ਚੰਡੀਗੜ੍ਹ: ਕਸ਼ਮੀਰੀ ਆਗੂ ਮੀਰਵਾਇਜ਼ ਦੇ ਇੱਕ ਸਮਾਗਮ ਦੌਰਾਨ ਭਾਜਪਾ ਆਗੂ ਵੱਲੋਂ ਕੀਤੀ ਗਈ ਭੰਨ ਤੋੜ ਦੇ ਮਾਮਲੇ ਵਿੱਚ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਕੇਸ ਚਲਾਉਣ ਦੇ ਹੁਕਮ ਦਿੱਤੇ ਹਨ।
ਮੀਰਵਾਇਜ਼ ਦੇ ਸਮਾਗਮ 'ਚ ਭੰਨ ਤੋੜ ਕਰਨ ਵਾਲੇ 20 ਭਾਜਪਾ ਆਗੂਆਂ 'ਤੇ ਚੱਲਗਾ ਮੁਕੱਦਮਾ, ਚੰਡੀਗੜ੍ਹ ਪੁਲਿਸ ਦੀ ਕੋਸ਼ਿਸ਼ ਹੋਈ ਫੇਲ ਚੰਡੀਗੜ੍ਹ ਪੁਲਿਸ ਨੇ ਇਸ ਮਾਮਲੇ ਨੂੰ ਖਤਮ ਕਰਨ ਲਈ ਇੱਕ ਅਰਜ਼ੀ ਅਦਾਲਤ ਵਿੱਚ ਲਾਈ ਸੀ। ਅਦਾਲਤ ਨੇ ਪੁਲਿਸ ਦੀ ਇਸ ਅਰਜ਼ੀ ਨੂੰ ਖਾਰਜ ਕਰਦੇ ਹੋਏ ਭਾਜਪਾ ਦੇ 20 ਆਗੂਆਂ 'ਤੇ ਇਸ ਮਾਮਲੇ ਵਿੱਚ ਕੇਸ ਚਲਾਉਣ ਦੇ ਹੁਕਮ ਦਿੱਤੇ ਹਨ।
ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਾਜੀਵ ਗੋਇਲ ਨੇ ਇਸ ਅਰਜ਼ੀ ਨੂੰ ਖਾਰਜ ਕਰ ਦਿੱਤਾ ਹੈ। ਇਨ੍ਹਾਂ ਸਾਰੇ ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ ਹੋ ਚੁੱਕੇ ਹਨ । ਇਨ੍ਹਾਂ ਭਾਜਪਾ ਆਗੂਆਂ ਵਿੱਚ ਸਾਬਕਾ ਮੇਅਰ ਆਸ਼ਾ ਜੈਸਵਾਲ, ਕੌਂਸਲਰ ਸੁਨੀਤਾ ਧਵਨ, ਸਾਬਕਾ ਕੌਂਸਲਰ ਸਤਿੰਦਰ ਸਿੰਘ ਅਤੇ ਰਾਜਿੰਦਰ ਕੌਰ ਰੱਤੂ ਸ਼ਾਮਲ ਹਨ।
ਦਰਅਸਲ ਚੰਡੀਗੜ੍ਹ ਪੁਲਿਸ ਪਤਾ ਨਹੀਂ ਕਿਸ ਮਜ਼ਬੂਰੀ ਵਿੱਚ ਭਾਜਪਾ ਦੇ ਇਨ੍ਹਾਂ 20 ਆਗੂਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਪਹਿਲਾ ਚੰਡੀਗੜ੍ਹ ਪੁਲਿਸ ਇਸ ਮਾਮਲੇ ਨੂੰ ਖਤਮ ਕਰਨ ਲਈ ਹੇਠਲੀ ਅਦਾਲਤ ਦਾ ਵੀ ਬੂਹਾ ਖੜਕਾ ਚੁੱਕੀ ਹੈ। ਹੁਣ ਜ਼ਿਲ੍ਹਾ ਅਦਾਲਤ ਨੇ ਇਸ ਮਾਮਲੇ ਵਿੱਚ ਕੇਸ ਚਲਾਉਣ ਦਾ ਹੁਕਮ ਦਿੱਤਾ ਹੈ। ਸੂਤਰਾਂ ਇਹ ਵੀ ਕਹਿਣਾ ਹੈ ਕਿ ਚੰਡੀਗੜ੍ਹ ਪੁਲਿਸ ਭਾਜਪਾ ਆਗੂਆਂ ਨੂੰ ਬਚਾਉਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਦਰ 'ਤੇ ਵੀ ਜਾ ਸਕਦੀ ਹੈ।