ਚੰਡੀਗੜ੍ਹ: ਅੱਜ ਤੋਂ ਬਾਅਦ ਜੂਨ ਦਾ ਮਹੀਨਾ ਸ਼ੁਰੂ ਹੋਣ ਵਾਲਾ ਹੈ ਅਤੇ ਇਸ ਮਹੀਨੇ ਵਿੱਚ ਗਰਮੀ ਦਾ ਕਹਿਰ ਬਹੁਤ ਵੱਧ ਜਾਂਦਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਹਲਕੀ ਰਾਹਤ ਤੋਂ ਬਾਅਦ ਅੱਜ ਫਿਰ ਤਾਪਮਾਨ ਵੱਧਣ ਦੇ ਆਸਾਰ ਹਨ। ਪੰਜਾਬ ਵਿੱਚ ਕੁਝ ਥਾਵਾਂ 'ਤੇ ਤਾਪਮਾਨ 42 ਡਿਗਰੀ ਤੱਕ ਜਾ ਸਕਦਾ ਹੈ ਅਤੇ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣੋ ਅੱਜ ਪੰਜਾਬ ਵਿੱਚ ਤਾਪਮਾਨ...
ਅੰਮ੍ਰਿਤਸਰ: ਅੰਮ੍ਰਿਤਸਰ ਦਾ ਤਾਪਮਾਨ ਵੱਧ ਤੋਂ ਵੱਧ 41 ਡਿਗਰੀ ਅਤੇ ਘੱਟ ਤੋਂ ਘੱਟ 26 ਡਿਗਰੀ ਰਹੇਗਾ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਦੇ ਅੱਜ ਤੇਜ਼ ਧੁੱਪ ਦਾ ਸਾਹਮਣਾ ਕਰਣਾ ਪੈ ਸਰਦਾ ਹੈ ਅਤੇ ਤਾਪਮਾਨ ਦੇ ਕੱਲ੍ਹ ਨਾਲੋਂ ਵੱਧਣ ਦਾ ਅਨੁਮਾਨ ਹੈ।
ਜਲੰਧਰ: ਜਲੰਧਰ ਦਾ ਵੀ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਅਤੇ ਘੱਟ ਤੋਂ ਘੱਟ 26 ਡਿਗਰੀ ਰਹਿਣ ਦੀ ਉਮੀਦ ਲਗਾਈ ਜਾ ਰਹੀ ਹੈ।