ਪੰਜਾਬ

punjab

ETV Bharat / city

ਮਾਪਿਆਂ ਵੱਲੋਂ ਫੀਸ ਨਾ ਦੇਣ 'ਤੇ 200 ਸੀਬੀਐਸਈ ਸਕੂਲਾਂ ਵੱਲੋਂ ਹਾਈਕੋਰਟ ਦਾ ਰੁਖ਼

ਪੰਜਾਬ ਦੇ ਲਗਭਗ 200 ਸੀਬੀਐਸਸੀ ਸਕੂਲਾਂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਰੁਖ ਕੀਤਾ ਹੈ। ਮਾਪਿਆਂ ਤੋਂ ਪੂਰੀ ਫੀਸ ਲੈਣ ਲਈ ਹਾਈਕੋਰਟ ਦਾ ਦਰਵਾਜਾ ਖੜਕਾਇਆ ਹੈ।

ਮਾਪਿਆਂ ਵੱਲੋਂ ਫੀਸ ਨਾ ਦੇਣ 'ਤੇ 200 ਸੀਬੀਐਸਈ ਸਕੂਲਾਂ ਵੱਲੋਂ ਹਾਈਕੋਰਟ ਦਾ ਰੁਖ਼
ਮਾਪਿਆਂ ਵੱਲੋਂ ਫੀਸ ਨਾ ਦੇਣ 'ਤੇ 200 ਸੀਬੀਐਸਈ ਸਕੂਲਾਂ ਵੱਲੋਂ ਹਾਈਕੋਰਟ ਦਾ ਰੁਖ਼

By

Published : Feb 10, 2021, 9:55 PM IST

ਚੰਡੀਗੜ੍ਹ: ਪੰਜਾਬ ਦੇ ਲਗਭਗ 200 ਸੀਬੀਐਸਸੀ ਸਕੂਲਾਂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਰੁਖ ਕੀਤਾ ਹੈ। ਮਾਪਿਆਂ ਤੋਂ ਪੂਰੀ ਫੀਸ ਲੈਣ ਲਈ ਹਾਈਕੋਰਟ ਦਾ ਦਰਵਾਜਾ ਖੜਕਾਇਆ ਹੈ। ਸਕੂਲ ਵੱਲੋਂ ਪੇਸ਼ ਹੋਏ ਐਡਵੋਕੇਟ ਦਿਲਪ੍ਰੀਤ ਗਾਂਧੀ ਨੇ ਕਿਹਾ ਕਿ ਹਾਈ ਕੋਰਟ ਵਿਚ ਅਪੀਲ ਕੀਤੀ ਗਈ ਹੈ ਕਿ ਮਾਪੇ ਨੂੰ ਸਕੂਲਾਂ ਵਿੱਚ ਸਮੇਂ ਸਿਰ ਪੂਰੀ ਫੀਸ ਦਾ ਭੁਗਤਾਨ ਕਰਨ ਲਈ ਪਾਬੰਦ ਕੀਤਾ ਜਾਵੇ।

ਸਕੂਲ ਮਾਪਿਆਂ ਤੋਂ ਫੀਸ ਲੈ ਸਕਦੇ ਹਨ

ਐਡਵੋਕੇਟ ਦਿਲਪ੍ਰੀਤ ਨੇ ਕਿਹਾ ਕਿ ਹਾਈ ਕੋਰਟ ਵਿਚ ਸੁਪਰੀਮ ਕੋਰਟ ਦੇ ਆਦੇਸ਼ਾਂ ਦਾ ਹਵਾਲਾ ਦਿੱਤਾ ਗਿਆ ਜਿਸ ਵਿੱਚ ਕੋਰਟ ਨੇ ਸਾਫ ਤੌਰ 'ਤੇ ਕਿਹਾ ਕਿ ਹੁਣ ਸਕੂਲ ਪੂਰੀ ਤਰ੍ਹਾਂ ਖੁੱਲ੍ਹ ਗਏ ਹਨ ਇਸ ਕਰਕੇ ਸਕੂਲਾਂ ਦਾ ਹੱਕ ਹੈ ਕਿ ਉਹ ਮਾਪਿਆਂ ਤੋਂ ਫੀਸ ਲੈ ਸਕਣ। ਹਾਈ ਕੋਰਟ ਨੇ ਕਿਹਾ ਕਿ 22 ਫਰਵਰੀ ਨੂੰ ਸੁਪਰੀਮ ਕੋਰਟ ਵਿੱਚ ਸੁਣਵਾਈ ਹੈ ਜਿਸ ਮਗਰੋਂ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਫ਼ੈਸਲਾ ਸੁਣਾਇਆ ਜਾ ਸਕਦਾ ਹੈ।

ਦਰਅਸਲ ਦਾ ਰੈਕੋਗਨਾਈਜ਼ਡ ਐਂਡ ਐਫੀਲਿਏਟਿਡ ਸਕੂਲ ਐਸੋਸੀਏਸ਼ਨ ਨੇ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁਖ ਕੀਤਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਕੋਵਿਡ-19 ਤੋਂ ਬਾਅਦ ਸਾਰੇ ਸਕੂਲ ਖੁੱਲ੍ਹ ਗਏ ਹਨ ਅਤੇ ਬੱਚਿਆਂ ਨੇ ਸਕੂਲ ਆਉਣਾ ਵੀ ਸ਼ੁਰੂ ਕਰ ਦਿੱਤਾ ਹੈ। ਪਰ ਮਾਪੇ ਹਾਲੇ ਵੀ ਸਮੇਂ 'ਤੇ ਫੀਸ ਨਹੀਂ ਦੇ ਰਹੇ ਕਿਉਂਕਿ ਹਾਈ ਕੋਰਟ ਵਿੱਚ ਫ਼ੀਸ ਦਾ ਮਾਮਲਾ ਲੰਬਿਤ ਹੈ।

ਸਕੂਲਾਂ ਨੇ ਅਪੀਲ ਕੀਤੀ ਹੈ ਕਿ ਬੱਚਿਆਂ ਦੇ ਮਾਪਿਆਂ ਨੂੰ ਸਮੇਂ 'ਤੇ ਸਕੂਲ ਫੀਸ ਦੇਣ ਦੇ ਲਈ ਪਾਬੰਦ ਕੀਤਾ ਜਾਵੇ। ਫਿਲਹਾਲ ਇਸ ਕੇਸ ਦੀ ਸੁਣਵਾਈ ਫਰਵਰੀ ਤੋਂ ਬਾਅਦ ਹੋਵੇਗੀ ਉਦੋਂ ਤੱਕ ਅਦਾਲਤ ਨੇ ਕੋਈ ਆਦੇਸ਼ ਜਾਰੀ ਨਹੀਂ ਕੀਤੇ ਹਨ।

ABOUT THE AUTHOR

...view details