ਪੰਜਾਬ

punjab

ETV Bharat / city

ਚੱਲ ਰਹੇ ਕਬੱਡੀ ਮੈਚ ਦੌਰਾਨ ਨੌਜਵਾਨਾਂ ਨੇ ਕੀਤੀ ਹਵਾਈ ਫਾਇਰਿੰਗ - ਹਵਾਈ ਫਾਇਰਿੰਗ

ਥਾਣਾ ਦਿਆਲਪੁਰਾ ਅਧੀਨ ਪੈਂਦੇ ਪਿੰਡ ਕੋਠਾ ਗੁਰੂ ਕੇ ਵਿਖੇ ਚੱਲ ਰਹੇ ਕਬੱਡੀ ਟੂਰਨਾਮੈਂਟ ਦੌਰਾਨ ਦੋ ਟੀਮਾਂ ਵਿਚਕਾਰ ਹੋਈ ਬਹਿਸਬਾਜ਼ੀ ਤੋਂ ਬਾਅਦ ਇਕ ਟੀਮ ਦੇ ਸਮਰਥਕ ਵੱਲੋਂ ਗਰਾਊਂਡ 'ਚ ਆ ਕੇ ਹਵਾਈ ਫਾਇਰ ਕਰ ਦਿੱਤੇ।

ਚੱਲ ਰਹੇ ਕਬੱਡੀ ਮੈਚ ਦੌਰਾਨ ਨੌਜਵਾਨਾਂ ਨੇ ਕੀਤੀ ਹਵਾਈ ਫਾਇਰਿੰਗ
ਚੱਲ ਰਹੇ ਕਬੱਡੀ ਮੈਚ ਦੌਰਾਨ ਨੌਜਵਾਨਾਂ ਨੇ ਕੀਤੀ ਹਵਾਈ ਫਾਇਰਿੰਗ

By

Published : Mar 31, 2022, 2:30 PM IST

ਬਠਿੰਡਾ: ਥਾਣਾ ਦਿਆਲਪੁਰਾ ਅਧੀਨ ਪੈਂਦੇ ਪਿੰਡ ਕੋਠਾ ਗੁਰੂ ਕੇ ਵਿਖੇ ਚੱਲ ਰਹੇ ਕਬੱਡੀ ਟੂਰਨਾਮੈਂਟ ਦੌਰਾਨ ਦੋ ਟੀਮਾਂ ਵਿਚਕਾਰ ਹੋਈ ਬਹਿਸਬਾਜ਼ੀ ਤੋਂ ਬਾਅਦ ਇਕ ਟੀਮ ਦੇ ਸਮਰਥਕ ਵੱਲੋਂ ਗਰਾਊਂਡ 'ਚ ਆ ਕੇ ਹਵਾਈ ਫਾਇਰ ਕਰ ਦਿੱਤੇ। ਇਸ ਦੌਰਾਨ ਲੋਕਾਂ ਵੱਲੋਂ ਹਵਾਈ ਫਾਇਰ ਕਰਨ ਵਾਲਿਆਂ ਦੀ ਚੰਗੀ ਕੁਟਮਾਰ ਕੀਤੀ ਇਸ ਤੋਂ ਬਾਅਦ ਪੁਲਿਸ ਹਵਾਲੇ ਕਰ ਦਿੱਤਾ। ਐਸਐਸਪੀ ਬਠਿੰਡਾ ਅਵਨੀਤ ਕੌਰ ਕੌਂਡਲ ਨੇ ਦੱਸਿਆ ਕਿ ਪੁਲਿਸ ਨੇ ਹਵਾਈ ਫਾਇਰ ਕਰਨ ਵਾਲੇ ਨੌ ਲੋਕਾਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ।

ਚੱਲ ਰਹੇ ਕਬੱਡੀ ਮੈਚ ਦੌਰਾਨ ਨੌਜਵਾਨਾਂ ਨੇ ਕੀਤੀ ਹਵਾਈ ਫਾਇਰਿੰਗ

ਜਿਨ੍ਹਾਂ ਵਿਚੋਂ ਦੋ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਬਾਕੀਆਂ ਨੂੰ ਗ੍ਰਿਫ਼ਤਾਰ ਕਰ ਲਈ ਸੀ ਆਈ ਏ ਦੀਆਂ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਦੋ ਧਿਰਾਂ ਵਿਚਕਾਰ ਟੂਰਨਾਮੈਂਟ ਚੱਲ ਰਿਹਾ ਸੀ। ਇਸ ਦੌਰਾਨ ਨੌਜਵਾਨਾਂ ਵੱਲੋਂ ਆ ਕੇ ਫਾਇਰਿੰਗ ਕੀਤੀ ਗਈ ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਹਿ ਗਿਆ ਉਨ੍ਹਾਂ ਵੱਲੋਂ ਇਸ ਦੇ ਚਲਦੇ ਹੀ ਇਨ੍ਹਾਂ ਹਵਾਈ ਫਾਇਰ ਕਰਨ ਵਾਲੇ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ।

ਇਹ ਵੀ ਪੜ੍ਹੋ:ਵਿਦੇਸ਼ ਜਾ ਕੇ ਮੁੱਕਰੀ ਇੱਕ ਹੋਰ ਲਾੜੀ, ਕਰਜਦਾਰ ਪਤੀ ਦੀ ਵਿਜੋਗ ’ਚ ਮੌਤ

ABOUT THE AUTHOR

...view details