ਚੰਡੀਗੜ੍ਹ: ਪੰਜਾਬ ਦੀ ਨਵੀਂ ਵਜ਼ਾਰਤ ( New Ministry of Punjab) ਬਣ ਗਈ ਹੈ। ਕਾਂਗਰਸ ਹਾਈਕਮਾਂਡ (Congress High Command) ਕੋਲੋਂ ਅੰਤਮ ਰੂਪ ਦਿਵਾਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਵੱਲੋਂ ਇਨ੍ਹਾਂ ਮੰਤਰੀਆਂ ਨੂੰ ਸਹੁੰ ਚੁਕਾਉਣ ਲਈ ਰਾਜਪਾਲ ਬਨਵਾਰੀ ਲਾਲ ਪੁਰੋਹਿਤ (Governor Banwari Lal Purohit) ਨੂੰ ਸੌਂਪੀ ਗਈ ਸੂਚੀ ਵਿੱਚ 7 ਨਵੇਂ ਚਿਹਰੇ ਸ਼ਾਮਲ ਕੀਤੇ ਗਏ ਹਨ, ਜਦੋਂਕਿ 8 ਪੁਰਾਣੇ ਚਿਹਰਿਆਂ ਨੂੰ ਸ਼ਾਮਲ ਕੀਤਾ ਗਿਆ ਹੈ।
ਚੰਨੀ ਸਰਕਾਰ ਦੀ ਕੈਬਨਿਟ ਵਿੱਚ ਮੁੱਖ ਮੰਤਰੀ ਸਮੇਤ ਕੁਲ 18 ਮੰਤਰੀ ਹੋਣਗੇ। ਹੁਣ 15 ਮੰਤਰੀਆਂ ਨੇ ਸਹੁੰ ਚੁੱਕ ਲਈ ਹੈ। ਜਦੋਂਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਓ.ਪੀ.ਸੋਨੀ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ।
ਚੰਨੀ ਅਤੇ ਚੰਨੀ ਦੀ ਨਵੀਂ ਟੀਮ ਇਹ ਹੈ ਚੰਨੀ ਦੀ ਨਵੀਂ ਟੀਮ
1. ਮੰਤਰੀ ਬ੍ਰਹਮ ਮਹਿੰਦਰਾ (ਖੱਤਰੀ)
2.ਮਨਪ੍ਰੀਤ ਸਿੰਘ ਬਾਦਲ (ਜੱਟ)
3.ਤ੍ਰਿਪਤ ਰਜਿੰਦਰ ਸਿੰਘ (ਜੱਟ)
4.ਅਰੁਣਾ ਚੌਧਰੀ (ਐਸਸੀ)
5.ਸੁਖਬਿੰਦਰ ਸਿੰਘ ਸਰਕਾਰੀਆ (ਜੱਟ)
6.ਰਾਣਾ ਗੁਰਜੀਤ ਸਿੰਘ (ਜੱਟ)
7.ਰਜ਼ੀਆ ਸੁਲਤਾਨਾ (ਮੋਹੰਮਦਨ)
8.ਵਿਜੈ ਇੰਦਰ ਸਿੰਗਲਾ (ਬਾਣੀਆ)
9.ਭਾਰਤ ਭੂਸ਼ਣ ਆਸ਼ੂ (ਬ੍ਰਾਹਮਣ)
10.ਰਣਦੀਪ ਸਿੰਘ ਨਾਭਾ (ਜੱਟ)
11.ਰਾਜ ਕੁਮਾਰ ਵੇਰਕਾ (ਬਾਲਮਿਕੀ)
12.ਸੰਗਤ ਸਿੰਘ ਗਿਲਜੀਆਂ (ਲਬਾਣਾ)
13.ਪਰਗਟ ਸਿੰਘ (ਜੱਟ)
14.ਅਮਰਿੰਦਰ ਰਾਜਾ ਵੜਿੰਗ (ਜੱਟ)
15. ਗੁਰਕੀਰਤ ਸਿੰਘ ਕੋਟਲੀ (ਜੱਟ)
8 ਪੁਰਾਣੇ ਚਿਹਰੀਆਂ ਨੂੰ ਸ਼ਾਮਿਲ ਕੀਤਾ ਹੈ
ਬ੍ਰਹਮ ਮਹਿੰਦਰਾ
ਮਨਪ੍ਰੀਤ ਸਿੰਘ ਬਾਦਲ
ਤ੍ਰਿਪਤ ਰਜਿੰਦਰ ਸਿੰਘ
ਅਰੁਣਾ ਚੌਧਰੀ
ਰਜ਼ੀਆ ਸੁਲਤਾਨਾ
