ਪੰਜਾਬ

punjab

ETV Bharat / city

ਨਸ਼ੇ ਨੇ ਲਈ ਇੱਕ ਹੋਰ ਪਰਿਵਾਰ ਦੇ ਲਾਡਲੇ ਪੁੱਤਰ ਦੀ ਜਾਨ - Youth dies of drug overdose

ਬਠਿੰਡਾ ਦੇ ਪਿੰਡ ਝੁੱਬਾ ਵਿੱਚ ਇੱਕ ਹੋਰ ਨੌਜਵਾਨ ਦੀ ਚਿੱਟੇ ਕਾਰਨ ਮੌਤ ਹੋ ਗਈ। ਮ੍ਰਿਤਕ ਇਕਬਾਲ ਦੇ ਪਿਤਾ ਦਾ ਕਹਿਣਾ ਹੈ ਕਿ ਅਸੀਂ ਕਈ ਵਾਰ ਨਸ਼ਾ ਵੇਚਣ ਵਾਲਿਆਂ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਪਰ ਸਾਡੀ ਕੋਈ ਵੀ ਸੁਣਵਾਈ ਨਹੀਂ ਸਾਡੇ ਪਿੰਡ ਦੇ ਵਿੱਚ ਸ਼ਰ੍ਹੇਆਮ ਚਿੱਟੇ ਦਾ ਵਪਾਰ ਹੋ ਰਿਹਾ ਹੈ।

Another family beloved son's life for drugs
ਨਸ਼ੇ ਨੇ ਲਈ ਇੱਕ ਹੋਰ ਪਰਿਵਾਰ ਦੇ ਲਾਡਲੇ ਪੁੱਤਰ ਦੀ ਜਾਨ

By

Published : Jun 21, 2022, 11:15 AM IST

ਬਠਿੰਡਾ:ਜ਼ਿਲ੍ਹੇ ਦੇ ਪਿੰਡ ਝੁੱਬਾ ਵਿੱਚ ਪਿੰਡ ਦੇ ਨੌਜਵਾਨਾਂ ਵੱਲੋਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਚਿੱਟਾ ਫਰੰਟ ਕਲੱਬ ਬਣਾਇਆ ਗਿਆ ਸੀ। ਜਿਸ ਵਿੱਚ ਲਗਾਤਾਰ ਪਿੰਡ ਚਾਰੇ ਪਾਸੇ ਨਾਕੇ ਲਾ ਕੇ ਆਉਣ ਜਾਣ ਵਾਲਿਆਂ ਦੀ ਤਲਾਸ਼ੀ ਲਈ ਜਾਂਦੀ ਸੀ ਜਾਂ ਸ਼ੱਕੀ ਬੰਦਿਆਂ ਨੂੰ ਘੇਰਿਆ ਜਾਂਦਾ ਸੀ। ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਤੋਂ ਬਾਅਦ ਕਿਸੇ ਵਿਅਕਤੀ ਕੋਲੋਂ ਗੋਲੀਆਂ ਜਾਂ ਚਿੱਟਾ ਮਿਲ ਜਾਂਦਾ ਤਾਂ ਪੁਲਿਸ ਨੂੰ ਵੀ ਫੜ੍ਹਾਇਆ ਜਾਂਦਾ ਸੀ ਅਤੇ ਕਈ ਨਸ਼ਾ ਤਰਸ ਵਿਅਕਤੀਆਂ ਉੱਤੇ ਪਰਚੇ ਵੀ ਦਰਜ ਕੀਤੇ ਪਰ ਫਿਰ ਵੀ ਇਕਬਾਲ ਸਿੰਘ ਜੋ ਚਿੱਟੇ ਦਾ ਆਦੀ ਸੀ ਬੀਤੇ ਇੱਕ-ਦੋ ਮਹੀਨੇ ਪਹਿਲਾਂ ਚਿੱਟੇ ਦੇ ਨਸ਼ੇ ਦੀ ਬਲੀ ਚੜ੍ਹ ਗਿਆ।

ਇਕਬਾਲ ਦੇ ਬਾਪ ਦਾ ਕਹਿਣਾ ਹੈ ਕਿ ਅਸੀਂ ਕਈ ਵਾਰ ਨਸ਼ਾ ਵੇਚਣ ਵਾਲਿਆਂ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਪਰ ਸਾਡੀ ਕੋਈ ਵੀ ਸੁਣਵਾਈ ਨਹੀਂ ਸਾਡੇ ਪਿੰਡ ਦੇ ਵਿੱਚ ਸ਼ਰ੍ਹੇਆਮ ਚਿੱਟੇ ਦਾ ਵਪਾਰ ਹੋ ਰਿਹਾ ਹੈ। ਜੇ ਗੱਲ ਕਰੀਏ ਨਸ਼ਾ ਚਿੱਟਾ ਫਰੰਟ ਅਤੇ ਕਿਸਾਨ ਜਥੇਬੰਦੀਆਂ ਨੇ ਉਪਰਾਲਾ ਕੀਤਾ ਤਾਂ ਉਨ੍ਹਾਂ ਉੱਤੇ ਵੀ ਕੁੱਝ ਲੋਕਾਂ ਨੇ ਅਤੇ ਪੁਲਿਸ ਨੇ ਇਤਰਾਜ਼ ਕੀਤਾ ਹੈ।

