ਵਿਧਾਨਸਭਾ ਦੀ ਕਾਰਵਾਈ 21 ਤਰੀਕ ਤੱਕ ਮੁਲਤਵੀ ਕਰ ਦਿੱਤੀ ਗਈ ਹੈ।
ਵਿਧਾਨਸਭਾ ਦੀ ਕਾਰਵਾਈ 21 ਮਾਰਚ ਤੱਕ ਮੁਲਤਵੀ
12:27 March 17
21 ਤਰੀਕ ਤੱਕ ਮੁਲਤਵੀ ਵਿਧਾਨਸਭਾ ਦੀ ਕਾਰਵਾਈ
11:59 March 17
ਪੰਜਾਬ ਦੇ ਹਿੱਤ ਲਈ ਵੱਡਾ ਐਲਾਨ ਕਰਨਗੇ ਸੀਐੱਮ ਮਾਨ
ਇੱਕ ਪਾਸੇ ਜਿੱਥੇ ਸਹੁੰ ਚੁੱਕ ਸਮਾਗਮ ਚਲ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਨਵੇਂ ਬਣੇ ਸੀਐੱਮ ਵੱਲੋਂ ਟਵੀਟ ਕਰ ਕਿਹਾ ਗਿਆ ਹੈ ਕਿ ਪੰਜਾਬ ਦੀ ਜਨਤਾ ਦੇ ਹਿੱਤ ਦੇ ਲਈ ਬਹੁਤ ਵੱਡਾ ਫੈਸਲਾ ਲਿਆ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਇਤਿਹਾਸ ਚ ਅੱਜ ਤੱਕ ਕਿਸੇ ਨੇ ਵੀ ਅਜਿਹਾ ਫੈਸਲਾ ਨਹੀਂ ਲਿਆ ਹੋਵੇਗਾ। ਪੰਜਾਬ ਦੀ ਜਨਤਾ ਦੇ ਹਿੱਤ ਚ ਅੱਜ ਇੱਕ ਬਹੁਤ ਵੱਡਾ ਫੈਸਲਾ ਲਿਆ ਜਾਵੇਗਾ। ਪੰਜਾਬ ਦੇ ਇਤਿਹਾਸ ਚ ਅੱਜ ਤੱਕ ਕਿਸੇ ਨੇ ਵੀ ਅਜਿਹਾ ਫੈਸਲਾ ਨਹੀਂ ਲਿਆ ਹੋਵੇਗਾ।
11:30 March 17
ਨਵੇਂ ਵਿਧਾਇਕ ਚੁੱਕ ਰਹੇ ਹਨ ਸਹੁੰ
ਦੱਸ ਦਈਏ ਕਿ ਸਭ ਤੋਂ ਪਹਿਲਾਂ ਭਗਵੰਤ ਮਾਨ ਵੱਲੋਂ ਸਹੁੰ ਚੁੱਕੀ ਗਈ ਸੀ। ਅਲਫਾਬੈਟੀਕਲ ਤਰੀਕੇ ਦੇ ਨਾਲ ਸਹੁੰ ਚੁਕਾਈ ਜਾ ਰਹੀ ਹੈ। ਟ੍ਰੈਫਿਕ ਜਿਆਦਾ ਜਾਮ ਹੋਣ ਦੇ ਚੱਲਦੇ ਕਈ ਵਿਧਾਇਕ ਵਿਧਾਨਸਭਾ ’ਚ ਸਮੇਂ ਤੱਕ ਨਹੀਂ ਪਹੁੰਚ ਸਕੇ ਹਨ।
11:12 March 17
ਵਿਧਾਇਕਾਂ ਵੱਲੋਂ ਚੁੱਕੀ ਜਾ ਰਹੀ ਸਹੁੰ
16ਵੀਂ ਵਿਧਾਨਸਭਾ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਇਸ ਦੌਰਾਨ ਨਵੇਂ ਚੁਣੇ ਗਏ ਵਿਧਾਇਕਾ ਵੱਲੋਂ ਸਹੁੰ ਚੁੱਕੀ ਜਾ ਰਹੀ ਹੈ।
