ਚੰਡੀਗੜ੍ਹ: ਐਤਵਾਰ ਨੂੰ ਮਲੋਆ ਖੇਤਰ ਦੀਆਂ 4 ਝੁੱਗੀਆਂ ਵਿੱਚ ਅੱਗ (chandigarh slum fire) ਲੱਗ ਗਈ। ਜਿਸ ਕਾਰਨ ਝੁੱਗੀਆਂ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈਆਂ। ਇੰਨਾ ਹੀ ਨਹੀਂ, ਝੁੱਗੀਆਂ ਵਿੱਚ ਰੱਖੇ ਸਿਲੰਡਰ ਵੀ ਇੱਕ ਤੋਂ ਬਾਅਦ ਇੱਕ ਫਟ ਗਏ। ਜਿਸ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਝੁੱਗੀ ਵਿੱਚ ਰਹਿਣ ਵਾਲੀ ਇੱਕ ਔਰਤ ਦੁਪਹਿਰ ਵੇਲੇ ਖਾਣਾ ਬਣਾ ਰਹੀ ਸੀ। ਔਰਤ ਕੁਝ ਸਮੇਂ ਲਈ ਝੁੱਗੀ ਤੋਂ ਬਾਹਰ ਗਈ। ਜਦੋਂ ਝੁੱਗੀ ਵਿੱਚ ਰੱਖਿਆ ਸਿਲੰਡਰ ਫੱਟ ਗਿਆ। ਜਿਸ ਕਾਰਨ ਝੁੱਗੀ ਵਿੱਚ ਅੱਗ (chandigarh slum fire) ਲੱਗ ਗਈ ਅਤੇ ਅੱਗ ਆਸ -ਪਾਸ ਦੀਆਂ ਝੁੱਗੀਆਂ ਵਿੱਚ ਵੀ ਫੈਲ ਗਈ।
ਇਸ ਅੱਗ ਕਾਰਨ ਤਿੰਨ ਹੋਰ ਝੁੱਗੀਆਂ ਵੀ ਸੜ ਕੇ ਸੁਆਹ ਹੋ ਗਈਆਂ। ਜਦੋਂ ਅੱਗ ਹੋਰ ਝੁੱਗੀਆਂ ਵਿੱਚ ਪਹੁੰਚੀ ਤਾਂ ਉਨ੍ਹਾਂ ਝੁੱਗੀਆਂ ਵਿੱਚ ਰੱਖੇ ਸਿਲੰਡਰ ਵੀ ਇੱਕ ਤੋਂ ਬਾਅਦ ਇੱਕ ਫਟ ਗਏ। ਜਿਸ ਕਾਰਨ ਆਲੇ ਦੁਆਲੇ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਸਿਲੰਡਰ ਧਮਾਕੇ ਦੀ ਆਵਾਜ਼ ਇੰਨੀ ਜ਼ਬਰਦਸਤ ਸੀ ਕਿ ਅਜਿਹਾ ਲੱਗ ਰਿਹਾ ਸੀ ਜਿਵੇਂ ਕੋਈ ਬੰਬ ਫਟ ਗਿਆ ਹੋਵੇ। ਮੌਕੇ 'ਤੇ ਮੌਜੂਦ ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ, ਪਰ ਫਾਇਰ ਬ੍ਰਿਗੇਡ (Fire brigade) ਦੀਆਂ ਗੱਡੀਆਂ ਕੁਝ ਦੇਰੀ ਨਾਲ ਝੁੱਗੀਆਂ ਕੋਲ ਪਹੁੰਚੀਆਂ, ਕਿਉਂਕਿ ਜਿਸ ਜਗ੍ਹਾ 'ਤੇ ਝੁੱਗੀਆਂ ਮੌਜੂਦ ਸਨ। ਉਥੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲਈ ਜਗ੍ਹਾ ਘੱਟ ਸੀ।