ਪੰਜਾਬ

punjab

ETV Bharat / city

ਮੰਤਰੀ ਦੀ ਐਸਕਾਰਟ ਗੱਡੀ ਨਾਲ ਹਾਦਸਾ ਮਾਮਲੇ 'ਚ ਪੀੜਤ ਪਰਿਵਾਰ ਨੇ ਲਾਏ ਇਹ ਗੰਭੀਰ ਇਲਜ਼ਾਮ - 2 youth injured in collision with minister car

ਐਸਕਾਰਟ ਗੱਡੀ ਦੀ ਟੱਕਰ ਨਾਲ ਜ਼ਖ਼ਮੀ ਹੋਏ ਨੌਜਵਾਨ ਦੇ ਪਰਿਵਾਰ ਨੇ ਮੰਤਰੀ ਉੱਤੇ ਇਲਜ਼ਾਮ ਲਗਾਇਆ ਹੈ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਉੱਤੇ ਸਮਝੌਤਾ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ ਜਿਸ ਦੇ ਚੱਲਦੇ ਉਨ੍ਹਾਂ ਦੇ ਬੇਟੇ ਦਾ ਇਲਾਜ ਨਹੀਂ ਕੀਤਾ ਜਾ ਰਿਹਾ ਹੈ।

victim family accused the minister
ਪੀੜਤ ਨੌਜਵਾਨ ਦੇ ਪਰਿਵਾਰ ਨੇ ਮੰਤਰੀ ਉੱਤੇ ਲਾਏ ਇਲਜ਼ਾਮ

By

Published : Oct 17, 2022, 12:44 PM IST

Updated : Oct 17, 2022, 4:43 PM IST

ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਐਸਕਾਰਟ ਗੱਡੀ ਨਾਲ ਹਾਦਸੇ ਵਿੱਚ ਜ਼ਖਮੀ ਹੋਏ ਮੋਟਰਸਾਈਕਲ ਸਵਾਰ ਲੜਕੇ ਅਤੇ ਲੜਕੀ ਦਾ ਹਸਪਤਾਲ ਵਿੱਚ ਹਾਲ ਚਾਲ ਜਾਣਿਆ। ਪਰ ਉੱਥੇ ਹੀ ਦੂਜੇ ਪਾਸੇ ਪੀੜਤ ਨੌਜਵਾਨ ਦੇ ਪਰਿਵਾਰ ਵੱਲੋਂ ਦਬਾਅ ਬਣਾਉਣ ਦਾ ਇਲਜ਼ਾਮ ਲਗਾਇਆ ਜਾ ਰਿਹਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਉੱਤੇ ਸਮਝੌਤਾ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ ਜਿਸ ਦੇ ਚੱਲਦੇ ਉਨ੍ਹਾਂ ਦੇ ਬੇਟੇ ਦਾ ਇਲਾਜ ਨਹੀਂ ਕੀਤਾ ਜਾ ਰਿਹਾ ਹੈ।

ਉੱਥੇ ਹੀ ਦੂਜੇ ਪਾਸੇ ਇਸ ਮਾਮਲੇ ਉੱਤੇ ਹੁਣ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ ਨਿਸ਼ਾਨਾ ਸਾਧਿਆ। ਖਹਿਰਾ ਨੇ ਕਿਹਾ ਕਿ ਪਹਿਲਾਂ ਤੁਸੀਂ ਆਪਣੇ ਕਾਫਿਲੇ ਨਾਲ ਬੇਗੁਨਾਹਾਂ ਨੂੰ ਮਾਰੋ ਅਤੇ ਫਿਰ ਸਮਝੌਤਾ ਕਰਨ ਲਈ ਦਬਾਅ ਬਣਾਉਂਦੇ ਹੋ। 'ਆਪ' ਵੀਆਈਪੀਜ਼ ਦੇ ਅਜਿਹੇ ਅਣਮਨੁੱਖੀ ਰਵੱਈਏ 'ਤੇ ਸ਼ਰਮ ਆਉਂਦੀ ਹੈ।

ਕਾਂਗਰਸੀ ਆਗੂ ਪਰਗਟ ਸਿੰਘ ਨੇ ਕਿਹਾ ਕਿ ਆਪ ਦੇ ਮੰਤਰੀ ਡਾ. ਬਲਜੀਤ ਕੌਰ ਦੇ ਕਾਫਿਲੇ ਦੀ ਜਿਪਸੀ ਨੇ ਕੱਲ ਰਾਤ ਇੱਕ ਲੜਕਾ ਲੜਕੀ ਨੂੰ ਟੱਕਰ ਮਾਰ ਦਿੱਤੀ ਉਸ ਤੋਂ ਬਾਅਦ ਜ਼ਖਮੀਆਂ ਨੂੰ ਚੁੱਕਣ ਦੀ ਥਾਂ ਉੱਥੋ ਚੱਲੇ ਗਏ ਹਨ। ਅੱਜ ਸਵੇਰ ਮੰਤਰੀ ਜੀ ਨੇ ਮੀਡੀਆ ਵਿੱਚ ਕਿਹਾ ਕਿ ਉਹ ਜ਼ਖਮੀਆਂ ਦਾ ਇਲਾਜ ਕਰਵਾਉਣਗੇ। ਪਰ ਹੁਣ ਉਲਟਾ ਜ਼ਖਮੀ ਨੌਜਵਾਨ ਦੇ ਮਾਂ ਬਾਪ ਉੱਤੇ ਸਮਝੌਤਾ ਦੇ ਲਈ ਦਬਾਅ ਬਣਾਇਆ ਜਾ ਰਿਹਾ ਹੈ।

ਇਹ ਵੀ ਪੜੋ:ਗੁਜਰਾਤ ਚੋਣ ਪ੍ਰਚਾਰ ਦੌਰਾਨ ਸੀਐੱਮ ਮਾਨ ਟ੍ਰੋਲ, ਪੰਜਾਬ ਉੱਤੇ ਧਿਆਨ ਦੇਣ ਦੀ ਸਲਾਹ

Last Updated : Oct 17, 2022, 4:43 PM IST

ABOUT THE AUTHOR

...view details