ਸੁਖਬਿੰਦਰ ਸਿੰਘ ਸਰਕਾਰੀਆ
ਵਿਜੈ ਇੰਦਰ ਸਿੰਗਲਾ
ਭਾਰਤ ਭੂਸ਼ਣ ਆਸ਼ੂ
7 ਨਵੇਂਚਿਹਰੀਆਂ ਨੂੰ ਸ਼ਾਮਿਲ ਕੀਤਾ ਹੈ
ਗੁਰਕੀਰਤ ਸਿੰਘ ਕੋਟਲੀ
ਅਮਰਿੰਦਰ ਸਿੰਘ ਰਾਜਾ ਵੜਿੰਗ
ਸੰਗਤ ਸਿੰਘ ਗਿਲਜੀਆਂ
ਰਾਜ ਕੁਮਾਰ ਵੇਰਕਾ
ਰਣਦੀਪ ਸਿੰਘ ਨਾਭਾ
ਪਰਗਟ ਸਿੰਘ
ਰਾਣਾ ਗੁਰਜੀਤ ਸਿੰਘ
ਇਸ ਮੋਕੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵੀ ਮੌਜੂਦ ਰਹੇ। ਹਰੀਸ਼ ਰਾਵਤ ਨੇ ਜਿੱਥੇ ਨਵੇਂ ਕੈਬਨਿਟ ਮੰਤਰੀਆਂ ਨੂੰ ਮੁਬਾਰਕਾਂ ਦਿੱਤੀਆਂ ਓਥੇ ਹੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਰਾਜ਼ਗੀ ਬਾਰੇ ਸਵਾਲ ਪੱਛਣ 'ਤੇ ਕਿਹਾ ਕਿ ਕੋਈ ਨਰਾਜ਼ਗੀ ਨਹੀਂ ਜੇ ਹੋਈ ਤਾਂ ਵੀ ਮਨਾ ਲਾਵਾਂਗੇ।
ਹਰੀਸ਼ ਰਾਵਤ ਨੇ ਦਿੱਤੀਆਂ ਵਧਾਈਆਂ ਧਰਮ ਦੇ ਹਿਸਾਬ ਨਾਲ ਸੰਤੁਲਨ
ਨਵੀਂ ਕੈਬਨਿਟ ਵਿੱਚ ਜਿਥੇ ਧਰਮ ਦੇ ਹਿਸਾਬ ਨਾਲ ਸੰਤੁਲਨ ਬਣਾਇਆ ਗਿਆ ਹੈ, ਉਥੇ ਹੀ ਸਮਾਜਕ ਇੰਜੀਨੀਅਰਿੰਗ ਵੀ ਵਰਤੀ ਗਈ ਹੈ। ਸਰਕਾਰ ਵਿੱਚ ਚਾਰ ਹਿੰਦੂ ਚਿਹਰੇ ਲਏ ਗਏ ਹਨ, ਜਦੋਂਕਿ ਇੱਕ ਮੁਹੰਮਦਨ ਚਿਹਰਾ ਲਿਆ ਗਿਆ ਹੈ ਤੇ ਗਿਆਰਾਂ ਸਿੱਖ ਚਿਹਰੇ ਸ਼ਾਮਲ ਕੀਤੇ ਗਏ ਹਨ। ਇਸ ਤੋਂ ਇਲਾਵਾ ਜੇਕਰ ਜਾਤਾਂ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ ਤਿੰਨ ਐਸਸੀ ਚਿਹਰੇ ਹਨ, ਇੱਕ ਬੀਸੀ ਚਿਹਰਾ ਹੈ ਤੇ ਨੌ ਜੱਟ ਸਿੱਖ ਹਨ। ਅਨੁਸੂਚਿਤ ਜਾਤਾਂ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ ਬਾਲਮਿਕੀ ਸਮਾਜ ਨੂੰ ਵੀ ਪ੍ਰਤੀਨਿਧਤਾ ਮਿਲੀ ਹੈ। ਪੰਚਾਇਤਾਂ ਵਿੱਚ ਮਹਿਲਾਵਾਂ ਨੂੰ 50ਫੀਸਦੀ ਰਾਖਵਾਂ ਕਰਨ ਦੀ ਗੱਲ ਕਰਨ ਵਾਲੀ ਕਾਂਗਰਸ ਦੀ 18 ਮੈਂਬਰੀ ਪੰਜਾਬ ਕੈਬਨਿਟ ਵਿੱਚ ਮਹਿਲਾਵਾਂ ਦੋ ਹੀ ਸ਼ਾਮਲ ਕੀਤੀਆਂ ਗਈਆਂ ਹਨ। ਇਥੇ ਇਹ ਵੀ ਵੱਡੀ ਗੱਲ ਸਾਹਮਣੇ ਆਈ ਹੈ ਕਿ ਇੱਕ ਕਾਰਜਕਾਰੀ ਪ੍ਰਧਾਨ ਦਾ ਨਾਂ ਵੀ ਮੰਤਰੀਆਂ ਦੀ ਸੰਭਾਵੀ ਸੂਚੀ ਵਿੱਚ ਕਾਫੀ ਚਰਚਾ ਵਿੱਚ ਸੀ ਪਰ ਉਨ੍ਹਾਂ ਦੋ ਵਾਰ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੋਇਆ ਹੈ ਤੇ ਇਹ ਅਸਤੀਫਾ ਸਪੀਕਰ ਕੋਲ ਅਜੇ ਤੱਕ ਵਿਚਾਰ ਅਧੀਨ ਹੈ।
ਜਾਤ ਅਧਾਰਤ ਅੰਕੜੇ ਮੁਤਾਬਕ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਐਸਸੀ ਹਨ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜੱਟ ਸਿੱਖ ਹਨ ਤੇ ਓਮ ਪ੍ਰਕਾਸ਼ ਸੋਨੀ ਖੱਤਰੀ ਹਨ।
ਆਖਰੀ ਸਮੇਂ ਤੱਕ ਚਰਚਾ 'ਚ ਰਹੇ ਕੁੱਝ ਨਾਮ
ਨਵੀਂ ਕੈਬਨਿਟ ਬਣਾਉਣ ਵੇਲੇ ਕੈਪਟਨ ਅਮਰਿੰਦਰ ਸਿੰਘ ਦੇ ਖਾਸ ਮੰਨੇ ਜਾਂਦੇ ਮੰਤਰੀਆਂ ਵਿੱਚੋਂ ਰਾਣਾ ਗੁਰਮੀਤ ਸਿੰਘ ਸੋਢੀ, ਬਲਬੀਰ ਸਿੰਘ ਸਿੱਧੂ, ਸਾਧੂ ਸਿੰਘ ਧਰਮਸੋਤ, ਗੁਰਪ੍ਰੀਤ ਸਿੰਘ ਕਾਂਗੜ ਤੇ ਸੁੰਦਰ ਸ਼ਾਮ ਅਰੋੜਾ ਨੂੰ ਬਾਹਰ ਦਾ ਰਾਹ ਵਿਖਾ ਦਿੱਤਾ ਗਿਆ ਹੈ। ਹਾਲਾਂਕਿ ਇਨ੍ਹਾਂ ਵਿੱਚੋਂ ਧਰਮਸੋਤ ‘ਤੇ ਐਸਸੀ ਵਜੀਫਿਆਂ ਵਿੱਚ ਘਪਲੇਬਾਜੀ ਦਾ ਦੋਸ਼ ਵੀ ਲੱਗਿਆ ਸੀ ਤੇ ਬਲਬੀਰ ਸਿੱਧੂ ‘ਤੇ ਸਰਕਾਰੀ ਦਵਾਈਆਂ ਵਿੱਚ ਹੇਰਾਫੇਰੀ ਦਾ ਦੋਸ਼ ਲਗਾਇਆ ਗਿਆ ਸੀ। ਜਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਵੀ ਮੰਤਰੀ ਰਹਿ ਚੁੱਕੇ ਹਨ ਤੇ ਉਹ ਹੁਣ ਨਵੀਂ ਕੈਬਨਿਟ ਵਿੱਚ ਨਹੀਂ ਹਨ, ਜਦੋਂਕਿ ਰਾਣਾ ਗੁਰਜੀਤ ਸਿੰਘ ਪਹਿਲਾਂ ਵੀ ਕੈਪਟਨ ਸਰਕਾਰ ਵੇਲੇ ਮੰਤਰੀ ਰਹਿ ਚੁੱਕੇ ਹਨ ਤੇ ਹੁਣ ਲੰਮੇ ਅਰਸੇ ਬਾਅਦ ਮੁੜ ਮੰਤਰੀ ਬਣਾਏ ਗਏ ਹਨ। ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਦਾ ਨਾਂ ਕਾਫੀ ਚਰਚਾ ਵਿੱਚ ਸੀ ਪਰ ਉਨ੍ਹਾਂ ਨੂੰ ਮੰਤਰੀ ਨਹੀਂ ਬਣਾਇਆ ਗਿਆ ਹੈ।
ਵਜ਼ਾਰਤ ਤੋਂ ਬਾਅਦ ਕਿਤੇ ਖੁਸ਼ੀ ਕਿਤੇ ਗਮ
