ਪੰਜਾਬ

punjab

ETV Bharat / city

24 ਘੰਟਿਆਂ 'ਚ ਕੋਰੋਨਾ ਨੇ ਪੰਜਾਬ 'ਚ ਲਈਆਂ 59 ਜਾਨਾਂ

ਸੂਬੇ ਵਿੱਚ 1522 ਨਵੇਂ ਕੋਰੋਨਾ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 59 ਮੌਤਾਂ ਦਰਜ ਕੀਤੀਆਂ ਗਈਆਂ ਹਨ। ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 55 ਹਜ਼ਾਰ ਦੇ ਤੋਂ ਪਾਰ ਹੋ ਗਈ ਹੈ ਅਤੇ ਮਰਨ ਵਾਲਿਆਂ ਦਾ ਅੰਕੜਾ 1512 ਤੱਕ ਪਹੁੰਚ ਗਿਆ ਹੈ।

ਕੋਵਿਡ ਬੁਲੇਟਿਨ ਪੰਜਾਬ
ਕੋਵਿਡ ਬੁਲੇਟਿਨ ਪੰਜਾਬ

By

Published : Sep 1, 2020, 8:25 PM IST

ਚੰਡੀਗੜ੍ਹ: ਪੰਜਾਬ ਵਿੱਚ ਬੀਤੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ 1522 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 59 ਮੌਤਾਂ ਦਰਜ ਕੀਤੀਆਂ ਗਈਆਂ। ਅੱਜ ਦੇ ਵਾਧੇ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 55 ਹਜ਼ਾਰ ਤੋਂ ਪਾਰ ਹੋ ਗਈ ਹੈ।

ਕੋਵਿਡ ਬੁਲੇਟਿਨ ਪੰਜਾਬ

ਸੂਬੇ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਕੁੱਲ ਗਿਣਤੀ 55508 ਹੋ ਗਈ ਹੈ ਅਤੇ ਹੁਣ ਤੱਕ ਇਸ ਵਾਇਰਸ ਦੀ ਲਾਗ ਕਾਰਨ 1512 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਕੋਵਿਡ ਬੁਲੇਟਿਨ ਪੰਜਾਬ

ਪੰਜਾਬ ਦੇ ਸਿਹਤ ਵਿਭਾਗ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੇ ਗਏ ਮੀਡੀਆ ਬੁਲੇਟਿਨ ਮੁਤਾਬਕ ਦਰਜ ਕੀਤੀਆਂ ਗਈਆਂ 50 ਮੌਤਾਂ ਵਿੱਚ ਕਿਹੜੇ-ਕਿਹੜੇ ਜ਼ਿਲ੍ਹੇ ਵਿੱਚ ਕਿੰਨੀਆਂ ਮੌਤਾਂ ਹੋਈਆਂ ਹਨ, ਉਨ੍ਹਾਂ ਦੀ ਗਿਣਤੀ ਇਸ ਤਰ੍ਹਾਂ ਹੈ: 7 ਅੰਮ੍ਰਿਤਸਰ, 2 ਬਰਨਾਲਾ, 3 ਬਠਿੰਡਾ, 2 ਫ਼ਰੀਦਕੋਟ, 4 ਫ਼ਤਿਹਗੜ੍ਹ ਸਾਹਿਬ, 1 ਫ਼ਾਜ਼ਿਲਕਾ, 5 ਫ਼ਿਰੋਜ਼ਪੁਰ, 1 ਗੁਰਦਾਸੁਪਰ, 1 ਹੁਸ਼ਿਆਰਪੁਰ, 8 ਜਲੰਧਰ, 4 ਕਪੂਰਥਲਾ, 13 ਲੁਧਿਆਣਾ, 1 ਮੋਗਾ, 1 ਪਠਾਨਕੋਟ, 5 ਪਟਿਆਲਾ ਅਤੇ 1 ਤਰਨ ਤਾਰਨ।

ਕੁੱਝ ਰਾਹਤ ਦੀ ਗੱਲ ਇਹ ਹੈ ਕਿ ਕੁੱਲ 55508 ਮਰੀਜ਼ਾਂ ਵਿੱਚੋਂ 38147 ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 15849 ਐਕਟਿਵ ਮਾਮਲੇ ਹਨ।

ABOUT THE AUTHOR

...view details