11:04 March 17
ਮੈ ਪੰਜਾਬ ਦੇ ਮੁੱਦੇ ਚੁੱਕਦੇ ਰਹਾਂਗਾ- ਸੁਖਜਿੰਦਰ ਸਿੰਘ ਰੰਧਾਵਾ
ਕਾਂਗਰਸ ਦੇ ਵਿਧਾਇਕ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇੱਕ ਰੋਜ਼ਾ ਵਿਸ਼ੇਸ਼ ਸੈਸ਼ਨ ਲਈ ਪੰਜਾਬ ਵਿਧਾਨ ਸਭਾ ਪਹੁੰਚ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਮੈਂਬਰ ਵਜੋਂ ਉਹ ਪੰਜਾਬ ਦੇ ਮੁੱਦੇ ਉਠਾਉਂਦੇ ਰਹਿਣਗੇ। ਰੰਧਾਵਾ ਡੇਰਾ ਬਾਬਾ ਨਾਨਕ ਵਿਧਾਨ ਸਭਾ ਸੀਟ ਤੋਂ ਜਿੱਤੇ ਹਨ।
10:28 March 17
ਨਵੇਂ ਚੁਣੇ ਗਏ ਵਿਧਾਇਕ ਵਿਧਾਨਸਭਾ ਪਹੁੰਚਣਾ ਹੋਏ ਸ਼ੁਰੂ
16ਵੀ ਵਿਧਾਨਸਭਾ ਦੇ ਪਹਿਲੇ ਸੈਸ਼ਨ ਦੌਰਾਨ ਨਵੇਂ ਚੁਣੇ ਗਏ ਵਿਧਾਇਕ ਵਿਧਾਨਸਭਾ ਪਹੁੰਚਣੇ ਸ਼ੁਰੂ ਹੋ ਗਏ ਹਨ। ਦੱਸ ਦਈਏ ਕਿ ਆਮ ਆਦਮੀ ਪਾਰਟੀ ਨੇ ਵਿਧਾਨਸਭਾ ਚੋਣਾਂ ’ਚ 92 ਸੀਟਾਂ ਹਾਸਿਲ ਕੀਤੀਆਂ ਜਦਕਿ ਕਾਂਗਰਸ ਨੇ 18, ਸ਼੍ਰੋਮਣੀ ਅਕਾਲੀ ਦਲ ਬਸਪਾ ਗਠਜੋੜ ਨੂੰ 4, ਬੀਜੇਪੀ ਗਠਜੋੜ ਨੂੰ 2 ਅਤੇ ਹੋਰ ਨੂੰ 1 ਸੀਟ ਹਾਸਿਲ ਹੋਈ ਹੈ।
ਇਸ ਵਿਧਾਨਸਭਾ ਦੀ ਖਾਸੀਅਤ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਪਹਿਲੇ ਸੈਸ਼ਨ ਦੌਰਾਨ ਕੋਈ ਵੀ ਪੁਰਾਣਾ ਚਿਹਰਾ ਨਜ਼ਰ ਨਹੀਂ ਆਵੇਗਾ ਸਿਰਫ ਲੋਕਾਂ ਵੱਲੋਂ ਚੁਣੇ ਗਏ ਨਵੇਂ ਚਿਹਰੇ ਹੀ ਨਜ਼ਰ ਆਉਣਗੇ।
09:20 March 17
ਮਾਨ ਸਰਕਾਰ ਦਾ ਪਹਿਲਾ ਵਿਧਾਨ ਸਭਾ ਇਜਲਾਸ
