ਬਠਿੰਡਾ : ਸ਼ਹਿਰ ਦੇ ਰੇਲਵੇ ਸਟੇਸ਼ਨ ਉੱਤੇ ਲਗਾਤਾਰ ਪਾਣੀ ਦੀ ਦੁਰਵਰਤੋਂ ਦਾ ਮਾਮਲਾ ਸਾਹਮਣੇ ਆਇਆ ਹੈ। ਬਠਿੰਡਾ ਤੋਂ ਰੋਜ਼ਾਨਾ ਕਈ ਰੇਲ ਗੱਡੀਆਂ ਚਲਦੀਆਂ ਹਨ।
ਰੇਲਵੇ ਸਟੇਸ਼ਨ ਉੱਤੇ ਹਰ ਪਲੇਟਫਾਰਮ ਤੋਂ ਇਲਾਵਾ, ਰੇਲਵੇ ਲਾਈਨਾਂ ਵਿਚਾਲੇ ਬਣੇ ਪਾਣੀ ਦੇ ਵੱਡੇ ਪਾਈਪਾਂ ਚੋਂ ਲਗਾਤਾਰ ਪਾਣੀ ਬਰਬਾਦ ਹੋਣ ,ਸਟੇਸ਼ਨ 'ਤੇ ਸਥਿਤ ਪਖ਼ਾਨੀਆਂ ਵਿੱਚ ਪਾਣੀ ਦੀ ਪਾਈਪਾਂ 'ਚ ਲੀਕੇਜ ਵੇਖਣ ਨੂੰ ਮਿਲੀ।
ਰੇਲਵੇ ਸਟੇਸ਼ਨ 'ਤੇ ਆਉਂਣ ਵਾਲੇ ਯਾਤਰੀਆਂ ਅਤੇ ਲੋਕਾਂ ਦਾ ਕਹਿਣਾ ਹੈ ਕਿ ਪਾਣੀ ਸਾਡੇ ਜੀਵਨ ਲਈ ਬੇਹਦ ਅਹਿਮ ਹੈ। ਇਸ ਦੀ ਦੁਰਵਰਤੋਂ ਨਾਲ ਸਾਨੂੰ ਭਵਿੱਖ 'ਚ ਪੀਣ ਦੀ ਘਾਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਲੋਕਾਂ ਨੇ ਦੱਸਿਆ ਕਿ ਵਾਰ-ਵਾਰ ਪਬਲਿਕ ਸ਼ਿਕਾਇਤ ਕੀਤੇ ਜਾਣ ਮਗਰੋਂ ਵੀ ਕੋਈ ਵੀ ਅਧਿਕਾਰੀ ਜਾਂ ਰੇਲਵੇ ਵਿਭਾਗ ਦੇ ਕਰਮਚਾਰੀ ਇਸ ਉੱਤੇ ਧਿਆਨ ਨਹੀਂ ਦੇ ਰਹੇ।