ਨਸ਼ੇ ਨੇ ਲਈ ਇੱਕ ਹੋਰ ਪਰਿਵਾਰ ਦੇ ਲਾਡਲੇ ਪੁੱਤਰ ਦੀ ਜਾਨ

ਉਨ੍ਹਾਂ ਇਹ ਕਹਿ ਕੇ ਇੱਕ ਸਾਡਾ ਲਾਡਲਾ ਪੁੱਤਰ ਸੀ ਜੋ ਚਿੱਟੇ ਦੇ ਨਸ਼ੇ ਦੇ ਵਿੱਚ ਆਪ ਤਾਂ ਚਲਿਆ ਗਿਆ ਪਰ ਸਾਡੇ ਘਰ ਦਾ ਬੁਰਾ ਹਾਲ ਹੋ ਗਿਆ। ਮ੍ਰਿਤਕ ਦੇ ਮਾਂ-ਬਾਪ ਨੇ ਕਿਹਾ ਕਿ ਸਾਡੇ ਘਰ ਕੋਈ ਵੀ ਕਮਾਉਣ ਵਾਲਾ ਨਹੀਂ ਰਹਿ ਗਿਆ ਅਸੀਂ ਤਾਂ ਉਹ ਦੋਵੇਂ ਜੀਅ ਬਿਮਾਰ ਚੱਲ ਰਹੇ ਹਨ। ਸਾਡੇ ਮਕਾਨ ਦਾ ਵੀ ਬੁਰਾ ਹਾਲ ਦੋ ਕਮਰੇ ਟੁੱਟੇ ਫੁੱਟੇ ਹਨ ਜਿਨ੍ਹਾਂ ਵਿੱਚ ਅਸੀਂ ਗੁਜ਼ਾਰਾ ਕਰ ਰਹੇ ਹਾਂ।

ਚਿੱਟਾ ਫਰੰਟ ਕਲੱਬ ਦੇ ਪ੍ਰਧਾਨ ਨੇ ਕਿਹਾ ਕਿ ਸਾਡੇ ਪਿੰਡ ਦੇ ਵਿੱਚ ਚਿੱਟਾ ਸ਼ਰ੍ਹੇਆਮ ਵੇਚਿਆ ਜਾ ਰਿਹਾ ਹੈ। ਕਈ ਵਾਰ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਮਿਲੇ ਹਾਂ ਪਰ ਸਾਡੀ ਕੋਈ ਵੀ ਸੁਣਵਾਈ ਨਹੀਂ ਹੋਈ। ਇਸ ਪਿੰਡ ਵਿੱਚ ਦੱਸ ਤੋਂ ਪੰਦਰਾਂ ਨੌਜਵਾਨ ਚਿੱਟੇ ਦੀ ਬਲੀ ਚੜ੍ਹ ਗਏ ਹਨ। ਇੱਕ-ਦੋ ਵਾਰ ਅਸੀਂ ਥਾਣਾ ਨੰਦਗੜ੍ਹ ਦਾ ਅੱਗੇ ਧਰਨਾ ਵੀ ਲਾਇਆ ਪਰ ਪੁਲਿਸ ਨੇ ਸਾਡੇ ਉੱਤੇ ਪਰਚਾ ਕਰਨ ਦੀ ਧਮਕੀ ਵੀ ਦਿੱਤੀ ਪਰ ਨਸ਼ਾ ਤਸਕਰ ਅਜੇ ਵੀ ਨਸ਼ਾ ਵੇਚ ਰਹੇ ਹਨ। ਜਿਨ੍ਹਾਂ ਮਾਪਿਆਂ ਦਾ ਲਾਡਲਾ ਪੁੱਤਰ ਚਲਿਆ ਗਿਆ, ਉਨ੍ਹਾਂ ਦਾ ਕੀ ਹਾਲ ਹੋਵੇਗਾ। ਜਿੱਥੇ ਸਰਕਾਰਾਂ ਚਿੱਟਾ ਰੋਕਣ ਅਤੇ ਵੱਡੇ ਵੱਡੇ ਵਾਅਦੇ ਕਰਦੀਆਂ ਹਨ ਪਰ ਉਹ ਸਾਰੇ ਵਾਅਦੇ-ਵਾਅਦੇ ਹੀ ਹੁੰਦੇ ਹਨ ਉਹ ਪੂਰੇ ਨਹੀਂ ਹੁੰਦੇ। ਉਹਨਾਂ ਦੱਸਿਆ ਪੱਖੋਵਾਲ ਦਾ ਪਰਿਵਾਰ ਦਿਹਾੜੀ ਕਰਕੇ ਗੁਜ਼ਾਰਾ ਕਰਨ ਵਾਲਾ ਪਰਿਵਾਰ ਸੀ। ਇਸ ਦੌਰਾਨ ਉਹਨਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਨਸ਼ਾ ਤਸਕਰ ਉੱਤੇ ਨੱਥ ਪਾਈ ਜਾਵੇ ਤਾਂ ਜੋ ਨੌਜਵਾਨਾਂ ਨੂੰ ਨਸ਼ੇ ਦੀ ਬਲੀ ਚੜ੍ਹਨ ਤੋਂ ਰੋਕਿਆ ਜਾ ਸਕੇ।

ਇਹ ਵੀ ਪੜ੍ਹੋ :ਸੰਗਰੂਰ ਲੋਕ ਸਭਾ ਜ਼ਿਮਨੀ ਚੋਣ: ਬਾਹਰੀ ਲੋਕਾਂ ਨੂੰ ਜ਼ਿਲ੍ਹਾ ਛੱਡਣ ਦੇ ਹੁਕਮ, 23 ਜੂਨ ਨੂੰ ਵੋਟਿੰਗ

ABOUT THE AUTHOR

...view details