ਪੰਜਾਬ

punjab

ETV Bharat / city

ਬਿਹਾਰ ਦਾ ਸਾਬਕਾ ਡਿਪਟੀ ਸੀਐੱਮ ਦਾ ਆਇਆ ਕਿਸਾਨਾਂ ਲਈ ਵੱਡਾ ਬਿਆਨ - ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ

ਚੰਡੀਗੜ੍ਹ: ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਵਲੋਂ ਕਿਸਾਨਾਂ ਬਾਰੇ ਟਵੀਟ ਕੀਤਾ ਗਿਆ ਹੈ। ਉਨ੍ਹਾਂ ਨੇ ਆਪਣੇ ਟਵੀਟ ਵਿਚ ਭਾਜਪਾ ਦੀ ਉਹੀ ਬੋਲੀ ਬੋਲੀ ਹੈ, ਜਿਸ ਦਾ ਭਾਜਪਾ ਦੀ ਕੇਂਦਰ ਸਰਕਾਰ ਵਲੋਂ ਸ਼ੁਰੂ ਤੋਂ ਹੀ ਅਲਾਪ ਅਲਾਪਿਆ ਜਾ ਰਿਹਾ ਹੈ।

ਕਿਸਾਨ ਅੰਦੋਲਨ ਨੂੰ ਲੈ ਕੇ ਬਿਹਾਰ ਦੇ ਸਾਬਕਾ ਡਿਪਟੀ ਸੀ.ਐੱਮ. ਨੇ ਕੀਤਾ ਟਵੀਟ, ਕਹੀ ਇਹ ਗੱਲ
ਕਿਸਾਨ ਅੰਦੋਲਨ ਨੂੰ ਲੈ ਕੇ ਬਿਹਾਰ ਦੇ ਸਾਬਕਾ ਡਿਪਟੀ ਸੀ.ਐੱਮ. ਨੇ ਕੀਤਾ ਟਵੀਟ, ਕਹੀ ਇਹ ਗੱਲ

By

Published : Sep 28, 2021, 10:56 AM IST

ਚੰਡ਼ੀਗੜ੍ਹ: ਕੇਂਦਰ ਸਰਕਾਰ (Central Government) ਵਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨਾਂ ਵਲੋਂ 27 ਸਤੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਸੀ, ਜਿਸ ਨੂੰ ਪੂਰੇ ਮੁਲਕ ਵਲੋਂ ਭਰਵਾਂ ਹੁੰਗਾਰਾ ਵੀ ਮਿਲਿਆ। ਕਿਸਾਨ ਪਿਛਲੇ 11 ਮਹੀਨਿਆਂ ਤੋਂ ਦਿੱਲੀ-ਹਰਿਆਣਾ (Delhi-Haryana) ਦੀਆਂ ਬਰੂਹਾਂ 'ਤੇ ਅਤੇ ਮੁਲਕ ਦੇ ਹੋਰਨਾਂ ਸੂਬਿਆਂ ਵਿਚ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਇਸ ਦੌਰਾਨ ਸਰਕਾਰ ਦੀ ਕਿਸਾਨਾਂ ਨਾਲ ਕਈ ਵਾਰ ਗੱਲਬਾਤ ਵੀ ਹੋਈ ਪਰ ਗੱਲ ਕਿਸੇ ਤਣ-ਪੱਤਣ ਨਾ ਲੱਗੀ।

ਸੁਸ਼ੀਲ ਕੁਮਾਰ ਮੋਦੀ ਨੇ ਕਿਸਾਨਾਂ ਬਾਰੇ ਕਹੀ ਇਹ ਗੱਲ੍ਹ

ਕਿਸਾਨਾਂ ਵਲੋਂ ਕੀਤੇ ਜਾ ਰਹੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ 'ਤੇ ਭਾਜਪਾ ਨੇਤਾਵਾਂ ਵਲੋਂ ਕਈ ਬਿਆਨ ਦਿੱਤੇ ਗਏ। ਹੁਣ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ (Former Deputy Chief Minister Sushil Kumar Modi) ਵਲੋਂ ਕਿਸਾਨਾਂ ਬਾਰੇ ਟਵੀਟ ਕੀਤਾ ਗਿਆ ਹੈ। ਉਨ੍ਹਾਂ ਨੇ ਆਪਣੇ ਟਵੀਟ ਵਿਚ ਲਿਖਿਆ ਹੈ, 'ਕਿਸਾਨ ਅੰਦੋਲਨ ਦੇ ਨੇਤਾ ਕੇਂਦਰ ਸਰਕਾਰ ਨਾਲ 11 ਦੌਰ ਦੀ ਗੱਲਬਾਤ ਵਿਚ ਇਹ ਨਹੀਂ ਦੱਸ ਸਕੇ ਕਿ ਖੇਤੀ ਕਾਨੂੰਨਾਂ ਵਿਚ 'ਕਾਲਾ' ਕੀ ਹੈ? ਉਨ੍ਹਾਂ ਅੱਗੇ ਲਿਖਿਆ, 'ਕਥਿਤ ਅੰਦੋਲਨ ਦੇ ਨਾਂ 'ਤੇ ਦੇਸ਼ ਵਿਚ ਕੋਰੋਨਾ ਤੋਂ ਉਭਰਦੀ ਅਰਥਵਿਵਸਥਾ (Economy) ਦੀ ਲੈਅ ਤੋੜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹ ਕਦੇ ਵੀ ਸਫਲ ਨਹੀਂ ਹੋਵੇਗੀ।

