ਬਠਿੰਡਾ:ਕੋਰੋਨਾ ਕਾਲ ਨੇ ਜਿੱਥੇ ਆਮ ਲੋਕਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਉੱਥੇ ਹੀ ਕਈ ਲੋਕਾਂ ਨੂੰ ਆਪਣੇ ਸ਼ੌਂਕ ਛੱਡ ਘਰ ਚਲਾਉਣ ਲਈ ਅਜਿਹੇ ਕਿੱਤੇ ਅਪਣਾਉਣੇ ਪਏ ਤਾਂ ਜੋ ਉਨ੍ਹਾਂ ਨੂੰ ਦੋ ਵਕਤ ਦੀ ਰੋਟੀ ਦਾ ਪ੍ਰਬੰਧ ਹੋ ਸਕੇ। ਬਠਿੰਡਾ ਦੇ ਬਲਰਾਜ ਨਗਰ ਦਾ ਰਹਿਣ ਵਾਲਾ ਗੈਰੀ ਖ਼ਾਨ ਜੋ ਕਿਸੇ ਸਮੇਂ ਜਾਗਰਣ ਵਿੱਚ ਭਜਨ ਗਾਉਂਦਾ ਸੀ ਪਰ ਕੋਰੋਨਾ ਕਾਲ ਦੌਰਾਨ ਜਾਗਰਣ ਬੰਦ ਹੋ ਗਏ ਜਿਸ ਕਾਰਨ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਹੋਣਾ ਕਾਫੀ ਔਖਾ ਹੋ ਗਿਆ ਜਿਸ ਕਾਰਨ ਉਨ੍ਹਾਂ ਨੇ ਆਟੋ ਰਿਕਸ਼ਾ ਚਲਾਉਣਾ ਸ਼ੁਰੂ ਕਰ ਦਿੱਤਾ।
ਘਰ ਦੇ ਹਲਾਤਾਂ ਦੇ ਕਾਰਨ ਵੀ ਉਨ੍ਹਾਂ ਨੇ ਆਪਣੇ ਸ਼ੌਕ ਨੂੰ ਮਰਨ ਨਹੀਂ ਦਿੱਤਾ। ਗੈਰੀ ਖਾਨ ਨੇ ਆਪਣੇ ਸ਼ੌਕ ਨੂੰ ਪੂਰਾ ਕਰਨ ਦੇ ਲਈ ਆਟੋ ਵਿੱਚ ਹੀ ਬਾਜਾਂ ਰੱਖ ਲਿਆ ਅਤੇ ਫ੍ਰੀ ਟਾਈਮ ਵਿੱਚ ਆਪਣਾ ਰਿਆਜ਼ ਲਗਾਤਾਰ ਕਰਦੇ ਰਹੇ। ਗੈਰੀ ਖਾਨ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਸ ਵੱਲੋਂ ਆਪਣੇ ਗਾਉਣ ਦੇ ਸ਼ੌਕ ਨੂੰ ਜਾਰੀ ਰੱਖਣ ਲਈ ਜਿੱਥੇ ਵੱਡਾ ਸੰਘਰਸ਼ ਕੀਤਾ ਉੱਥੇ ਹੀ ਘਰ ਦੇ ਹਾਲਾਤਾਂ ਨੂੰ ਵੇਖਦੇ ਹੋਏ ਆਟੋ ਚਲਾ ਕੇ ਘਰ ਦਾ ਗੁਜ਼ਾਰਾ ਕਰ ਰਿਹਾ ਹੈ।
ਗੈਰੀ ਖਾਨ ਨੇ ਅੱਗੇ ਦੱਸਿਆ ਕਿ ਉਸ ਵੱਲੋਂ ਕੋਰੋਨਾ ਕਾਲ ਤੋਂ ਪਹਿਲਾਂ ਜਾਗਰਣ ਵਿੱਚ ਭਜਨ ਗਾਏ ਜਾਂਦੇ ਸਨ ਅਤੇ ਇਸ ਦੇ ਨਾਲ ਉਹ ਪਾਰਲਰ ਚ ਕੰਮ ਕਰਦਾ ਸੀ ਪਰ ਕੋਰੋਨਾ ਕਾਲ ਤੋਂ ਬਾਅਦ ਜਾਗਰਨ ਅਤੇ ਪਾਰਲਰ ਦਾ ਕੰਮ ਬੰਦ ਹੋਣ ਤੋਂ ਬਾਅਦ ਉਸ ਨੇ ਆਪਣੇ ਘਰ ਦੇ ਗੁਜ਼ਾਰੇ ਲਈ ਆਟੋ ਖ਼ਰੀਦ ਲਿਆ ਪਰ ਕਿਤੇ ਨਾ ਕਿਤੇ ਉਨ੍ਹਾਂ ਨੇ ਆਪਣੇ ਗਾਉਣ ਦੇ ਸ਼ੌਕ ਨੂੰ ਜਾਰੀ ਰੱਖਣ ਲਈ ਬਾਜੇ ਨੂੰ ਆਪਣੇ ਆਟੋ ਵਿੱਚ ਹੀ ਰੱਖ ਲਿਆ ਅਤੇ ਫਰੀ ਟਾਇਮ ਵਿਚ ਉਹ ਇਸ ਬਾਜੇ ਤੇ ਰਿਆਜ਼ ਕਰਦਾ ਹੈ।