ਚੰਡੀਗੜ੍ਹ:ਆਮ ਆਦਮੀ ਪਾਰਟੀ ਦੀ ਸਰਕਾਰ ਦਾ ਅੱਜ ਪਹਿਲਾ ਵਿਧਾਨ ਸਭਾ ਇਜਲਾਸ (Vidhan Sabha session) ਸ਼ੁਰੂ ਹੋਣ ਜਾ ਰਿਹਾ ਹੈ। ਇਸ 3 ਦਿਨਾਂ ਵਿਧਾਨ ਸਭਾ ਇਜਲਾਸ (Vidhan Sabha session) ਦੇ ਪਹਿਲੇ ਨਵੇਂ ਬਣੇ ਵਿਧਾਇਕਾਂ ਨੂੰ ਸਹੁੰ ਚੁਕਾਈ ਜਾਵੇਗੀ।
ਨਵੇਂ ਬਣੇ ਵਿਧਾਇਕਾਂ ਨੂੰ ਚੁਕਾਈ ਜਾਵੇਗੀ ਸਹੁੰ
3 ਦਿਨਾਂ ਵਿਧਾਨ ਸਭਾ ਇਜਲਾਸ (Vidhan Sabha session) ਦੇ ਪਹਿਲੇ ਨਵੇਂ ਬਣੇ ਵਿਧਾਇਕਾਂ ਨੂੰ ਸਹੁੰ ਚੁਕਾਈ (oath will be administered to the new MLAs) ਜਾਵੇਗੀ। ਪ੍ਰੋਟੇਮ ਸਪੀਕਰ ਬਣੇ ਡਾ. ਇੰਦਰਬੀਰ ਸਿੰਘ ਨਿੱਜਰ ਨਵੇਂ ਬਣੇ ਵਿਧਾਇਕਾਂ ਨੂੰ ਸਹੁੰ ਚੁਕਾਉਣਗੇ। ਦੱਸ ਦਈਏ ਕਿ ਡਾਕਟਰ ਇੰਦਰਬੀਰ ਸਿੰਘ ਨਿੱਜਰ ਨੂੰ ਪੰਜਾਬ ਦਾ ਸਪੀਕਰ ਚੁਣੇ ਜਾਣ ਤੱਕ ਦੇ ਸਮੇਂ ਲਈ ਪੰਜਾਬ ਵਿਧਾਨ ਸਭਾ ਦਾ ਪ੍ਰੋਟੇਮ ਸਪੀਕਰ ਚੁਣ ਲਿਆ (dr inderbir singh nijjer pro tem speaker)ਗਿਆ ਹੈ।
ਇਹ ਵੀ ਪੜੋ:ਸਰਕਾਰੀ ਦਫਤਰਾਂ ’ਚ ਸ਼ਹੀਦ ਭਗਤ ਸਿੰਘ ਅਤੇ ਭੀਮ ਰਾਓ ਅੰਬੇਡਕਰ ਦੀਆਂ ਤਸਵੀਰਾਂ ਲੱਗਣੀਆਂ ਸ਼ੁਰੂ
ਬੀਤੇ ਦਿਨ ਮੁੱਖ ਮੰਤਰੀ ਮਾਨ ਨੇ ਚੁੱਕੀ ਸੀ ਸਹੁੰ
ਮੁੱਖ ਮੰਤਰੀ ਦੇ ਅਹੁਦੇ ਦੇ ਲਈ ਬੀਤੇ ਦਿਨ ਭਗਵੰਤ ਮਾਨ ਨੇ ਖਟਕੜ ਕਲਾਂ ਵਿਖੇ ਸਹੁੰ ਚੁੱਕੀ ਸੀ। ਸੀਐੱਮ ਭਗਵੰਤ ਮਾਨ ਨੇ ਆਪਣੇ ਪਹਿਲਾਂ ਸੰਬੋਧਨ ’ਚ ਲੋਕਾਂ ਤੋਂ ਉਨ੍ਹਾਂ ਦਾ ਸਾਥ ਮੰਗਿਆ। ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਉਹ ਜਨਤਾ ਵਰਗੇ ਹਨ ਅਤੇ ਜਨਤਾ ਵਰਗੇ ਹੀ ਰਹਿਣਗੇ। ਸੁਧਾਰ ਦੇ ਲਈ ਲੋਕਾਂ ਦਾ ਸਾਥ ਚਾਹੀਦਾ ਹੋਵੇਗਾ।