ਹੈਦਰਾਬਾਦ:ਟੈਲੀਕਾਮ ਕੰਪਨੀਆਂ ਵੱਖ-ਵੱਖ ਕੀਮਤਾਂ ਦੇ ਨਾਲ ਕਈ ਪੋਸਟਪੇਡ ਪਲਾਨ ਪੇਸ਼ ਕਰਦੀਆਂ ਹਨ। ਯੂਜ਼ਰਜ਼ ਵਿਅਕਤੀਗਤ (ਇੱਕ ਮੈਂਬਰ ਲਈ) ਤੇ ਪਰਿਵਾਰਕ ਯੋਜਨਾ (1 ਤੋਂ ਵੱਧ ਯੂਜ਼ਰਜ਼) ਵਿੱਚੋਂ ਇੱਕ ਦੀ ਚੋਣ ਕਰ ਸਕਦੇ ਹਨ। ਜੇਕਰ ਤੁਸੀਂ ਕਾਫੀ ਲਾਭਾਂ ਵਾਲੇ ਮਿਡ-ਰੇਂਜ ਪੋਸਟਪੇਡ ਪਲਾਨ ਦੀ ਤਲਾਸ਼ ਕਰ ਰਹੇ ਹੋ ਤਾਂ ਅਸੀਂ ਤੁਹਾਡੇ ਲਈ ਇਕ ਸੂਚੀ ਲੈ ਕੇ ਆਏ ਹਾਂ। ਇੱਥੇ ਅਸੀਂ ਜੀਓ, ਏਅਰਟੈੱਲ ਤੇ ਵੋਡਾਫੋਨ ਆਈਡੀਆ ਦੇ ਪੋਸਟਪੇਡ ਪਲਾਨ ਦੀ ਕੀਮਤ ਬਾਰੇ ਦੱਸਿਆ ਹੈ।
ਏਅਰਟੈੱਲ ਦਾ ₹ 999 ਦਾ ਫੈਮਿਲੀ ਇਨਫਿਨਿਟੀ ਪਲਾਨਏਅਰਟੈੱਲ ਦਾ ₹999 ਦਾ ਫੈਮਿਲੀ ਇਨਫਿਨਿਟੀ ਪਲਾਨ ਹੈ, ਜਿਸ ਵਿੱਚ ਤੁਹਾਨੂੰ ਹਰ ਮਹੀਨੇ 150 ਜੀਬੀ ਡਾਟਾ ਦਿੱਤਾ ਜਾਂਦਾ ਹੈ। ਖਾਸ ਗੱਲ ਇਹ ਹੈ ਕਿ ਯੂਜ਼ਰਸ ਨੂੰ 200 ਜੀਬੀ ਡਾਟਾ ਰੋਲਓਵਰ ਦੀ ਸਹੂਲਤ ਵੀ ਮਿਲਦੀ ਹੈ। ਪਲਾਨ 'ਚ ਅਨਲਿਮਟਿਡ ਕਾਲਿੰਗ ਤੇ 100 SMS ਪ੍ਰਤੀਦਿਨ ਦਿੱਤੇ ਗਏ ਹਨ।
ਇਸ ਵਿੱਚ ਖਾਸ ਗੱਲ ਇਹ ਹੈ ਕਿ ਇਸ ਵਿੱਚ ਤੁਹਾਨੂੰ ਇੱਕ ਰੈਗੂਲਰ ਸਿਮ ਕਾਰਡ ਤੇ 2 ਵਾਧੂ ਸਿਮ (ਸਿਰਫ ਵੌਇਸ ਕਾਲਿੰਗ ਦੇ ਨਾਲ) ਦਿੱਤੇ ਜਾਂਦੇ ਹਨ। ਜਿਸ ਵਿੱਚ ਵਾਇਸ ਕਾਲ ਦੀ ਸੁਵਿਧਾ ਦਿੱਤੀ ਗਈ ਹੈ।ਜੀਓ ਦਾ 799 ਰੁਪਏ ਦਾ ਪੋਸਟਪੇਡ ਪਲਾਨJio ਦੇ ₹799 ਵਾਲੇ ਪਲਾਨ ਦੇ ਨਾਲ ਦੋ ਵਾਧੂ ਸਿਮ ਕਾਰਡ ਦਿੱਤੇ ਗਏ ਹਨ। ਇਸ ਪਲਾਨ 'ਚ ਕੁੱਲ 150 ਜੀਬੀ ਡਾਟਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 200 ਜੀਬੀ ਡਾਟਾ ਰੋਲਓਵਰ ਦੀ ਸਹੂਲਤ ਵੀ ਹੈ। ਇਸ 'ਚ ਅਨਲਿਮਟਿਡ ਵਾਇਸ ਕਾਲਿੰਗ ਦੇ ਨਾਲ ਰੋਜ਼ਾਨਾ 100 SMS ਦਿੱਤੇ ਜਾਂਦੇ ਹਨ।
ਇਸ ਦੇ ਨਾਲ ਹੀ ਤੁਹਾਨੂੰ Netflix, Amazon Prime ਅਤੇ Disney Plus Hotstar ਵਰਗੇ OTT ਪਲੇਟਫਾਰਮ ਦੀ ਮੈਂਬਰਸ਼ਿਪ ਮਿਲਦੀ ਹੈ।Vi ਦਾ ₹699 ਦਾ ਪਲਾਨਵੋਡਾਫੋਨ-ਆਈਡੀਆ ਕੋਲ ₹ 699 ਦੇ ਪੋਸਟਪੇਡ ਪਲਾਨ ਦੀ ਕੀਮਤ ਹੈ। ਇਹ ਸਿੰਗਲ ਯੂਜ਼ਰ ਤੇ ਪਰਿਵਾਰਕ ਯੂਜ਼ਰਜ਼ ਦੋਵਾਂ ਲਈ ਉਪਲਬਧ ਹੈ। ₹ 699 ਦੇ ਪਰਿਵਾਰਕ ਪਲਾਨ 'ਚ ਤੁਹਾਨੂੰ 80 GB ਡੇਟਾ ਦਿੱਤਾ ਜਾਂਦਾ ਹੈ ਅਤੇ ਦੋ ਲੋਕ ਇਸਦੀ ਵਰਤੋਂ ਕਰ ਸਕਦੇ ਹਨ। ਇਸ ਵਿੱਚ ਪ੍ਰਾਇਮਰੀ ਲਈ 40GB ਤੇ ਸੈਕੰਡਰੀ ਯੂਜ਼ਰਜ਼ ਲਈ 40GB ਹੋਵੇਗਾ। ਯੂਜ਼ਰਜ਼ ਨੂੰ ਅਨਲਿਮਟਿਡ ਕਾਲਿੰਗ ਤੇ 3000 SMS ਦੀ ਸਹੂਲਤ ਵੀ ਮਿਲਦੀ ਹੈ।
ਇਹ ਵੀ ਪੜ੍ਹੋ:ਜਾਣੋ ਇੱਕ ਅਜਿਹੇ ਖਤਰਨਾਕ ਮੋਬਾਇਲ ਨੰਬਰ ਬਾਰੇ, ਜਿਸ ਨੇ ਲਈਆਂ ਕਈਆਂ ਦੀਆਂ ਜਾਨਾਂ