ਚੰਡੀਗੜ੍ਹ: ਆਮ ਆਦਮੀ ਪਾਰਟੀ ਅੱਜ ਪਾਰਟੀ ਦੇ 15 ਉਮੀਦਵਾਰਾਂ ਨੇ ਇੱਕ ਵਕੀਲਾਂ ਦੇ ਪੈਨਲ ਰਾਹੀਂ ਜ਼ਿਲ੍ਹਾ ਪ੍ਰਧਾਨ ਦਿਨੇਸ਼ ਚੱਢਾ ਦੀ ਅਗਵਾਈ ਹੇਠ ਅਪਣੀ ਉਮੀਦਵਾਰੀ ਦੇ ਪੇਪਰ ਦਾਖ਼ਲ ਕੀਤੇ। ਇਸ ਪੈਨਲ ਵਿੱਚ ਗੁਰਪ੍ਰੀਤ ਸਿੰਘ ਸੈਣੀ, ਸਤਨਾਮ ਸਿੰਘ ਗਿੱਲ, ਗੌਰਵ ਕਪੂਰ, ਅਮਨਦੀਪ ਸੈਣੀ ਆਦਿ ਹਾਜ਼ਰ ਰਹੇ। ਸੁਦੀਪ ਵਿਜ ਨੇ ਜਾਣਕਾਰੀ ਦਿੱਤੀ ਕਿ ਉਮੀਦਵਾਰਾਂ ਨੇ ਪੇਪਰ ਦਾਖਲ ਕਰ ਨਾਮਜ਼ਦਗੀ ਕੀਤੀ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦਿਨੇਸ਼ ਚੱਢਾ ਨੇ ਰਵਾਇਤੀ ਪਾਰਟੀਆਂ ਨੂੰ ਸਵਾਲ ਕਰਦੇ ਹੋਈ ਕਿਹਾ ਕਿ ਰਵਾਇਤੀ ਪਾਰਟੀਆਂ ਇਹ ਦੱਸਣ ਕਿ ਪਿਛਲੇ 10-15 ਸਾਲਾਂ ਦੇ ਸਮੇਂ ਦੌਰਾਨ ਰਵਾਇਤੀ ਪਾਰਟੀਆਂ ਚੋਣਾਂ ਲੜ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਵਾਰਡਾਂ ਵਿੱਚ ਸ਼ਹਿਰ ਨਿਵਾਸੀਆਂ ਦੀ ਸੁਵਿਧਾ ਲਈ ਕਿੰਨ੍ਹੇ ਪਾਰਕ ਬਣਾਏ ਗਏ ਤੇ ਉਨ੍ਹਾਂ ਵਿੱਚ ਕੀ-ਕੀ ਸਹੂਲਤਾਂ ਦਿੱਤੀਆਂ ਗਈਆਂ ਹਨ।