾਹਤ ਦੀ ਗੱਲ ਕਰੀਏ ਤਾਂ ਇਨ੍ਹਾਂ 1, 54, 788 ਮਰੀਜ਼ਾਂ ਵਿੱਚੋਂ 1, 42, 121 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ ਅਤੇ ਸੂਬੇ ਵਿੱਚ ਕੋਵਿਡ-19 ਦੇ 7785 ਐਕਟਿਵ ਮਾਮਲੇ ਹਨ।