ਚੰਡੀਗੜ੍ਹ: ਪੰਜਾਬ ’ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਬਣਨ ਤੋਂ ਬਾਅਦ ਅਧਿਕਾਰੀਆਂ ਦੇ ਤਬਾਦਲੇ ਲਗਾਤਾਰ ਜਾਰੀ ਹੈ। ਇਸੇ ਦੇ ਚੱਲਦੇ ਪੰਜਾਬ ਸਰਕਾਰ ਵੱਲੋਂ ਸੂਬੇ ’ਚ ਆਈਏਐਸ ਅਤੇ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ 6 ਡੀਸੀਜ਼ ਸਣੇ 24 ਆਈਏਐਸ ਅਤੇ 12 ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।
ਇਹ ਵੀ ਪੜੋ: ਵਿਸ਼ਵ ਨਿਵਾਸ ਦਿਵਸ 2021 : ਆਓ ਜਾਣਦੇ ਹਾਂ ਇਸ ਦਿਨ ਦਾ ਮਹੱਤਵ, ਇਤਿਹਾਸ ਤੇ ਵਿਸ਼ਾ
ਦੱਸ ਦਈਏ ਕਿ ਵਿੱਤ ਦੇ ਪ੍ਰਮੁੱਖ ਸਕੱਤਰ ਕੇਏਪੀ ਸਿਨਹਾ ਨੂੰ ਬਿਜਲੀ ਅਤੇ ਨਵੇਂ ਅਤੇ ਨਵਿਆਉਣਯੋਗ ਉਰਜਾ ਸਰੋਤਾਂ ਵਿੱਚ ਪ੍ਰਮੁੱਖ ਸਕੱਤਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਸਕੂਲ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਉੱਚ ਸਿੱਖਿਆ ਅਤੇ ਭਾਸ਼ਾ ਸਕੱਤਰ ਦੇ ਅਹੁਦੇ 'ਤੇ ਤਬਦੀਲ ਕਰ ਦਿੱਤਾ ਗਿਆ ਹੈ।
ਵਿਸ਼ੇਸ਼ ਸਕੱਤਰ ਮਾਲ ਅਤੇ ਮੁੜ ਵਸੇਬਾ ਬਬੀਤਾ ਨੂੰ ਅਰਵਿੰਦ ਪਾਲ ਸਿੰਘ ਸੰਧੂ ਦੀ ਥਾਂ ਫਾਜ਼ਿਲਕਾ ਜ਼ਿਲ੍ਹੇ ਦੀ ਨਵੀਂ ਡਿਪਟੀ ਕਮਿਸ਼ਨਰ ਬਣਾਇਆ ਗਿਆ ਹੈ। ਜਦ ਕਿ ਅਰਵਿੰਦ ਪਾਲ ਸਿੰਘ ਸੰਧੂ ਬੀ ਸ੍ਰੀਨਿਵਾਸਨ ਦੀ ਥਾਂ ਬਠਿੰਡਾ ਦੇ ਡਿਪਟੀ ਕਮਿਸ਼ਨਰ ਹੋਣਗੇ।
ਇਸੇ ਤਰ੍ਹਾਂ ਹੀ ਸੰਦੀਪ ਹੰਸ 2009 ਦੇ ਆਈਏਐਸ ਅਧਿਕਾਰੀ ਨੂੰ ਮੋਗਾ ਦੇ ਨਵੇਂ ਡਿਪਟੀ ਕਮਿਸ਼ਨਰ ਬਣਾਇਆ ਗਿਆ ਹੈ।
ਵਰਿੰਦਰ ਕੁਮਾਰ ਮੀਨਾ, ਪ੍ਰਦੀਪ ਕੁਮਾਰ ਅਗਰਵਾਲ, ਬੀ ਸ੍ਰੀਨਿਵਾਸਨ, ਵਰਿੰਦਰਪਾਲ ਸਿੰਘ ਬਾਜਵਾ, ਜਸਬੀਰ ਸਿੰਘ ਅਤੇ ਅਨਿਲ ਗੁਪਤਾ ਦੇ ਤਬਾਦਲਿਆਂ ਦੇ ਆਦੇਸ਼ ਬਾਅਦ ਚ ਜਾਰੀ ਕੀਤੇ ਜਾਣਗੇ। ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਵੀ ਚੰਨੀ ਸਰਕਾਰ ਵੱਲੋਂ ਕਈ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਸੀ।
ਇਹ ਵੀ ਪੜੋ: Lakhimpur Khiri incident: ਕੈਪਟਨ ਅਮਰਿੰਦਰ ਸਿੰਘ ਨੇ ਲਖੀਮਪੁਰ ਖੀਰੀ ਘਟਨਾ ਸਬੰਧੀ ਜਾਂਚ ਦੀ ਕੀਤੀ ਮੰਗ