ਭਾਰਤ ਵਿੱਚ ਕੋਰੋਨਾ ਦੇ 3,29,942 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿੱਚ ਕੁੱਲ ਪੌਜ਼ੀਟਿਵ ਮਾਮਲਿਆਂ ਦੀ ਗਿਣਤੀ 2,29,92,517 ਹੋ ਗਈ ਹੈ। 3,876 ਨਵੀਂ ਮੌਤ ਹੋਣ ਦੇ ਬਾਅਦ ਕੁੱਲ ਮੌਤਾਂ ਦਾ ਅੰਕੜਾ 2,49,992 ਹੋ ਗਿਆ ਹੈ। 3,56,082 ਨਵੇਂ ਡਿਸਚਾਰਜ ਦੇ ਬਾਅਦ ਕੁੱਲ ਡਿਸਚਾਰਜ ਦੀ ਗਿਣਤੀ 1,90,27,304 ਹੋ ਗਈ ਹੈ। ਦੇਸ਼ ਵਿੱਚ ਐਕਟਿਵ ਮਾਮਲਿਆਂ ਦੀ ਕੁੱਲ ਗਿਣਤੀ 37,15,221 ਹੈ।
ਸੋਮਵਾਰ ਨੂੰ ਭਾਰਤ 'ਚ ਕੋਰੋਨਾ ਦੇ 3,29,942 ਨਵੇਂ ਮਾਮਲੇ, 3,876 ਮੌਤਾਂ - 198 deaths in Punjab on Monday
10:29 May 11
ਭਾਰਤ ਵਿੱਚ ਕੋਰੋਨਾ ਦੇ 3,29,942 ਨਵੇਂ ਮਾਮਲੇ
10:28 May 11
ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਵਾਇਰਸ ਦੇ 25,03,756 ਟੀਕੇ ਲਗਾਏ
ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਵਾਇਰਸ ਦੇ 25,03,756 ਟੀਕੇ ਲਗਾਏ ਗਏ ਹਨ, ਜਿਸ ਤੋਂ ਬਾਅਦ ਟੀਕਾਕਰਨ ਦਾ ਕੁੱਲ ਅੰਕੜਾ 17,27,10,066 ਹੈ।
08:34 May 11
ਪਿਛਲੇ 24 ਘੰਟਿਆਂ 'ਚ ਪੰਜਾਬ ਦੇ ਕੋਰੋਨਾ ਮਾਮਲੇ
ਚੰਡੀਗੜ੍ਹ: ਪੰਜਾਬ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ 8,625 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 198 ਮੌਤਾਂ ਦਰਜ ਕੀਤੀਆਂ ਗਈਆਂ ਹਨ।
ਅੱਜ ਦੇ ਵਾਧੇ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 4,50,674 ਹੋ ਗਈ ਹੈ। ਹੁਣ ਤੱਕ ਇਸ ਵਾਇਰਸ ਦੀ ਲਾਗ ਕਾਰਨ 10,704 ਲੋਕਾਂ ਦੀ ਮੌਤ ਹੋ ਚੁੱਕੀ ਹੈ
ਰਾਹਤ ਦੀ ਗੱਲ ਹੈ ਕਿ 3,64,170 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਸਿਹਤਯਾਬ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 75,800 ਐਕਟਿਵ ਮਾਮਲੇ ਹਨ।