ਬਠਿੰਡਾ: ਸਿਰਕੀ ਬਾਜ਼ਾਰ 'ਚ ਭੀੜ ਭਾੜ ਵਾਲੇ ਇਲਾਕੇ 'ਚ ਅੱਜ ਸ਼ਰ੍ਹੇਆਮ ਇੱਕ ਨੌਜਵਾਨ ਵੇਲੇ ਔਰਤ ਦਾ ਚਾਕੂ ਮਾਰ ਮਾਰ ਕੇ ਕੀਤਾ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਕਾਤਿਲ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਗਿਆ। ਔਰਤ ਦੀ ਪਹਿਚਾਣ ਬਿਜਲੀ ਦੇਵੀ ਪਤਨੀ ਕਨੱਇਆ ਲਾਲ ਜਦੋਂ ਹੋਈ ਹੈ। ਔਰਤ ਦੀ ਉਮਰ 42 ਸਾਲ ਦੱਸੀ ਜਾ ਰਹੀ ਹੈ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਾਤਿਲ ਨੇ ਦੱਸਿਆ ਕਿ ਉਨ੍ਹਾਂ ਕਾਰਨ ਉਸਦਾ ਪਰਿਵਾਰ ਭੁੱਖਾ ਮਰ ਰਿਹਾ ਸੀ। ਕਾਤਿਲ ਨੇ ਕਿਹਾ ਕਿ ਇਸ ਔਰਤ ਦੇ ਪਰਿਵਾਰ ਕਾਰਨ ਉਸ ਦਾ ਕਾਰੋਬਾਰ ਬਰਬਾਦ ਹੋ ਗਿਆ। ਜਿਸ ਕਾਰਨ ਉਸ ਨੇ ਔਰਤ ਦਾ ਕਤਲ ਕਰ ਦਿੱਤਾ।