ਪੰਜਾਬ

punjab

ETV Bharat / city

ਮਿਸਾਲੀ ਸੇਵਾ ਲਈ 25 ਪੁਲਿਸ ਕਰਮੀਆਂ ਨੂੰ ਕੀਤਾ ਜਾਵੇਗਾ ਸਨਮਾਨਿਤ

ਕੋਵਿਡ-19 ਵਿਰੁੱਧ ਲੜਾਈ ਵਿੱਚ ਫ਼ਰੰਟਲਾਈਨ 'ਤੇ ਡਿਊਟੀ ਨਿਭਾ ਰਹੇ 25 ਪੁਲਿਸ ਕਰਮੀਆਂ ਨੂੰ ਸਮਾਜ ਪ੍ਰਤੀ ਉਨ੍ਹਾਂ ਦੀ ਮਿਸਾਲੀ ਸੇਵਾ ਲਈ 'ਡਾਇਰੈਕਟਰ ਜਨਰਲ ਆਫ਼ ਪੁਲਿਸ ਆਨਰ' ਲਈ ਚੁਣਿਆ ਗਿਆ ਹੈ।

By

Published : Apr 15, 2020, 5:22 PM IST

ਡੀਜੀਪੀ ਦਿਨਕਰ ਗੁਪਤਾ
ਡੀਜੀਪੀ ਦਿਨਕਰ ਗੁਪਤਾ

ਚੰਡੀਗੜ੍ਹ: ਡੀਜੀਪੀ ਦਿਨਕਰ ਗੁਪਤਾ ਨੇ ਕੋਵਿਡ-19 ਵਿਰੁੱਧ ਲੜਾਈ ਵਿੱਚ ਫ਼ਰੰਟਲਾਈਨ 'ਤੇ ਡਿਊਟੀ ਨਿਭਾ ਰਹੇ 25 ਪੁਲਿਸ ਕਰਮੀਆਂ ਨੂੰ ਸਮਾਜ ਪ੍ਰਤੀ ਉਨ੍ਹਾਂ ਦੀ ਮਿਸਾਲੀ ਸੇਵਾ ਲਈ 'ਡਾਇਰੈਕਟਰ ਜਨਰਲ ਆਫ਼ ਪੁਲਿਸ ਆਨਰ' ਸਨਮਾਨ ਲਈ ਚੁਣਿਆ ਹੈ।

ਇਨ੍ਹਾਂ ਵਿੱਚ 4 ਐਸਪੀ, 1 ਏਐਸਪੀ, 1 ਡੀਐਸਪੀ, 6 ਇੰਸਪੈਕਟਰ, 4 ਐਸਆਈ, 3 ਏਐਸਆਈ, 2 ਹੈਡ ਕਾਂਸਟੇਬਲ ਅਤੇ 4 ਕਾਂਸਟੇਬਲ ਸ਼ਾਮਲ ਹਨ। ਇਹ ਪੁਰਸਕਾਰ ਉਨ੍ਹਾਂ ਕਰਮੀਆਂ ਨੂੰ ਸਨਮਾਨਿਤ ਕਰਦਾ ਹੈ ਜਿਨ੍ਹਾਂ ਨੇ ਡਿਊਟੀ ਤੋਂ ਅੱਗੇ ਵੱਧ ਕੇ ਮਾਨਵਤਾਵਾਦੀ ਗਤੀਵਿਧੀਆਂ ਵਿੱਚ ਬੇਮਿਸਾਲ ਕੰਮ ਕੀਤਾ ਹੈ।

ਡੀਪੀਜੀ ਨੇ ਦੱਸਿਆ ਕਿ ਇਨ੍ਹਾਂ 25 ਪੁਲਿਸ ਕਰਮੀਆਂ ਦੇ ਨਾਂਅ ਕਮਿਸ਼ਨਰਜ਼ ਅਤੇ ਐਸਐਸਪੀਜ਼ ਵੱਲੋਂ ਭੇਜੇ ਨਾਵਾਂ ਵਿੱਚੋਂ ਚੁਣੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਐਵਾਰਡ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਪਹਿਲਕਦਮੀ ਤੋਂ ਬਾਅਦ ਸ਼ੁਰੂ ਕੀਤਾ ਗਿਆ ਤਾਂ ਜੋ ਇਸ ਔਖੀ ਘੜੀ ਵਿੱਚ ਸੂਬੇ ਵਿੱਚ ਜੋ 45000 ਤੋਂ ਵੱਧ ਪੁਲਿਸ ਕਰਮੀ, ਧਾਰਮਿਕ 'ਤੇ ਸਮਾਜਿਕ ਸੰਸਥਾਵਾਂ ਨਾਲ ਮਿਲ ਕੇ ਲੋਕਾਂ ਦੀ ਇਸ ਸੇਵਾ ਕਰ ਰਹੇ ਹਨ, ਉਨ੍ਹਾਂ ਦਾ ਹੌੰਸਲਾ ਵਧਾਇਆ ਜਾ ਸਕੇ।

ABOUT THE AUTHOR

...view details