ਪੰਜਾਬ

punjab

ETV Bharat / city

ਪਟਾਕੇ ਫਟਣ ਕਾਰਨ 24 ਵਿਅਕਤੀ ਜ਼ਖ਼ਮੀ - Chandigarh

ਦੀਵਾਲੀ(Diwali) 'ਤੇ ਚੰਡੀਗੜ੍ਹ(Chandigarh) 'ਚ ਪਟਾਕੇ ਚਲਾਉਣ 'ਤੇ ਪਾਬੰਦੀ ਸੀ, ਪਰ ਇਸ ਦੇ ਬਾਵਜੂਦ ਚੰਡੀਗੜ੍ਹ 'ਚ ਲੋਕਾਂ ਨੇ ਪਟਾਕੇ ਚਲਾਏ। ਇਸ ਕਾਰਨ ਕਈ ਲੋਕ ਜ਼ਖਮੀ ਵੀ ਹੋਏ ਹਨ।

ਪਟਾਕੇ ਫਟਣ ਕਾਰਨ 24 ਵਿਅਕਤੀ ਜ਼ਖ਼ਮੀ
ਪਟਾਕੇ ਫਟਣ ਕਾਰਨ 24 ਵਿਅਕਤੀ ਜ਼ਖ਼ਮੀ

By

Published : Nov 5, 2021, 7:46 PM IST

Updated : Nov 5, 2021, 8:02 PM IST

ਚੰਡੀਗੜ੍ਹ:ਦੀਵਾਲੀ(Diwali) 'ਤੇ ਚੰਡੀਗੜ੍ਹ(Chandigarh) 'ਚ ਪਟਾਕੇ ਚਲਾਉਣ 'ਤੇ ਪਾਬੰਦੀ ਸੀ, ਪਰ ਇਸ ਦੇ ਬਾਵਜੂਦ ਚੰਡੀਗੜ੍ਹ 'ਚ ਲੋਕਾਂ ਨੇ ਪਟਾਕੇ ਚਲਾਏ। ਇਸ ਕਾਰਨ ਕਈ ਲੋਕ ਜ਼ਖਮੀ ਵੀ ਹੋਏ ਹਨ। ਜੀ.ਐਮ.ਐਸ.ਐਚ(G.M.S.H.) 16 ਵਿੱਚ ਦੀਵਾਲੀ ਵਾਲੀ ਰਾਤ ਪਟਾਕੇ ਫਟਣ ਕਾਰਨ 24 ਵਿਅਕਤੀ ਜ਼ਖ਼ਮੀ ਹੋ ਗਏ।

ਜਿਨ੍ਹਾਂ ਵਿੱਚੋਂ 2 ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਦੀਆਂ ਅੱਖਾਂ ਵਿੱਚ ਸੱਟਾਂ ਲੱਗੀਆਂ ਹਨ। ਉਨ੍ਹਾਂ ਨੂੰ ਪੀ.ਜੀ.ਆਈ(PGI) ਰੈਫ਼ਰ ਕਰਨਾ ਪਿਆ।

ਬਾਕੀਆਂ ਨੂੰ ਮੁੱਢਲੇ ਇਲਾਜ ਤੋਂ ਬਾਅਦ ਤੁਰੰਤ ਛੁੱਟੀ ਦੇ ਦਿੱਤੀ ਗਈ। ਜੀ.ਐਮ.ਐਚ.ਐਚ 16 ਦੇ ਮੈਡੀਕਲ ਸੁਪਰਡੈਂਟ ਡਾ.ਵੀ.ਕੇ ਨਾਗਪਾਲ(Medical Superintendent Dr. VK Nagpal) ਨੇ ਦੱਸਿਆ ਕਿ ਇਸ ਵਾਰ ਦੀਵਾਲੀ ਮੌਕੇ ਪਟਾਕਿਆਂ ਕਾਰਨ ਕਈ ਲੋਕ ਜ਼ਖ਼ਮੀ ਹੋ ਜਾਂਦੇ ਹਨ।

ਪਟਾਕੇ ਫਟਣ ਕਾਰਨ 24 ਵਿਅਕਤੀ ਜ਼ਖ਼ਮੀ

ਜੋ ਕਿ ਇਸ ਵਾਰ ਗਿਣਤੀ ਵਿੱਚ ਕਮੀ ਆਈ ਹੈ। ਇਸ ਵਾਰ ਸੈਕਟਰ 16 ਦੇ ਹਸਪਤਾਲ ਵਿੱਚ ਸਿਰਫ਼ 24 ਮਰੀਜ਼ ਆਏ। ਜਿਨ੍ਹਾਂ ਵਿੱਚੋਂ 3 ਕੇਸ ਪੰਜਾਬ ਦੇ ਪਿੰਡਾਂ ਦੇ ਸਨ ਅਤੇ 1 ਕੇਸ ਚੰਡੀਗੜ੍ਹ ਦਾ ਸੀ, ਜਿਸ ਦੀਆਂ ਅੱਖਾਂ ਵਿੱਚ ਸੱਟਾਂ ਲੱਗੀਆਂ ਸਨ।

ਪਟਾਕਿਆਂ ਨੂੰ ਲੈ ਕੇ ਜਾਣਕਾਰੀ ਦਿੰਦੇ ਪੀ.ਜੀ.ਆਈ ਦੇ ਡਾਕਟਰਾਂ ਨੇ ਦੱਸਿਆ ਕਿ ਹਰ ਵਾਰ ਦੀਵਾਲੀ ਦੇ ਮੌਕੇ 'ਤੇ ਪਟਾਕਿਆਂ ਕਾਰਨ ਕਈ ਲੋਕ ਜ਼ਖਮੀ ਹੋ ਜਾਂਦੇ ਹਨ ਅਤੇ ਕਈਆਂ ਦੀ ਅੱਖਾਂ ਦੀ ਰੌਸ਼ਨੀ ਚਲੀ ਜਾਂਦੀ ਹੈ।

ਪੀਜੀਆਈ ਦੇ ਐਡਵਾਂਸ ਆਈ ਸੈਂਟਰ ਦੇ ਐਚ.ਡੀ ਡਾਕਟਰ ਐਸ.ਐਸ ਪਾਂਡਵ ਨੇ ਦੱਸਿਆ ਕਿ ਇਸ ਵਾਰ ਪੀ.ਜੀ.ਆਈ ਸੈਂਟਰ ਵਿੱਚ ਆਏ ਸਾਰੇ ਮਰੀਜ਼ ਟ੍ਰਾਈਸਿਟੀ ਦੇ ਨਹੀਂ ਸਗੋਂ ਦੂਰ-ਦੁਰਾਡੇ ਤੋਂ ਆਏ ਹਨ। ਜਿਨ੍ਹਾਂ 'ਚੋਂ 9 ਲੋਕਾਂ ਦੇ ਆਪਰੇਸ਼ਨ ਕੀਤੇ ਜਾਣੇ ਸਨ।

ਇਹ ਵੀ ਪੜ੍ਹੋ: ਕਾਂਗਰਸ ਤੇ ਸਰਕਾਰ ਵਿਚਾਲੇ ਦਰਾਰ, ਸਿੱਧੂ ਨੇ ਲਗਾਏ ਰਗੜੇ

Last Updated : Nov 5, 2021, 8:02 PM IST

ABOUT THE AUTHOR

...view details