ਪੰਜਾਬ

punjab

ETV Bharat / city

ਸਿਰਫਿਰੇ ਨੌਜਵਾਨ ਨੇ ਤੇਜ਼ਧਾਰ ਹਥਿਆਰਾਂ ਨਾਲ ਨਵ ਵਿਆਹੁਤਾ ਦਾ ਕੀਤਾ ਕਤਲ - ਤੇਜ਼ ਹਥਿਆਰ ਨਾਲ ਹਮਲਾ

ਤਲਵੰਡੀ ਸਾਬੋ ਵਿਖੇ ਇੱਕ ਨੌਜਵਾਨ ਨੇ ਨਵਵਿਆਹੀ ਲੜਕੀ ਮਨਪ੍ਰੀਤ ਕੌਰ ’ਤੇ ਤੇਜ਼ ਹਥਿਆਰ ਨਾਲ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ (Murder of newlyweds) ਉਤਾਰ ਦਿੱਤਾ। ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਹਮਲਾਵਰ ਨੌਜਵਾਨ ਚਰਨਜੀਤ ਸਿੰਘ ਚਰਨੀ ਨੇ ਖੁਦ ਦੇ ਵੀ ਤੇਜ਼ ਹਥਿਆਰ ਨਾਲ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।

ਨਵ ਵਿਆਹੁਤਾ ਦਾ ਕੀਤਾ ਕਤਲ
ਨਵ ਵਿਆਹੁਤਾ ਦਾ ਕੀਤਾ ਕਤਲ

By

Published : Mar 3, 2022, 7:21 AM IST

ਬਠਿੰਡਾ:ਇਤਿਹਾਸਕ ਨਗਰ ਤਲਵੰਡੀ ਸਾਬੋ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋ ਇੱਕ ਨੌਜਵਾਨ ਨੇ ਨਵ ਵਿਆਹੁਤਾ ਦਾ ਦਿਨ ਦਿਹਾੜੇ ਤੇਜ਼ ਹਥਿਆਰ ਨਾਲ ਹਮਲਾ ਕਰਕੇ ਕਤਲ (Murder of newlyweds) ਕਰ ਦਿੱਤਾ। ਘਟਨਾ ਤੋਂ ਬਾਅਦ ਨੌਜਵਾਨ ਨੇ ਆਪਣੇ ਵੀ ਕਿਰਚ ਮਾਰਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਨੌਜਵਾਨ ਜਖਮੀ ਹੋਣ ਕਾਰਨ ਉਸ ਨੂੰ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਤੋਂ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ।

ਇਹ ਵੀ ਪੜੋ:ਯੂਕਰੇਨ ਵਿੱਚ ਬਰਨਾਲਾ ਦੇ ਨੌਜਵਾਨ ਦੀ ਮੌਤ, ਘਰ ’ਚ ਮਾਤਮ

ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਦੇ ਭਾਈ ਡੱਲ ਸਿੰਘ ਪਾਰਕ ਨੇੜੇ ਉਸ ਸਮੇਂ ਦਹਿਸਤ ਦਾ ਮਾਹੋਲ ਬਣ ਗਿਆਂ ਜਦੋ ਇੱਕ ਨੌਜਵਾਨ ਨੇ ਨਵਵਿਆਹੀ ਲੜਕੀ ਮਨਪ੍ਰੀਤ ਕੌਰ ’ਤੇ ਤੇਜ਼ ਹਥਿਆਰ ਨਾਲ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਹਮਲਾਵਰ ਨੌਜਵਾਨ ਚਰਨਜੀਤ ਸਿੰਘ ਚਰਨੀ ਨੇ ਖੁਦ ਦੇ ਵੀ ਤੇਜ਼ ਹਥਿਆਰ ਨਾਲ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।

ਨਵ ਵਿਆਹੁਤਾ ਦਾ ਕੀਤਾ ਕਤਲ

ਮਾਮਲੇ ਦਾ ਨੇੜੇ ਦੇ ਲੋਕਾਂ ਨੂੰ ਪਤਾ ਲੱਗਦੇ ਉਹਨਾਂ ਥਾਣਾ ਤਲਵੰਡੀ ਸਾਬੋ ਨੂੰ ਜਾਣਕਾਰੀ ਦਿੱਤੀ ਜਿਸ ਤੋਂ ਮਗਰੋਂ ਪੁਲਿਸ ਮੌਕੇ ’ਤੇ ਪੁੱਜੀ ਤੇ ਜਖਮੀ ਨੂੰ ਹਸਪਤਾਲ ਪਹੁੰਚਾਇਆ ਗਿਆ।

ਮ੍ਰਿਤਕ ਲੜਕੀ ਦੀ ਮਾਤਾ ਨੇ ਕਿਹਾ ਕਿ ਐਤਵਾਰ ਨੂੰ ਉਸ ਦੀ ਲੜਕੀ ਦਾ ਵਿਆਹ ਹੋਇਆ ਸੀ ਤੇ ਅੱਜ ਉਹ ਸਮਾਨ ਲੈਣ ਲਈ ਬਾਜ਼ਾਰ ਆਏ ਹੋਏ ਸਨ। ਉਹਨਾਂ ਨੇ ਦੱਸਿਆ ਕਿ ਲੜਕੇ ਨੇ ਉਹਨਾਂ ਦੀ ਲੜਕੀ ਨੂੰ ਫੋਨ ਕਰ ਕੇ ਪੁੱਛਿਆ ਕਿ ਤੁਸੀਂ ਕਿੱਥੇ ਹੋ ਤਾਂ ਅਸੀਂ ਉਸ ਨੂੰ ਕਿਹਾ ਕਿ ਤੂੰ ਸਾਡੇ ਤੋਂ ਕੀ ਲੈਣਾ ਹੈ। ਉਹਨਾਂ ਨੇ ਕਿਹਾ ਕਿ ਲੜਕਾ ਪਹਿਲਾਂ ਵੀ ਸਾਡੀ ਲੜਕੀ ਨੂੰ ਤੰਗ ਪਰੇਸ਼ਾਨ ਕਰਦਾ ਸੀ ਤੇ ਇੱਕ ਵਾਰ ਆਪਣੇ ਘਰ ਵੀ ਲੈ ਗਿਆ ਸੀ।

ਇਹ ਵੀ ਪੜੋ:ਸੜਕ ਹਾਦਸੇ ਵਿੱਚ ਮਾਮੇ ਦੀ ਮੌਤ, ਭਾਣਜਾ ਗੰਭੀਰ ਜ਼ਖ਼ਮੀ

ਉਥੇ ਮੌਕੇ ’ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਲੜਕੀ ਦੀ ਮਾਤਾ ਦੇ ਬਿਆਨਾਂ ਦੇ ਅਧਾਰ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ABOUT THE AUTHOR

...view details