ਸਾਬਕਾ ਡਿਪਟੀ ਸੀ.ਐੱਮ. ਨੇ ਤਿੰਨ ਖੇਤੀ ਕਾਨੂੰਨਾਂ ਦੇ ਗਾਏ ਸੋਹਲੇ

ਬਿਹਾਰ ਦੇ ਡਿਪਟੀ ਸੀ.ਐੱਮ. (Former Deputy CM) ਨੇ ਇਸ ਦੇ ਨਾਲ ਦੂਜਾ ਟਵੀਟ ਕੀਤਾ, ਜਿਸ ਵਿਚ ਉਨ੍ਹਾਂ ਲਿਖਿਆ, ਬਿਹਾਰ ਅਤੇ ਦੇਸ਼ ਦੇ ਲਗਭਗ ਸਾਰੇ ਸੂਬਿਆਂ ਵਿਚ ਸੱਚੇ-ਸ਼ਾਂਤੀ ਪਸੰਦ ਕਿਸਾਨਾਂ ਨੇ ਵਿਰੋਧੀ ਧਿਰ ਦੇ 'ਭਾਰਤ ਬੰਦ' ਨੂੰ ਨਕਾਰ ਕੇ ਫਿਰ ਸਾਫ ਕਰ ਦਿੱਤਾ ਕਿ ਉਹ ਮੰਡੀ ਤੋਂ ਆਜ਼ਾਦੀ ਦਾ ਬਦਲ ਦੇਣ ਵਾਲੇ ਖੇਤੀ ਕਾਨੂੰਨਾਂ ਦੇ ਵਿਰੁੱਧ ਬਿਲਕੁਲ ਨਹੀਂ ਹਨ। ਮੋਦੀ-ਸਰਕਾਰ ਦੀ ਨੀਤੀ ਅਤੇ ਨੀਅਤ 'ਤੇ ਭਰੋਸਾ ਰੱਖਣ ਵਾਲੇ ਅੰਨਦਾਤਿਆਂ ਦਾ ਧੰਨਵਾਦ।

ਪਹਿਲਾਂ ਵੀ ਭਾਜਪਾ ਦੇ ਕਈ ਨੇਤਾ ਦੇ ਚੁੱਕੇ ਨੇ ਅਜਿਹੇ ਬਿਆਨ

ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਭਾਜਪਾ ਨੇਤਾਵਾਂ ਵਲੋਂ ਕਿਸਾਨਾਂ ਵਿਰੁੱਧ ਬਿਆਨ ਦਿੱਤੇ ਜਾਂਦੇ ਰਹੇ ਹਨ। ਕੇਂਦਰੀ ਖੇਤੀਬਾੜੀ (Central Agriculture) ਮੰਤਰੀ ਨਰਿੰਦਰ ਸਿੰਘ ਤੋਮਰ (Minister Narinder Singh Tomar) ਵਲੋਂ ਵੀ ਕਿਸਾਨਾਂ ਬਾਰੇ ਬਿਆਨ ਦਿੱਤੇ ਗਏ ਹਨ ਤੇ ਇਸੇ ਤਰਜ 'ਤੇ ਭਾਜਪਾ ਦੇ ਕਈ ਨੇਤਾਵਾਂ ਵਲੋਂ ਕਿਸਾਨਾਂ ਖਿਲਾਫ ਬੋਲਿਆ ਜਾਂਦਾ ਹੈ।

ਦੱਸਣਯੋਗ ਹੈ ਕਿ ਕਿਸਾਨਾਂ ਵਲੋਂ 27 ਸਤੰਬਰ ਦੇ ਭਾਰਤ ਬੰਦ ਨੂੰ ਵਿਰੋਧੀ ਪਾਰਟੀਆਂ ਅਤੇ ਲੋਕਾਂ ਵਲੋਂ ਪੂਰਾ ਸਮਰਥਨ ਮਿਲਿਆ। ਪੰਜਾਬ ਵਿਚ ਤਾਂ ਕਈ ਥਾਈਂ ਪੁਲਿਸ ਮੁਲਾਜ਼ਮਾਂ ਵਲੋਂ ਲੰਗਰ ਵਰਤਾਇਆ ਗਿਆ। ਥਾਂ-ਥਾਂ ਕਿਸਾਨਾਂ ਵਲੋਂ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿੱਥੇ ਬੀਬੀਆਂ ਬੱਚੇ, ਬਜ਼ੁਰਗਾਂ ਵਲੋਂ ਵੱਡੀ ਗਿਣਤੀ ਵਿਚ ਪਹੁੰਚ ਕੇ ਆਪਣੀ ਹਾਜ਼ਰੀ ਲਵਾਈ ਗਈ।

ਇਹ ਵੀ ਪੜ੍ਹੋ-ਚੱਕਰਵਾਤੀ ਤੂਫਾਨ "ਗੁਲਾਬ" ਨੇ ਮਚਾਈ ਤਬਾਹੀ, ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ 'ਚ ਭਾਰੀ ਮੀਂਹ ਨੂੰ ਲੈਕੇ ਹਾਈ ਅਲਰਟ ਜਾਰੀ

ABOUT THE AUTHOR

...view details