ਪੰਜਾਬ

punjab

ETV Bharat / city

ਕੇਂਦਰ ਵਲੋਂ ਦੇਰੀ ਨਾਲ ਵੈਕਸੀਨ ਭੇਜਣ ਕਾਰਨ ਲੋਕ ਹੋ ਰਹੇ ਖੱਜਲ ਖੁਆਰ:ਸਿਹਤ ਮੰਤਰੀ - ਦੇਰੀ ਨਾਲ ਵੈਕਸੀਨ ਭੇਜਣ ਕਾਰਨ

ਸੂਬੇ ਚ ਕੋਰੋਨਾ ਵੈਕਸੀਨ ਦੀ ਘਾਟ ਨੂੰ ਲੈਕੇ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਕੇਂਦਰ ਸਰਕਾਰ ਤੇ ਜੰਮ ਕੇ ਨਿਸ਼ਾਨੇ ਸਾਧੇ ਹਨ।ਬਲਬੀਰ ਸਿੱਧੂ ਨੇ ਕਿਹਾ ਕਿ ਕੇਂਦਰ ਵਲੋਂ ਵੈਕਸੀਨ ਦੇਰੀ ਨਾਲ ਭੇਜੀ ਜਾ ਰਹੀ ਹੈ ਜਿਸ ਕਰਕੇ ਸੂਬੇ ਦੇ ਲੋਕ ਵੈਕਸੀਨ ਲਗਵਾਉਣ ਦੇ ਲਈ ਖੱਜਲ ਖੁਆਰ ਹੋ ਰਹੇ ਹਨ।

ਕੇਂਦਰ ਵਲੋਂ ਦੇਰੀ ਨਾਲ ਵੈਕਸੀਨ ਭੇਜਣ ਕਾਰਨ ਲੋਕ ਹੋ ਰਹੇ ਖੱਜਲ ਖੁਆਰ:ਸਿਹਤ ਮੰਤਰੀ

By

Published : May 20, 2021, 9:32 PM IST

ਚੰਡੀਗੜ੍ਹ:ਮੁੱਖਮੰਤਰੀ ਦੀ ਅਗਵਾਈ ‘ਚ ਹੋਈ ਕੋਵਿਡ ਰੀਵਿਊ ਕਮੇਟੀ ਦੀ ਮੀਟਿੰਗ ਤੋਂ ਬਾਅਦ ਸਿਹਤ ਮੰਤਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੋਰੋਨਾ ਦੀ ਦੁੂਜੀ ਲਹਿਰ ਤੋਂ ਬਚਾਅ ਲਈ ਪਿੰਡਾਂ ਚ ਵੱਡੇ ਪੱਧਰ ਤੇ ਸਮਾਜ ਸੇਵੀ ਸੰਸਥਾਵਾ ਦੀ ਮਦਦ ਨਾਲ ਕੰਮ ਕੀਤਾ ਜਾ ਰਿਹਾ ਹੈ।

ਕੇਂਦਰ ਵਲੋਂ ਦੇਰੀ ਨਾਲ ਵੈਕਸੀਨ ਭੇਜਣ ਕਾਰਨ ਲੋਕ ਹੋ ਰਹੇ ਖੱਜਲ ਖੁਆਰ:ਸਿਹਤ ਮੰਤਰੀ

ਉਨ੍ਹਾਂ ਕਿਹਾ ਕਿ ਆਸ਼ਾ ਵਰਕਰਾਂ ਸਣੇ ਡਿਸਪੈਂਸਰੀਆਂ ਵਿੱਚ ਡਾਕਟਰਾਂ ਦੀ ਕਮੀ ਨੂੰ ਪੂਰਾ ਕੀਤਾ ਜਾ ਰਿਹਾ ਹੈ।ਸਿੱਧੂ ਨੇ ਕਿਹਾ ਕਿ ਸੂਬੇ ਚ ਬਾਕੀ ਪਾਬੰਦੀਆਂ ਪਹਿਲਾਂ ਦੀ ਤਰ੍ਹਾਂ ਹੀ ਰਹਿਣਗੀਆਂ।

ਬਲਬੀਰ ਸਿੱਧੂ ਨੇ ਕਿਹਾ ਕਿਾ ਬਲੈਕ ਫ਼ੰਗਸ ਦੇ ਸੂਬੇ ਵਿੱਚ ਆਏ ਕੇਸਾਂ ਉੱਪਰ ਠੱਲ ਪਾਉਣ ਲਈ ਪ੍ਰੋਫੈਸਰ ਕੇ ਕੇ ਤਲਵਾੜ ਦੀ ਡਿਊਟੀ ਲਗਾਈ ਗਈ ਹੈ ਅਤੇ ਸੂਬੇ ਵਿੱਚ 5/10 ਕੇਸ ਹਨ ਜਿਸਦੀ ਦਵਾਈ ਸਬੰਧੀ ਵੀ ਚਰਚਾ ਹੋਈ ਹੈ।

ਬਲਬੀਰ ਸਿੱਧੂ ਨੇ ਵੈਕਸੀਨ ਦੇ ਮੁੱਦੇ ਨੂੰ ਲੈਕੇ ਕੇਂਦਰ ਸਰਕਾਰ ਤੇ ਸਵਾਲ ਖੜ੍ਹੇ ਕੀਤੇ ਹਨ।ਉਨ੍ਹਾਂ ਕਿਹਾ ਹੈ ਕਿ ਵੈਕਸੀਨ ਜਿੰਨੀ ਆ ਹੀ ਹੈ ਉਹ ਲਗਾਈ ਜਾ ਰਹੀ ਹੈ ਅਤੇ ਇਹ ਸਮੱਸਿਆ ਪੀਐਮ ਮੋਦੀ ਦੀ ਕੇਂਦਰ ਸਰਕਾਰ ਤੋਂ ਦੇਰੀ ਕਾਰਨ ਮਿਲ ਰਹੀ ਦਵਾਈਆਂ ਕਾਰਨ ਹੋ ਰਹੀ ਹੈ।ਤ੍ਰਿਪਤ ਬਾਜਵਾ ਵਲੋਂ ਦਿੱਤੇ ਗਏ ਬਿਆਨ ਬਾਬਤ ਜਦੋ ਬਲਬੀਰ ਸਿੱਧੂ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਪਿੰਡਾਂ ਵਿਚ ਕੋਰੋਨਾ ਮੋਦੀ ਸਰਕਾਰ ਵਲੋਂ ਕਿਸਾਨਾਂ ਦੀ ਮੰਗਾਂ ਨਾ ਮੰਨਣ ਕਾਰਨ ਫੈਲਿਆ ਹੈ ਕਿਉਂਕਿ ਕਿਸਾਨ ਇੱਕ ਸਾਲ ਤੋਂ ਧਰਨੇ ਉੱਪਰ ਬੈਠੇ ਹਨ ਜੇ ਮੋਦੀ ਕਿਸਾਨਾਂ ਪ੍ਰਤੀ ਗੰਭੀਰ ਹੁੰਦੇ ਤਾਂ ਅੱਜ ਇਹ ਹਾਲਤ ਨਾ ਹੁੰਦੇ।

ਇਹ ਵੀ ਪੜੋ:ਕੋਰੋਨਾ ਕਾਰਨ ਅਨਾਥ ਹੋਏ ਬੱਚਿਆਂ ਤੇ ਕਮਾਊ ਜੀਅ ਗੁਆਉਣ ਵਾਲੇ ਪਰਿਵਾਰਾਂ ਨੂੰ 1500 ਪੈਨਸ਼ਨ ਦਾ ਐਲਾਨ

ABOUT THE AUTHOR

...view details