ਚੰਡੀਗੜ੍ਹ: ਸ਼ਹਿਰ ਦੇ ਸਰਕਾਰੀ ਸਕੂਲਾਂ ਵਿੱਚ ਇਸ ਵਰ੍ਹੇ ਦਾਖ਼ਲਾ ਲੈਣ ਲਈ ਵਿਦਿਆਰਥੀਆਂ ਦੀ ਲੰਮੀ ਲਾਈਨ ਲੱਗੀ ਹੈ। ਸ਼ਹਿਰ ਦੇ ਸਰਕਾਰੀ ਸਕੂਲਾਂ ਵਿੱਚ ਪ੍ਰੀ-ਨਰਸਰੀ ਤੋਂ ਲੈ ਕੇ ਅੱਠਵੀਂ ਸ਼੍ਰੇਣੀ ਤੱਕ ਆਨ-ਲਾਈਨ ਦਾਖ਼ਲਾ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। 31 ਜੁਲਾਈ ਤੋਂ ਸ਼ੁਰੂ ਹੋਈ ਪ੍ਰੀਕਿਰਿਆ ਵਿੱਚ ਹੁਣ ਤੱਕ ਵਿਭਾਗ ਕੋਲ 6,993 ਦਾਖ਼ਲਾ ਅਰਜ਼ੀਆਂ ਅੱਪੜ ਚੁੱਕੀਆਂ ਹਨ।
ਚੰਡੀਗੜ੍ਹ ਦੇ ਸਰਕਾਰੀ ਸਕੂਲਾਂ 'ਚ ਦਾਖ਼ਲਿਆ ਲਈ ਪਹੁੰਚੀਆਂ 7 ਹਜ਼ਾਰ ਅਰਜ਼ੀਆਂ
ਚੰਡੀਗੜ੍ਹ ਸ਼ਹਿਰ ਦੇ ਸਰਕਾਰੀ ਸਕੂਲਾਂ ਵਿੱਚ ਇਸ ਵਰ੍ਹੇ ਦਾਖ਼ਲਾ ਲੈਣ ਲਈ ਵਿਦਿਆਰਥੀਆਂ ਦੀ ਲੰਮੀ ਲਾਈਨ ਲੱਗੀ ਹੈ। ਸ਼ਹਿਰ ਦੇ ਸਰਕਾਰੀ ਸਕੂਲਾਂ ਵਿੱਚ ਪ੍ਰੀ-ਨਰਸਰੀ ਤੋਂ ਲੈ ਕੇ ਅੱਠਵੀਂ ਸ਼੍ਰੇਣੀ ਤੱਕ ਆਨਲਾਈਨ ਦਾਖ਼ਲਾ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। 31 ਜੁਲਾਈ ਤੋਂ ਸ਼ੁਰੂ ਹੋਈ ਪ੍ਰੀਕਿਰਿਆ ਵਿੱਚ ਹੁਣ ਤੱਕ ਵਿਭਾਗ ਕੋਲ 6,993 ਦਾਖ਼ਲਾ ਅਰਜ਼ੀਆਂ ਅੱਪੜ ਚੁੱਕੀਆਂ ਹਨ।
ਇਸ ਬਾਰੇ ਗੱਲ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਬੀਰ ਸਿੰਘ ਆਨੰਦ ਨੇ ਕਿਹਾ ਕਿ ਸ਼ਰਿਹ ਦੇ 114 ਸਕੂਲਾਂ ਵਿੱਚ 17 ਹਜ਼ਾਰ ਸੀਟਾਂ ਹਨ। ਇਨ੍ਹਾਂ ਵਿੱਚੋਂ ਵੀ ਸ਼ਹਿਰ ਦੇ 20 ਪ੍ਰਮੁੱਖ ਸਕੂਲਾਂ ਲਈ 6,993 ਦਾਖ਼ਲਾ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਅਰਜ਼ੀਆਂ ਦੀ ਗਿਣਤੀ ਵਿੱਚ ਹੋਰ ਵਾਧਾ ਹੋਣ ਦੀ ਵੀ ਉਮੀਦ ਹੈ ਕਿਉਂ ਅਰਜ਼ੀਆਂ ਦਾਖ਼ਲ ਕਰਨ ਦੀ ਆਖਰੀ ਮਿਤੀ 14 ਅਗਸਤ ਹੈ।
ਇਸ ਨਾਲ ਹੀ ਆਨੰਦ ਹੁਰਾਂ ਆਖਿਆ ਕਿ ਨਿੱਜੀ ਸਕੂਲਾਂ ਨੂੰ ਛੱਡ ਕੇ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜੋ ਵਿਦਿਅਰਥੀ ਨਿੱਜੀ ਸਕੂਲ ਨੂੰ ਛੱਡ ਕੇ ਸਰਕਾਰੀ ਸਕੂਲ ਵਿੱਚ ਆ ਰਹੇ ਹਨ ਉਨ੍ਹਾਂ ਲਈ ਅਰਜ਼ੀਆਂ ਵਿੱਚ ਪਹਿਲਾ ਨਿੱਜੀ ਸਕੂਲ ਨਾਲ ਫੀਸ ਦਾ ਮਾਮਲਾ ਸੁਲਝਾਉਣ ਦਾ ਰਾਹ ਵੀ ਖੁੱਲ੍ਹਾ ਰੱਖਿਆ ਗਿਆ ਹੈ।