ਚੰਡੀਗੜ੍ਹ:ਆਜ਼ਾਦੀ ਦਿਹਾੜੇ ਮੌਕੇ ਪੰਜਾਬ ਸਰਕਾਰ ਵੱਲੋਂ 75 ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਗਈ। ਇਸੇ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਹੋਰ ਵੱਡੀ ਖੁਸ਼ਖਬਰੀ ਪੰਜਾਬੀਆਂ ਨੂੰ ਦੇ ਦਿੱਤੀ ਹੈ। ਦੱਸ ਦਈਏ ਕਿ ਸੂਬੇ ਅੰਦਰ 25 ਹੋਰ ਮੁਹੱਲਾ ਕਲੀਨਿਕ ਬਣਕੇ ਤਿਆਰ ਹਨ। ਇਸ ਸਬੰਧੀ ਜਾਣਕਾਰੀ ਉਨ੍ਹਾਂ ਨੇ (AAP aadmi clinic) ਸੋਸ਼ਲ ਮੀਡੀਆਂ 'ਤੇ ਸਾਂਝੀ ਕੀਤੀ।
ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦੇ ਹੋਏ ਕਿਹਾ ਕਿ ਪੰਜਾਬੀਆਂ ਲਈ ਇੱਕ ਹੋਰ (Mohalla clinics) ਖੁਸ਼ਖ਼ਬਰੀ। ਮੇਰੀ ਸਰਕਾਰ ਨੇ ਫ਼ੈਸਲਾ ਲਿਆ ਹੈ ਕਿ ਜਿਹੜੇ ਹੋਰ 25 ਆਮ ਆਦਮੀ ਕਲੀਨਿਕ ਬਣਕੇ ਤਿਆਰ ਹਨ। ਉਹ ਵੀ ਲੋਕਾਂ ਨੂੰ ਸਮਰਪਿਤ ਕਰ ਰਹੇ ਹਾਂ। ਹੁਣ ਪੰਜਾਬ ‘ਚ 100 ਆਮ ਆਦਮੀ ਕਲੀਨਿਕ ਲੋਕਾਂ ਦੀ ਸੇਵਾ ਕਰਨਗੇ। ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ 'ਚ ਸਿਹਤ ਕ੍ਰਾਂਤੀ ਪੰਜਾਬ ‘ਚ ਜਾਰੀ ਹੈ।
'ਲੋਕਾਂ ਦੀ ਸੇਵਾ ਲਈ ਹੀ ਮੁਹੱਲਾ ਕਲੀਨਿਕ': ਕਾਬਿਲੇਗੌਰ ਹੈ ਕਿ ਬੀਤੇ ਦਿਨ ਲੁਧਿਆਣਾ ’ਚ ਭਗਵੰਤ ਮਾਨ ਨੇ ਮੁਹੱਲਾ ਕਲੀਨਿਕ ਦਾ ਉਦਘਾਟਨ ਕੀਤਾ ਸੀ। ਇਸ ਦੌਰਾਨ ਸੀਐੱਮ ਮਾਨ ਨੇ ਕਿਹਾ ਕਿ ਲੋਕਾਂ ਦੀ ਸੇਵਾ ਲਈ ਹੀ ਮੁਹੱਲਾ ਕਲੀਨਿਕ ਖੁੱਲ੍ਹੇ ਹਨ। ਇਸ ਦੌਰਾਨ ਜਦੋਂ ਭਗਵੰਤ ਮਾਨ ਨੂੰ ਸਵਾਲ ਕੀਤਾ ਗਿਆ ਕਿ ਪੰਜਾਬ ਦੀ ਵਿੱਚ ਡਾਕਟਰਾਂ ਦੀ ਕਮੀ ਹੈ ਅਤੇ ਸਰਕਾਰੀ ਡਾਕਟਰ ਅਸਤੀਫੇ ਦੇ ਰਹੇ ਹਨ ਤਾਂ ਉਨ੍ਹਾਂ ਕਿਹਾ ਕਿ ਡਾਕਟਰਾਂ ਦੀ ਕੋਈ ਕਮੀ ਨਹੀਂ ਹੈ ਅਸੀਂ ਨਵੀਂਆਂ ਭਰਤੀਆਂ ਵੀ ਕਰ ਰਹੇ ਹਨ ਅਤੇ ਸੈਂਕੜੇ ਐਮਬੀਬੀਐਸ ਡਾਕਟਰਾਂ ਦੀਆਂ ਅਰਜ਼ੀਆਂ ਨੌਕਰੀ ਲਈ ਸਰਕਾਰ ਨੂੰ ਮਿਲੀਆਂ ਹੋਈਆਂ ਹਨ।