ਪੰਜਾਬ

punjab

ETV Bharat / city

1984 Sikh Riots Case : ਕਾਨਪੁਰ ਦੇ ਪੀੜਤ ਨੇ ਦੱਸੇ ਕਤਲੋਗਾਰਤ ਦੇ ਅੱਖੀ ਦੇਖੇ ਘਟਨਾਕ੍ਰਮ - Kanpur Sikh riots 67 rioters were identified

ਕਾਨਪੁਰ ਸਿੱਖ ਦੰਗਿਆਂ (1984 sikh riot in kanpur) ਦੇ ਮਾਮਲੇ ਵਿੱਚ ਐਸਆਈਟੀ (SIT) ਦੀ ਜਾਂਚ ਵਿੱਚ 67 ਦੰਗਾਕਾਰੀਆਂ ਦੀ ਪਛਾਣ ਹੋਈ ਹੈ। ਇਸ ਜਾਂਚ ਦੌਰਾਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਅਜਿਹੇ ਵਿੱਚ ਈਟੀਵੀ ਭਾਰਤ ਦੀ ਟੀਮ ਵੱਲੋਂ ਦੰਗਾ ਪੀੜਤ ਨਾਲ ਗੱਲਬਾਤ ਕੀਤੀ ਹੈ। ਦੰਗਾ ਪੀੜਤ ਨੇ ਕਿਹਾ ਕਿ 37 ਸਾਲ ਬਾਅਦ ਮੁਲਜ਼ਮਾਂ ਦੇ ਨਾਮ ਸਾਹਮਣੇ ਲਿਆਉਣਾ ਇਨਸਾਫ ਨਾ ਮਿਲਣ ਵਰਗਾ ਹੈ। ਪੀੜਤ ਨੇ ਦੱਸਿਆ ਕਿ ਉਸ ਦੰਗੇ ਵਿਚ ਪਿਤਾ ਅਤੇ ਭਰਾ ਨੂੰ ਮਾਰਨ ਦੇ ਨਾਲ-ਨਾਲ ਦੰਗਾਕਾਰੀਆਂ ਨੇ ਸਭ ਕੁਝ ਲੁੱਟ ਲਿਆ ਸੀ।

ਕਾਨਪੁਰ ਸਿੱਖ ਕਤਲੇਆਮ ਮਾਮਲੇ ਚ 67 ਦੰਗਾਕਾਰੀਆਂ ਦੀ ਪਛਾਣ
ਕਾਨਪੁਰ ਸਿੱਖ ਕਤਲੇਆਮ ਮਾਮਲੇ ਚ 67 ਦੰਗਾਕਾਰੀਆਂ ਦੀ ਪਛਾਣ

By

Published : Dec 3, 2021, 7:26 AM IST

ਕਾਨਪੁਰ:1984 ਵਿੱਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ (Former PM Indira Gandhi) ਦੇ ਕਤਲ ਤੋਂ ਬਾਅਦ ਕਾਨਪੁਰ ਵਿੱਚ ਹੋਏ ਦੰਗਿਆਂ ਨੂੰ ਲੈ ਕੇ ਬਣੀ ਐਸਆਈਟੀ (SIT) ਨੇ ਹੁਣ ਤੱਕ 11 ਮਾਮਲਿਆਂ ਵਿੱਚ 67 ਮੁਲਜ਼ਮਾਂ ਦੀ ਮੁੜ ਜਾਂਚ ਲਈ ਸ਼ਨਾਖਤ ਕੀਤੀ ਹੈ। ਇਹ ਸੂਚੀ ਸਰਕਾਰ ਨੂੰ ਦਿੱਤੀ ਗਈ ਹੈ। ਹੁਕਮ ਮਿਲਦੇ ਹੀ ਗ੍ਰਿਫਤਾਰੀ ਕੀਤੀ ਜਾਵੇਗੀ। 37 ਸਾਲਾਂ ਬਾਅਦ ਜਦੋਂ ਈਟੀਵੀ ਭਾਰਤ ਦੀ ਟੀਮ ਨੇ ਦੰਗਿਆਂ ਦੇ ਮੁਲਜ਼ਮਾਂ ਦੇ ਨਾਂ ਤੈਅ ਹੋਣ ਤੋਂ ਬਾਅਦ ਦੰਗਾ ਪੀੜਤਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਦਰਦ ਝਲਕਦਾ ਵਿਖਾਈ ਦਿੱਤਾ। ਉਨ੍ਹਾਂ ਕਿਹਾ ਕਿ ਇਹ ਇਨਸਾਫ਼ ਨਾ ਮਿਲਣ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਉਸ ਦੰਗੇ ਵਿੱਚ ਉਸਦੇ ਪਿਤਾ ਅਤੇ ਭਰਾ ਨੂੰ ਮਾਰਨ ਦੇ ਨਾਲ-ਨਾਲ ਦੰਗਾਕਾਰੀਆਂ ਨੇ ਸਭ ਕੁਝ ਲੁੱਟ ਲਿਆ ਸੀ।

