ਪੰਜਾਬ

punjab

ETV Bharat / city

ਸਰਬੱਤ ਦਾ ਭਲਾ ਟਰੱਸਟ ਨੇ ਦੁਬਈ 'ਚ ਫਸੇ 177 ਭਾਰਤੀਆਂ ਦੀ ਕਰਵਾਈ ਵਤਨ ਵਾਪਸੀ - ਸਰਬੱਤ ਦਾ ਭਲਾ ਟਰੱਸਟ

ਸਰਬੱਤ ਦਾ ਭਲਾ ਟਰੱਸਟ ਵੱਲੋਂ ਦੁਬਈ 'ਚ ਫਸੇ ਭਾਰਤੀ ਲੋਕਾਂ ਨੂੰ ਵਾਪਸ ਲਿਆਉਣ 'ਚ ਮਦਦ ਕੀਤੀ ਗਈ। ਬੁੱਧਵਾਰ ਦੇਰ ਰਾਤ ਇੱਕ ਚਾਰਟਰਡ ਹਵਾਈ ਜਹਾਜ਼ 177 ਭਾਰਤੀਆਂ ਨੂੰ ਲੈ ਕੇ ਚੰਡੀਗੜ੍ਹ ਪੁਜਾ।

ਦੁਬਈ 'ਚ ਫਸੇ 177 ਭਾਰਤੀਆਂ ਦੀ ਹੋਈ  ਵਤਨ ਵਾਪਸੀ
ਦੁਬਈ 'ਚ ਫਸੇ 177 ਭਾਰਤੀਆਂ ਦੀ ਹੋਈ ਵਤਨ ਵਾਪਸੀ

By

Published : Jul 9, 2020, 9:44 PM IST

ਚੰਡੀਗੜ੍ਹ: ਕੋਰੋਨਾ ਵਾਇਰਸ ਦਰਮਿਆਨ ਲੌਕਡਾਊਨ ਦੇ ਕਾਰਨ ਦੂਜੇ ਦੇਸ਼ਾਂ 'ਚ ਵੱਡੀ ਗਿਣਤੀ 'ਚ ਭਾਰਤੀ ਲੋਕ ਫਸੇ ਹਨ। ਹੋਰਨਾਂ ਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਦੀ ਮੁਹਿੰਮ ਜਾਰੀ ਹੈ। ਇਸੇ ਕੜੀ 'ਚ ਸਰਬੱਤ ਦਾ ਭਲਾ ਟਰੱਸਟ ਦੀ ਮਦਦ ਨਾਲ ਬੁੱਧਵਾਰ ਦੇਰ ਰਾਤ ਇੱਕ ਚਾਰਟਰ ਜਹਾਜ਼ ਰਾਹੀਂ 117 ਭਾਰਤੀਆਂ ਨੂੰ ਦੁਬਈ ਤੋਂ ਚੰਡੀਗੜ੍ਹ ਲਿਆਂਦਾ ਗਿਆ।

ਭਾਰਤ ਪਰਤੇ ਪੰਜਾਬੀ ਨੌਜਵਾਨਾਂ ਨੇ ਦੱਸਿਆ ਕਿ ਉਹ ਨੌਕਰੀ ਕਰਨ ਲਈ ਦੁਬਈ ਗਏ ਸਨ, ਪਰ ਲੌਕਡਾਊਨ ਦੇ ਦੌਰਾਨ ਉੱਥੇ ਫਸ ਗਏ। ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਨੌਜਵਾਨਾਂ ਨੇ ਦੱਸਿਆ ਕਿ ਉੱਥੇ ਉਨ੍ਹਾਂ ਦੀ ਹਾਲਤ ਬੇਹਦ ਖ਼ਰਾਬ ਸੀ। ਉਨ੍ਹਾਂ ਦੇ ਸਾਰੇ ਪੈਸੇ ਖ਼ਰਚ ਹੋ ਗਏ ਸੀ ਅਤੇ ਰਾਸ਼ਨ ਵੀ ਖ਼ਤਮ ਹੋ ਚੁੱਕਾ ਸੀ।

ਸਰਬੱਤ ਦਾ ਭਲਾ ਟਰੱਸਟ ਨੇ ਚੁੱਕਿਆ ਖ਼ਰਚਾ
ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਡਾ.ਐੱਸ.ਪੀ. ਸਿੰਘ ਓਬਰਾਏ ਨੇ ਕਿਹਾ ਕਿ ਪਹਿਲੇ ਗੇੜ ਤਹਿਤ ਉਨ੍ਹਾਂ ਨੇ ਆਪਣੇ ਖ਼ਰਚੇ ਉੱਥੇ ਚਾਰ ਵਿਸ਼ੇਸ਼ ਉਡਾਨਾਂ ਬੁੱਕ ਕੀਤੀਆਂ ਹਨ। ਉਨ੍ਹਾਂ ਚੋਂ ਪਹਿਲੀ ਚਾਰਟਰਡ ਫਲਾਈਟ ਬੁੱਧਵਾਰ ਰਾਤ ਨੂੰ ਦੁਬਈ ਤੋਂ ਚੰਡੀਗੜ੍ਹ ਏਅਰਪੋਰਟ ਯਾਤਰੀਆਂ ਨੂੰ ਲੈ ਕੇ ਪੁਜੀ। ਦੁਬਈ ਤੋਂ 177 ਯਾਤਰੀਆਂ ਨੂੰ ਵਾਪਸ ਲਿਆਉਣ ਤੋਂ ਬਾਅਦ ਸਭ ਨੂੰ ਉਨ੍ਹਾਂ ਦੇ ਜ਼ਿਲ੍ਹਿਆਂ ਲਈ ਰਵਾਨਾ ਕਰ ਦਿੱਤਾ ਗਿਆ ਹੈ।

ABOUT THE AUTHOR

...view details