ਪੰਜਾਬ

punjab

By

Published : Oct 26, 2020, 9:09 PM IST

ETV Bharat / city

ਪਿਛਲੇ 24 ਘੰਟਿਆਂ 'ਚ 336 ਕੋਰੋਨਾ ਮਾਮਲਿਆਂ ਦੀ ਪੁਸ਼ਟੀ, 08 ਮੌਤਾਂ

ਸੂਬੇ ਵਿੱਚ 336 ਨਵੇਂ ਕੋਰੋਨਾ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 08 ਮੌਤਾਂ ਦਰਜ ਕੀਤੀਆਂ ਗਈਆਂ ਹਨ। ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1 ਲੱਖ 31 ਹਜ਼ਾਰ ਤੋਂ ਪਾਰ ਹੋ ਗਈ ਹੈ ਅਤੇ ਮਰਨ ਵਾਲਿਆਂ ਦਾ ਅੰਕੜਾ 4125 ਤੱਕ ਪਹੁੰਚ ਗਿਆ ਹੈ।

336 NEW COVID CASE REPORTED IN PUNJAB IN LAST 24 HOURS
ਪਿਛਲੇ 24 ਘੰਟਿਆਂ 'ਚ 336 ਕੋਰੋਨਾ ਮਾਮਲਿਆਂ ਦੀ ਪੁਸ਼ਟੀ, 08 ਮੌਤਾਂ

ਚੰਡੀਗੜ੍ਹ: ਪੰਜਾਬ ਵਿੱਚ ਬੀਤੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ 336 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 08 ਮੌਤਾਂ ਦਰਜ ਕੀਤੀਆਂ ਗਈਆਂ ਹਨ। ਅੱਜ ਦੇ ਵਾਧੇ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1 ਲੱਖ 31 ਹਜ਼ਾਰ ਤੋਂ ਪਾਰ ਹੋ ਗਈ ਹੈ।

ਪਿਛਲੇ 24 ਘੰਟਿਆਂ 'ਚ 336 ਕੋਰੋਨਾ ਮਾਮਲਿਆਂ ਦੀ ਪੁਸ਼ਟੀ, 08 ਮੌਤਾਂ

ਪੰਜਾਬ ਦੇ ਸਿਹਤ ਵਿਭਾਗ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਗਏ ਮੀਡੀਆ ਬੁਲੇਟਿਨ ਮੁਤਾਬਕ ਸੂਬੇ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਕੁੱਲ ਗਿਣਤੀ 1,31,391 ਹੋ ਗਈ ਹੈ। ਹੁਣ ਤੱਕ ਇਸ ਵਾਇਰਸ ਦੀ ਲਾਗ ਕਾਰਨ 4125 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 19 ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਪਿਛਲੇ 24 ਘੰਟਿਆਂ 'ਚ 336 ਕੋਰੋਨਾ ਮਾਮਲਿਆਂ ਦੀ ਪੁਸ਼ਟੀ, 08 ਮੌਤਾਂ
ਪਿਛਲੇ 24 ਘੰਟਿਆਂ 'ਚ 336 ਕੋਰੋਨਾ ਮਾਮਲਿਆਂ ਦੀ ਪੁਸ਼ਟੀ, 08 ਮੌਤਾਂ

ਕੁੱਝ ਰਾਹਤ ਦੀ ਗੱਲ ਇਹ ਹੈ ਕਿ ਕੁੱਲ 1,31,391 ਮਰੀਜ਼ਾਂ ਵਿੱਚੋਂ 1,23,047 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਸਿਹਤਯਾਬ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 4125 ਐਕਟਿਵ ਮਾਮਲੇ ਹਨ।

ਪਿਛਲੇ 24 ਘੰਟਿਆਂ 'ਚ 336 ਕੋਰੋਨਾ ਮਾਮਲਿਆਂ ਦੀ ਪੁਸ਼ਟੀ, 08 ਮੌਤਾਂ

ABOUT THE AUTHOR

...view details