ਜਦੋਂ ਦੰਗਾ ਪੀੜਤ ਗੁਰਵਿੰਦਰ ਸਿੰਘ ਭਾਟੀਆ ਨੂੰ ਦੰਗਿਆਂ ਬਾਰੇ ਪੁੱਛਿਆ ਗਿਆ ਤਾਂ ਉਹ ਉਸ ਦੌਰ ਨੂੰ ਯਾਦ ਕਰਦੇ ਭਾਵੁਕ ਹੁੰਦੇ ਵਿਖਾਈ ਦਿੱਤੇ। ਉਨ੍ਹਾਂ ਨੇ ਕਿਹਾ, ਅਜੇ ਵੀ ਉਹ ਦਾਸਤਾਂ ਯਾਦ ਹੈ। ਮੇਰਾ ਘਰ, ਮੇਰਾ ਸਭ ਕੁਝ ਖਤਮ ਹੋ ਗਿਆ ਸੀ। ਪੀੜਤ ਨੇ ਕਿਹਾ ਕਿ 37 ਸਾਲਾਂ ਬਾਅਦ ਮਿਲੇ ਇਨਸਾਫ ਦਾ ਕੀ ਫਾਇਦਾ ?

ਕਾਨਪੁਰ ਸਿੱਖ ਕਤਲੇਆਮ ਮਾਮਲੇ ਚ 67 ਦੰਗਾਕਾਰੀਆਂ ਦੀ ਪਛਾਣ

ਉਨ੍ਹਾਂ ਕਿਹਾ ਕਿ ਦੰਗਿਆਂ ਵਿੱਚ ਗੁਰਦੁਆਰਾ ਲੁੱਟਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਪਿਤਾ ਅਤੇ ਭਰਾ ਗੁਰੂ ਗ੍ਰੰਥ ਸਾਹਿਬ ਲੈ ਘਰ ਆ ਗਏ ਸਨ। ਪੀੜਤ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਹ ਮਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇ ਅਜਿਹਾ ਪਤਾ ਹੁੰਦਾ ਤਾਂ ਉਹ ਜੀਪ ਵਿੱਚ ਕਿਤੇ ਭੱਜ ਗਏ ਹੁੰਦੇ। ਉਨ੍ਹਾਂ ਦੱਸਿਆ ਕਿ ਜਦੋਂ ਉਹ ਆਪਣਾ ਪਰਿਵਾਰ ਲੈ ਕੇ ਨਿਕਲਿਆ ਤਾਂ ਨਾਲ ਦੇ ਸਕੂਲ ਦੇ ਇੱਕ ਚਪੜਾਸੀ ਨੇ ਉਨ੍ਹਾੰ ਨੂੰ ਪਨਾਹ ਦਿੱਤੀ।

