ਚੰਡੀਗੜ੍ਹ:ਮੁਹਾਲੀ ਬਲਾਸਟ ਮਾਮਲੇ ਨੂੰ ਲੈ ਕੇ ਡੀਜੀਪੀ ਵੀ ਕੇ ਭਵਰਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਵੱਡਾ ਖੁਲਾਸਾ ਕਰਦੇ ਹੋਏ ਕਿਹਾ ਕਿ ਮਾਮਲੇ ਸਬੰਧੀ ਕੁੱਲ 6 ਗ੍ਰਿਫਤਾਰੀਆਂ ਕੀਤੀਆਂ ਜਾ ਚੁੱਕੀਆਂ ਹਨ। ਡੀਜੀਪੀ ਨੇ ਦੱਸਿਆ ਕਿ ਇਸ ਵਾਰਦਾਤ ਦੀ ਸਾਜਿਸ਼ ਲਖਬੀਰ ਲਾਂਦਾ ਅਤੇ ਰਿੰਦਾ ਨੇ ਮਿਲ ਕੇ ਰਚੀ ਸੀ।
ਅੱਤਵਾਦੀਆਂ ਅਤੇ ਗੈਂਗਸਟਰਾਂ ਦੇ ਨੈਕਸਸ ਨੇ ਕੀਤਾ ਹਮਲਾ: ਪ੍ਰੈਸ ਕਾਨਫਰੰਸ ਦੌਰਾਨ ਡੀਜੀਪੀ ਭਵਰਾ ਨੇ ਦੱਸਿਆ ਕਿ ਮੁਹਾਲੀ ਦੇ ਬਲਾਸਟ ਨੂੰ ਅੱਤਵਾਦੀਆਂ ਅਤੇ ਗੈਂਗਸਟਰਾਂ ਦੇ ਨੈਕਸਸ ਵੱਲੋਂ ਅੰਜਾਮ ਦਿੱਤਾ ਗਿਆ ਸੀ। ਇਸ ਮਾਮਲੇ ਦਾ ਮੁੱਖ ਮੁਲਜ਼ਮ ਲਖਬੀਰ ਲਾਂਦਾ ਹੈ ਜੋ ਕਿ ਕੈਨੇਡਾ ਚ ਰਹਿੰਦਾ ਹੈ। ਆਰਪੀਜੀ ਚਲਾਉਣ ਸਮੇਂ ਤਿੰਨ ਲੋਕ ਸੀ।
ਇਹ ਸੀ ਹਮਲੇ ਦਾ ਕਾਰਨ:ਮੁਹਾਲੀ ਬਲਾਸਟ ਦੇ ਪਿੱਛੇ ਦੇ ਕਾਰਨਾਂ ਬਾਰੇ ਦੱਸਦਿਆਂ ਡੀਜੀਪੀ ਨੇ ਕਿਹਾ ਕਿ ਇਸ ਹਮਲੇ ਦਾ ਕਾਰਨ ਪੁਲਿਸ ਪ੍ਰਸ਼ਾਸਨ ਨੂੰ ਚੈਲੰਜ ਦੇਣਾ ਸੀ। ਮਾਮਲੇ ਦੇ ਦੋ ਲੋਕਾਂ ਨੂੰ ਯੂਪੀ ਤੋਂ ਵੀ ਗ੍ਰਿਫਤਾਰ ਕਰਕੇ ਲਿਆਂਦੇ ਗਏ ਹਨ। ਵੀ ਕੇ ਭਵਰਾ ਨੇ ਦੱਸਿਆ ਕਿ ਮਾਮਲੇ ਸਬੰਧੀ ਉਨ੍ਹਾਂ ਦੀ ਟੀਮ ਵੱਲੋਂ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਨ੍ਹਾਂ ’ਚ ਕੰਵਰ ਬਾਠ, ਸੋਨੂੰ, ਰੈਂਬੋ, ਜਗਦੀਪ ਅਤੇ ਨਿਸ਼ਾਨ ਸਿੰਘ ਸ਼ਾਮਲ ਹੈ। ਕੈਨੇਡਾ ਬੈਠਾ ਲਖਬੀਰ ਲਾਂਦਾ ਪਾਕਿਸਤਾਨ ਚ ਬੈਠੇ ਖਾਲਿਸਤਾਨੀ ਹਰਵਿੰਦਰ ਰਿੰਦਾ ਦਾ ਕਰੀਬੀ ਹੈ। ਲਖਬੀਰ ਨੇ ਉਥੋਂ ਪਾਕਿਸਤਾਨ ਵਿੱਚ ਬੈਠੇ ਬੱਬਰ ਖਾਲਸਾ ਅਤੇ ਆਈਐਸਆਈ ਨੇ ਮਿਲ ਕੇ ਇਹ ਹਮਲਾ ਕੀਤਾ ਹੈ।
6 ਲੋਕਾਂ ਨੂੰ ਕੀਤਾ ਗਿਆ ਗ੍ਰਿਫਤਾਰ:ਡੀਜੀਪੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੁਲਿਸ ਨੇ ਪਹਿਲਾਂ ਤਰਨਤਾਰਨ ਦੇ ਰਹਿਣ ਵਾਲੇ ਨਿਸ਼ਾਨ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਜਿਸ ਨੇ ਅੰਮ੍ਰਿਤਸਰ ਵਿੱਚ ਆਰਪੀਜੀ ਚਲਾ ਰਹੇ ਦੋਵਾਂ ਮੁਲਜ਼ਮਾਂ ਨੂੰ ਆਪਣੇ ਘਰ ਅਤੇ ਦੋ ਜਾਣਕਾਰਾਂ ਦੇ ਘਰ ਪਨਾਹ ਦਿੱਤੀ ਹੋਈ ਸੀ। ਬਲਜਿੰਦਰ ਕੌਰ ਅਤੇ ਕਵਰ ਭੱਟ ਦੋਵੇਂ ਮੁਲਜ਼ਮਾਂ ਦੀ ਪਨਾਹਗਾਹ ਹਨ। ਨਿਸ਼ਾਨ ਸਿੰਘ ਨੇ ਦੋਵਾਂ ਮੁਲਜ਼ਮਾਂ ਨੂੰ ਲਖਬੀਰ ਸਿੰਘ ਲਾਂਦਾ ਵੱਲੋਂ ਦੱਸੀ ਜਗ੍ਹਾ ਤੋਂ ਆਰਪੀਜੀ ਦੋਹਾਂ ਦੋਸ਼ੀਆਂ ਨੂੰ ਦਿੱਤੀ ਸੀ। ਨਿਸ਼ਾਨ ਸਿੰਘ ਪਹਿਲਾਂ ਵੀ ਕਈ ਕੇਸਾਂ ਵਿੱਚ ਨਾਮਜ਼ਦ ਹੈ।