ਚੰਡੀਗੜ੍ਹ: ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪ੍ਰੈੱਸਵਾਰਤਾ ਕਰ ਆਪਣੇ ਵਿਭਾਗ ਵੱਲੋਂ ਹੁਣ ਤੱਕ ਦੀਆਂ ਕੀਤੀ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਸੂਬੇ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਦੇ ਹੋਣ ਵਾਲੇ ਟੀਕਾਕਰਨ ਬਾਬਤ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਆਈ.ਏ.ਐਸ. ਹੁਸਨ ਲਾਲ ਨਾਲ ਖਾਸ ਗੱਲਬਾਤ ਕੀਤੀ ਗਈ।
ਕਿੰਨੇ ਹੈਲਥ ਕੇਅਰ ਵਰਕਰਾਂ ਨੂੰ ਪਹਿਲਾਂ ਟੀਕਾ ਲੱਗੇਗਾ ?
ਹੁਸਨ ਲਾਲ ਨੇ ਦੱਸਿਆ ਕਿ ਚਾਰ ਕੈਟਾਗਰੀ ਵਿੱਚ ਟੀਕਾਕਰਨ ਕੀਤਾ ਜਾਵੇਗਾ ਜਿਨ੍ਹਾਂ ਵਿੱਚ ਕੋਰੋਨਾ ਵਾਰੀਅਰਜ਼ ਨੂੰ ਸਭ ਤੋਂ ਪਹਿਲਾਂ ਟੀਕਾ ਲਗਾਇਆ ਜਾਵੇਗਾ ਜਿਨ੍ਹਾਂ ਦੀ ਗਿਣਤੀ 1 ਲੱਖ 60 ਹਜ਼ਾਰ ਹੈ ਅਤੇ ਪੋਰਟਲ ਉੱਪਰ ਕੋਰੋਨਾ ਵੋਰੀਅਰਜ਼ ਦਾ ਡਾਟਾ ਅਪਲੋਡ ਕਰ ਦਿੱਤਾ ਗਿਆ ਹੈ। ਦੂਜੇ ਨੰਬਰ 'ਤੇ ਫਰੰਟ ਲਾਈਨ ਵਰਕਰਸ ਜਿਵੇਂ ਕਿ ਪੁਲਿਸ ਥਾਣੇ ਅਤੇ ਰੈਵੇਨਿਊ ਵਿਭਾਗ, ਪੈਰਾ ਮਿਲਟਰੀ ਫੋਰਸਿਜ਼ ਅਤੇ ਜੇਲ੍ਹ ਵਿਭਾਗ ਡਿਜ਼ਾਸਟਰ ਮੈਨੇਜਮੈਂਟ ਵਿਭਾਗ ਦੇ ਕਰਮਚਾਰੀ ਅਫ਼ਸਰਾਂ ਨੂੰ ਟੀਕਾ ਲਗਾਇਆ ਜਾਵੇਗਾ।
ਉਨ੍ਹਾਂ ਤੋਂ ਬਾਅਦ ਕੇਂਦਰ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਪੰਜਾਹ ਸਾਲ ਤੋਂ ਵੱਧ ਉਮਰ ਦੇ ਲੋਕਾਂ ਸਣੇ ਬੀਮਾਰੀਆਂ ਤੋਂ ਪੀੜਤਾਂ ਨੂੰ ਟੀਕਾ ਲਗਾਇਆ ਜਾਵੇਗਾ। ਜਿਨ੍ਹਾਂ ਦੀ ਕੁੱਲ ਗਿਣਤੀ ਲਗਭਗ 70 ਲੱਖ ਦੇ ਕਰੀਬ ਹੈ ਜਿਨ੍ਹਾਂ ਨੂੰ ਪਹਿਲ ਦੇ ਆਧਾਰ ਤੇ ਟੀਕਾ ਲਗਾਇਆ ਜਾਵੇਗਾ।
ਸਭ ਤੋਂ ਪਹਿਲਾਂ ਟੀਕਾਕਰਨ ਕਿਸ ਜ਼ਿਲ੍ਹੇ ਤੋਂ ਸ਼ੁਰੂ ਹੋਵੇਗਾ ?
ਪ੍ਰਮੁੱਖ ਸਿਹਤ ਸਕੱਤਰ ਨੇ ਦੱਸਿਆ ਕਿ ਲੁਧਿਆਣਾ ਨਵਾਂਸ਼ਹਿਰ ਅਤੇ ਪਟਿਆਲਾ ਵਿੱਚ ਦੋ ਦਿਨਾਂ ਤੇ ਡਰਾਈਡਨ ਮੁਤਾਬਕ ਸੂਬੇ ਵਿੱਚ ਸਭ ਕੁੱਝ ਸਹੀ ਹੈ ਅਤੇ ਵੈਕਸੀਨ ਆਉਣ 'ਤੇ ਸਾਰੇ ਫਰੰਟ ਲਾਈਨ ਵਰਕਰਸ ਅਤੇ ਕੋਰੋਨਾ ਵਾਰੀਅਰਜ਼ ਨੂੰ ਇੱਕ ਦਿਨ ਦੇ ਵਿੱਚ ਹੀ ਟੀਕਾ ਲਗਾ ਦਿੱਤਾ ਜਾਵੇਗਾ ਅਤੇ ਵੱਖਰੇ ਤੌਰ 'ਤੇ ਜ਼ਿਲ੍ਹੇ ਦੀ ਚੋਣ ਨਾ ਕਰ ਸਾਰੇ ਸੈਂਟਰਾਂ ਉੱਪਰ ਟੀਕਾਕਰਨ ਸ਼ੁਰੂ ਕੀਤਾ ਜਾਵੇਗਾ।