ਉਨ੍ਹਾਂ ਦੱਸਿਆ ਕਿ ਦੰਗਾਕਾਰੀਆਂ ਨੇ ਉਸਦੇ ਘਰ 'ਤੇ ਹਮਲਾ ਕਰ ਦਿੱਤਾ ਅਤੇ ਘਰ ਨੂੰ ਅੱਗ ਲਗਾ ਦਿੱਤੀ।ਉਨ੍ਹਾਂ ਦੱਸਿਆ ਕਿ ਉਸਦੇ ਪਿਤਾ ਸਰਦਾਰ ਹਰਬੰਸ ਸਿੰਘ ਨੇ ਵਿਸ਼ਵ ਯੁੱਧ ਦੀਆਂ ਦੋ ਲੜਾਈਆਂ ਲੜੀਆਂ ਸਨ। ਦੰਗਾਕਾਰੀਆਂ ਨੇ ਉਨ੍ਹਾਂ ਦੇ ਪਿਤਾ ਅਤੇ ਛੋਟਾ ਭਰਾ ਮਹਿੰਦਰ ਸਿੰਘ ਨੂੰ ਵੀ ਸਾੜ ਦਿੱਤਾ ਸੀ।ਪੀੜਤ ਨੇ ਦੱਸਿਆ ਕਿ ਉਨ੍ਹਾਂ ਦੀ ਬਿਮਾਰ ਮਾਂ ਨੂੰ ਛੱਡ ਦਿੱਤਾ ਸੀ। ਉਸ ਤੋਂ ਬਾਅਦ ਉਹ ਸ਼ਰਨਾਰਥੀ ਕੈਂਪ ਚਲਾ ਗਿਆ ਸੀ ਜਿੱਥੇ SIT ਆਈ ਸੀ, ਉਸ ਨੂੰ ਕੁਝ ਸਬੂਤ ਦਿਖਾਏ। ਪੀੜਤ ਨੇ ਕਿਹਾ ਕਿ ਕੁਝ ਥਾਵਾਂ 'ਤੇ ਸਾੜੀਆਂ ਹੋਈਆਂ ਸਨ ਉਹ ਵੀ ਵਿਖਾਈਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਇਨਸਾਫ਼ ਦੀ ਉਮੀਦ ਨਹੀਂ ਸੀ ਅਤੇ ਨਾ ਹੀ ਅਜਿਹਾ ਹੋਇਆ। ਕੀ 37 ਸਾਲਾਂ ਬਾਅਦ ਮਿਲੇਗਾ ਇਨਸਾਫ?

ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਇਸ ਨੁਕਸਾਨ ਦੀ ਕੀ ਭਰਪਾਈ ਕਰੇਗੀ। ਉਨ੍ਹਾਂ ਕਿਹਾ ਕਿ ਉਹ ਕਾਨਪੁਰ ਛੱਡ ਕੇ ਲੁਧਿਆਣਾ ਆ ਗਏ। 1989 ਵਿੱਚ ਕਾਨਪੁਰ ਵਾਪਸ ਆ ਗਏ ਅਤੇ ਦੁਬਾਰਾ ਜੀਵਨ ਸ਼ੁਰੂ ਕੀਤਾ। ਮੇਰੀ ਜਾਇਦਾਦ ਵਿਵਾਦਿਤ ਹੋ ਗਈ ਹੈ। ਉਹ ਵੀ ਨਹੀਂ ਮਿਲੀ ਹੈ। ਉਨ੍ਹਾਂ ਕਿਹਾ ਕਿ ਮੈਂ ਉਸ ਦੰਗੇ ਵਿੱਚ ਸਭ ਕੁਝ ਗੁਆ ਦਿੱਤਾ ਸੀ।

ਉਨ੍ਹਾਂ ਕਿਹਾ ਕਿ ਪਿਤਾ ਅਤੇ ਭਰਾ ਦੀ ਯਾਦ ਅੱਜ ਵੀ ਆਉਂਦੀ ਹੈ। ਅੱਜ ਵੀ ਉਹ ਦਰਦ ਸੀਨੇ ਵਿੱਚ ਹੈ, ਜੋ ਉਨ੍ਹਾਂ ਨੇ ਆਪਣਿਆਂ ਨੂੰ ਖੋਇਆ ਹੈ। ਉਨ੍ਹਾਂ ਕਿਹਾ ਕਿ 37 ਸਾਲਾਂ ਬਾਅਦ ਇਨਸਾਫ਼ ਮਿਲਣਾ ਬੇਇਨਸਾਫ਼ੀ ਹੈ ਕਿਉਂਕਿ ਇੰਨੀ ਦੇਰ ਨਾਲ ਇਨਸਾਫ਼ ਮਿਲਣ ਦਾ ਕੋਈ ਮਤਲਬ ਨਹੀਂ ਹੈ।

ਇਹ ਵੀ ਪੜ੍ਹੋ:ਰਾਕੇਸ਼ ਟਿਕੈਤ ਨੇ ਗਾਜ਼ੀਪੁਰ ਬਾਰਡਰ 'ਤੇ ਪਹੁੰਚੀ ਵਿਦਿਆਰਥਣ ਨੂੰ ਦਿੱਤਾ 'ਸ਼ਾਲ ਦਾ ਆਸ਼ੀਰਵਾਦ', ਜਾਣੋ ਕਿਉਂ?

ABOUT THE AUTHOR

...view details