ਕੈਬਨਿਟ ਵਿੱਚ 8 ਪੁਰਾਣੇ 7 ਨਵੇਂ ਚਿਹਰੀਆਂ ਨੂੰ ਸ਼ਾਮਿਲ ਕੀਤਾ ਹੈ ਕੈਬਨਿਟ ਦੇ ਵਿਸਥਾਰ ਤੋਂ ਬਾਅਦ ਕਿਤੇ ਖੁਸ਼ੀ ਕਿਤੇ ਗਮ ਦੇਖਣ ਨੂੰ ਮਿਲ ਰਿਹਾ ਹੈ। ਇਹ ਅਸੀ ਇਸ ਲਈ ਕਹਿ ਰਹੇ ਹਾਂ ਕਿ ਜਿਹੜੇ ਪੁਰਾਣੇ ਚਿਹਰਿਆਂ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਜਿੰਨ੍ਹਾਂ ਵਿਚੋਂ ਬਲਬੀਰ ਸਿੱਧੂ ਅਤੇ ਗੁਰਪ੍ਰੀਤ ਕਾਂਗੜ ਨੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਹੀ ਸਰਕਾਰ ਦੇ ਖਿਲਾਫ ਨਰਾਜ਼ਗੀ ਜਾਹਿਰ ਕੀਤੀ ਸੀ ਤੇ ਕਿਹਾ ਸੀ ਕਿ ਇੱਕ ਵਾਰੀ ਸਾਨੂੰ ਪੁੱਛ ਤਾਂ ਲਿਆ ਜਾਂਦਾ ਤਾਂ ਅਸੀਂ ਪਹਿਲਾਂ ਹੀ ਅਸਤੀਫਾ ਦੇ ਦਿੰਦੇ। ਗੁਰਪ੍ਰੀਤ ਕੋਟਲੀ ਨੇ ਕਿਹਾ ਸੀ ਕਿ ਸਾਨੂੰ ਕੈਪਟਨ ਨਾਲ ਵਫਾਦਾਰੀ ਦੀ ਸਜ਼ਾ ਮਿਲੀ ਹੈ।
ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ...
ਸੋਮਵਾਰ ਨੂੰ ਚਰਨਜੀਤ ਚੰਨੀ ਨੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ ਤੇ ਅੱਜ ਚੰਨੀ ਦੀ ਨਵੀਂ ਟੀਮ ਤਿਆਰ ਹੋ ਗਈ ਹੈ। ਚੰਨੀ ਦੇ ਮੁੱਖ ਮੰਤਰੀ ਬਨਣ ਤੋਂ ਬਾਅਦ ਕੈਬਨਿਟ ਦੇ ਵਿਸਥਾਰ ਲਈ 6 ਦਿਨ ਲੱਗ ਗਏ ਤੇ ਇਹਨਾਂ 6 ਦਿਨਾਂ ਦੇ ਦੌਰਾਨ ਪਾਰਟੀ ਅੰਦਰ ਕਾਫੀ ਉਥਲ-ਪੁਥਲ ਦੇਖਣ ਨੂੰ ਮਿਲੀਆ। ਚੰਨੀ ਨੇ 6 ਦਿਨਾਂ ਚ 3 ਵਾਰ ਦਿੱਲੀ ਦੇ ਗੇੜੇ ਲਾਗਾਏ। ਚੰਨੀ ਦੇ ਦਿੱਲੀ ਚੌਪਰ 'ਚ ਜਾਣ ਦਾ ਵੀ ਵਿਵਾਦ ਕਾਫੀ ਗਰਮਾਇਆ। ਇਸਦੇ ਨਾਲ ਹੀ ਇਹ ਵੀ ਦੱਸਣਾ ਬਣਦਾ ਹੈ ਕਿ ਰਾਣਾ ਗੁਰਜੀਤ ਸੋਢੀ ਦੇ ਨਾਮ ਨੂੰ ਲੈਕੇ ਕਾਫੀ ਸਵਾਲ ਉੱਠੇ ਅਤੇ ਆਖਿਰ ਤੱਕ ਕੁਲਜੀਤ ਨਾਗਰਾ ਦਾ ਨਾਮ ਕਾਫੀ ਚਰਚਾ 'ਚ ਰਿਹਾ, ਪਰ ਓਹਨਾਂ ਨੂੰ ਕੈਬਨਿਟ 'ਚ ਜਗ੍ਹਾ ਨਹੀਂ ਮਿਲੀ
ਇਹ ਵੀ ਪੜ੍ਹੋ:ਕੈਬਨਿਟ ਵਿਸਥਾਰ ਤੋਂ ਪਹਿਲਾਂ ਪਰਗਟ ਸਿੰਘ ਨਾਲ ਖ਼ਾਸ ਗੱਲਬਾਤ