ਚੰਡੀਗੜ੍ਹ: ਦੁਬਈ ਵਿੱਚ ਫਸੇ 14 ਹੋਰ ਨੌਜਵਾਨਾਂ ਦੀ ਮੰਗਲਵਾਰ ਨੂੰ ਵਤਨ ਵਾਪਸੀ ਹੋਈ ਹੈ। ਇਹ ਸਾਰੇ ਨੌਜਵਾਨ ਦੁਬਈ ਤੋਂ ਮੰਗਲਵਾਰ ਸਵੇਰੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ 'ਤੇ ਪੁੱਜੇ।
ਸਰਬੱਤ ਦਾ ਭਲਾ ਟਰੱਸਟ ਦੇ ਚੇਅਰਮੈਨ ਡਾ. ਐੱਸ.ਪੀ ਸਿੰਘ ਓਬਰਾਏ ਦੇ ਯਤਨਾ ਸਦਕਾ ਇਹ ਪੰਜਾਬੀ ਨੌਜਵਾਨ ਮੁੜ ਵਾਪਸ ਆਏ ਹਨ। ਇਸ ਤੋਂ ਪਹਿਲਾ 10 ਪੰਜਾਬੀ ਨੌਜਵਾਨ ਵਾਪਿਸ ਆ ਚੁੱਕੇ ਹਨ। ਇਨ੍ਹਾਂ 'ਚ 25 ਫਰਵਰੀ ਨੂੰ 2 ਪੰਜਾਬੀ ਨੌਜਵਾਨ ਭਾਰਤ ਪਰਤੇ ਸਨ।
ਦੱਸਣਯੋਗ ਹੈ ਕਿ ਇਹ ਸਾਰੇ ਨੌਜਵਾਨ ਦੁਬਈ ਵਿੱਚ ਨੌਕਰੀ ਕਰਨ ਲਈ ਗਏ ਸਨ। ਪੰਜਾਬੀ ਨੌਜਵਾਨ ਉੱਥੇ ਜਿਸ ਕੰਪਨੀ ਵਿੱਚ ਕੰਮ ਕਰ ਰਹੇ ਸਨ, ਉਹ ਕੰਪਨੀ ਬੰਦ ਹੋ ਗਈ। ਕੰਪਨੀ ਨੇ ਉਨ੍ਹਾਂ ਨੂੰ 3 ਮਹੀਨੇ ਦੀ ਤਨਖ਼ਾਹ ਵੀ ਨਹੀਂ ਦਿੱਤੀ ਸੀ। ਇਸ ਤੋਂ ਬਾਅਦ ਇਨ੍ਹਾਂ ਨੌਜਵਾਨਾਂ ਦੀ ਹਾਲਤ ਕਾਫ਼ੀ ਬੁਰੀ ਹੋ ਗਈ। ਉਨ੍ਹਾਂ ਨੂੰ ਦੁਬਈ 'ਚ ਰਹਿਣ ਤੋਂ ਲੈ ਕੇ ਖਾਣ ਤੱਕ ਦੇ ਲਾਲੇ ਪੈ ਗਏ ਹਨ। ਇਸ ਤੋਂ ਬਾਅਦ ਉਨ੍ਹਾਂ ਗੁਹਾਰ ਲਾਈ ਸੀ, ਕਿ ਉਨ੍ਹਾਂ ਨੂੰ ਜਲਦੀ ਦੁਬਈ ਤੋਂ ਵਾਪਿਸ ਆਪਣੇ ਦੇਸ਼ ਲਿਜਾਇਆ ਜਾਵੇ। ਅੱਜ ਦੁਬਈ ਦੇ ਕਾਰੋਬਾਰੀ ਡਾ. ਐੱਸਪੀ ਸਿੰਘ ਓਬਰਾਏ ਦੀ ਮਿਹਨਤ ਸਦਕਾ ਇਨ੍ਹਾਂ ਨੌਜਵਾਨਾਂ ਦੀ ਵਤਨ ਵਾਪਸੀ ਹੋਈ ਹੈ।