ਚੰਡੀਗੜ੍ਹ: ਪੰਜਾਬ ਵਿੱਚ ਬੀਤੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ 325 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 12 ਮੌਤਾਂ ਦਰਜ ਕੀਤੀਆਂ ਗਈਆਂ ਹਨ। ਅੱਜ ਦੇ ਵਾਧੇ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1 ਲੱਖ 33 ਹਜ਼ਾਰ ਤੋਂ ਪਾਰ ਹੋ ਗਈ ਹੈ।
ਪੰਜਾਬ 'ਚ ਅੱਜ 325 ਨਵੇਂ ਕੋਰੋਨਾ ਮਾਮਲੇ, ਅੰਕੜਾ 1 ਲੱਖ 33 ਹਜ਼ਾਰ ਤੋਂ ਟੱਪਿਆ - media bulliten
ਸੂਬੇ ਵਿੱਚ 325 ਨਵੇਂ ਕੋਰੋਨਾ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 12 ਮੌਤਾਂ ਦਰਜ ਕੀਤੀਆਂ ਗਈਆਂ ਹਨ। ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1 ਲੱਖ 33 ਹਜ਼ਾਰ ਤੋਂ ਪਾਰ ਹੋ ਗਈ ਹੈ ਅਤੇ ਮਰਨ ਵਾਲਿਆਂ ਦਾ ਅੰਕੜਾ 4214 ਤੱਕ ਪਹੁੰਚ ਗਿਆ ਹੈ।
![ਪੰਜਾਬ 'ਚ ਅੱਜ 325 ਨਵੇਂ ਕੋਰੋਨਾ ਮਾਮਲੇ, ਅੰਕੜਾ 1 ਲੱਖ 33 ਹਜ਼ਾਰ ਤੋਂ ਟੱਪਿਆ 19 covid deaths reported in punjab in last 24 hours](https://etvbharatimages.akamaized.net/etvbharat/prod-images/768-512-9394044-thumbnail-3x2-mm.jpg)
ਪੰਜਾਬ 'ਚ ਅੱਜ 325 ਨਵੇਂ ਕੋਰੋਨਾ ਮਾਮਲੇ, ਅੰਕੜਾ 1 ਲੱਖ 33 ਹਜ਼ਾਰ ਤੋਂ ਟੱਪਿਆ
ਪੰਜਾਬ ਦੇ ਸਿਹਤ ਵਿਭਾਗ ਵੱਲੋਂ ਐਤਵਾਰ ਨੂੰ ਜਾਰੀ ਕੀਤੇ ਗਏ ਮੀਡੀਆ ਬੁਲੇਟਿਨ ਮੁਤਾਬਕ ਸੂਬੇ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਕੁੱਲ ਗਿਣਤੀ 1,33,975 ਹੋ ਗਈ ਹੈ। ਹੁਣ ਤੱਕ ਇਸ ਵਾਇਰਸ ਦੀ ਲਾਗ ਕਾਰਨ 4214 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਕੁੱਝ ਰਾਹਤ ਦੀ ਗੱਲ ਇਹ ਹੈ ਕਿ ਕੁੱਲ 1,33,975 ਮਰੀਜ਼ਾਂ ਵਿੱਚੋਂ 1,25,566 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਸਿਹਤਯਾਬ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 4195 ਐਕਟਿਵ ਮਾਮਲੇ ਹਨ।